ਗੁਰਮੇਹਰ ਕੌਰ ਦਾ ਮੂੰਹ ਬੰਦ ਕਰਵਾਉਣਾ ਚਾਹੁਣ ਵਾਲੇ ਨਾਜ਼ੀ!

ਕਾਰਗਿਲ ਜੰਗ ਦੇ ਸ਼ਹੀਦ ਪਿਤਾ ਦੀ ਬੇਟੀ ਨੇ ਜਦ ਬੀ.ਜੇ.ਪੀ. ਦੀ ਨੌਜੁਆਨ ਜਥੇਬੰਦੀ ਏ.ਬੀ.ਵੀ.ਪੀ. ਨੂੰ ਰਾਮਜਸ ਕਾਲਜ ਵਿਚ ਹਿੰਸਕ ਮਾਹੌਲ ਪੈਦਾ ਕਰਨ ਮਗਰੋਂ ਖੁਲ੍ਹੀ ਚੁਨੌਤੀ ਦੇ ਦਿਤੀ ਕਿ ਉਹ ਏ.ਬੀ.ਵੀ.ਪੀ. ਤੋਂ ਨਹੀਂ ਡਰਦੀ ਤੇ ਨਾਲ ਹੀ ਉਸ ਨੇ ਬੀ.ਜੇ.ਪੀ. ਵਾਲਿਆਂ ਦੀ ਇਕ ਟਿਪਣੀ ਦੇ ਜਵਾਬ ਵਿਚ ਇਹ ਵੀ ਕਹਿ ਦਿਤਾ ਕਿ ‘ਮੇਰੇ ਪਿਤਾ ਨੂੰ ਪਾਕਿਸਤਾਨ ਨੇ ਨਹੀਂ ਜੰਗ ਨੇ ਸ਼ਹੀਦ ਕੀਤਾ ਸੀ’ ਤਾਂ ਬੀ.ਜੇ.ਪੀ. ਦੇ ਹਮਾਇਤੀਆਂ ਨੇ ਇਸ ਕਥਨ ਦਾ ਮਜ਼ਾਕ ਉਡਾਣਾ ਸ਼ੁਰੂ ਕਰ ਦਿਤਾ। ਕ੍ਰਿਕੇਟਰ ਵਰਿੰਦਰ ਸਹਿਵਾਗ ਨੇ ਇਸ ਤਰ੍ਹਾਂ ਮਜ਼ਾਕ ਉਡਾਇਆ, ”ਮੈਂ 200 ਦੌੜਾਂ ਨਹੀਂ ਬਣਾਈਆਂ, ਮੇਰੇ ਬੈਟ ਨੇ ਬਣਾਈਆਂ ਹਨ।” ਵਰਿੰਦਰ ਸਹਿਵਾਗ ਪੈਸੇ ਲਈ ਖੇਡਣ ਵਾਲੇ ਖਿਡਾਰੀ ਹਨ ਅਤੇ ਅਪਣੀ ਤੁਲਨਾ ਇਕ ਫ਼ੌਜੀ ਨਾਲ ਕਰ ਰਹੇ ਹਨ ਜਿਸ ਨੇ ਅਪਣੀ ਜਾਨ ਦੇਸ਼ ਦੀ ਰਾਖੀ ਕਰਦਿਆਂ ਵਾਰ ਦਿਤੀ। ਉਹ ਉਸ ਕੁੜੀ ਦਾ ਮਜ਼ਾਕ ਉਡਾ ਰਹੇ ਹਨ ਜਿਸ ਨੇ ਅਪਣਾ ਪਿਤਾ ਦੋ ਸਾਲ ਦੀ ਉਮਰ ਵਿਚ ਗੁਆ ਲਿਆ ਸੀ। ਪਾਕਿਸਤਾਨ ਅਤੇ ਭਾਰਤ ਵਿਚਕਾਰ ਲੜਾਈ ਦੀ ਕੀਮਤ ਸਾਡੇ ਫ਼ੌਜੀ ਅਤੇ ਸਰਹੱਦਾਂ ਨੇੜੇ ਰਹਿੰਦੇ ਲੋਕ ਚੁਕਾਉਂਦੇ ਹਨ ਅਤੇ ਉਸ ਬਾਰੇ ਟਿਪਣੀ ਕਰਨਾ ਸਹਿਵਾਗ ਦੀ ਛੋਟੀ ਸੋਚ ਨੂੰ ਦਰਸਾਉਂਦਾ ਹੈ। ਜੇ ਕੋਈ ਦੇਸ਼-ਭਗਤੀ ਵਿਚ ਕੱਚਾ ਹੈ ਤਾਂ ਉਹ ਵਰਿੰਦਰ ਸਹਿਵਾਗ ਹੈ ਜੋ ਇਕ ਗੇਂਦ-ਬੱਲੇ ਦੀ ਖੇਡ ਦੀ ਤੁਲਨਾ ਜਾਨ ਦੀ ਬਾਜ਼ੀ ਲਾਉਣ ਵਾਲਿਆਂ ਨਾਲ ਕਰਦਾ ਹੈ।

ਗੁਰਮੇਹਰ ਕੌਰ ਦੀ ਹਿੰਮਤ ਸਿਰਫ਼ ਇਨ੍ਹਾਂ ਨੇ ਹੀ ਤੋੜਨ ਦੀ ਕੋਸ਼ਿਸ਼ ਨਹੀਂ ਕੀਤੀ, ਇਸ ਵਿਚ ਕੇਂਦਰ ਦੇ ਵੱਡੇ-ਵੱਡੇ ਮੰਤਰੀਆਂ ਨੇ ਵੀ ਸਾਥ ਦਿਤਾ। ਕਿਰਨ ਰਿਜੀਜੂ ਨੇ ਕੁੜੀ ਨੂੰ ਪੁਛਿਆ ਕਿ ਇਸ ਦਾ ਦਿਮਾਗ਼ ਕੌਣ ਗੰਦੇ ਗੰਦੇ ਖ਼ਿਆਲਾਂ ਨਾਲ ਭਰ ਰਿਹਾ ਹੈ? ਬੀ.ਜੇ.ਪੀ. ਦੇ ਇਕ ਸਾਂਸਦ ਪ੍ਰਤਾਪ ਸਿਨਹਾ (ਮੈਸੂਰ) ਨੇ ਗੁਰਮੇਹਰ ਦੀ ਤੁਲਨਾ ਦਾਊਦ ਇਬਰਾਹਿਮ ਨਾਲ ਕੀਤੀ। ਕਿਰਨ ਰਿਜੀਜੂ ਤਾਂ ਉਸ ਉਤੇ ਭਾਰਤ ਮਾਂ ਨੂੰ ਗਾਲ ਕੱਢਣ ਦਾ ਇਲਜ਼ਾਮ ਲਾਉਣ ਤੋਂ ਵੀ ਨਾ ਰੁਕੇ। ਕਾਰਨ ਸਿਰਫ਼ ਇਹ ਕਿ ਇਸ ਬੱਚੀ ਨੇ ਏ.ਬੀ.ਵੀ.ਪੀ. ਵਿਰੁਧ ਆਵਾਜ਼ ਚੁੱਕਣ ਦੀ ਗ਼ਲਤੀ ਕੀਤੀ। ਬੀ.ਜੇ.ਪੀ. ਦੇ ‘ਸ਼ੇਰਾਂ’ ਨੇ ਇਸ ‘ਗਊ’ ਦਾ ਮੂੰਹ ਬੰਦ ਕਰਵਾਉਣ ਲਈ ਸੱਤਾ ਦੀ ਪੂਰੀ ਤਾਕਤ ਉਸ ਵਿਰੁਧ ਝੋਂਕ ਦਿਤੀ। ਅਰੁਣ ਜੇਤਲੀ ਅਪਣੀਆਂ ਸਾਰੀਆਂ ਪੁਰਾਣੀਆਂ ਗੱਲਾਂ ਭੁੱਲ ਕੇ ਆਜ਼ਾਦ ਸੋਚਣੀ ਨੂੰ ਸੀਮਾ ਅੰਦਰ ਰੱਖਣ ਦੀ ਮੰਗ ਕਰਦੇ ਹਨ ਪਰ ਕੌਣ ਤੈਅ ਕਰੇਗਾ ਕਿ ਕਿਸ ਨੇ ਸੀਮਾ ਪਾਰ ਕਰ ਲਈ ਹੈ? ਜਦ ਅਰੁਣ ਜੇਤਲੀ ਇੰਦਰਾ ਗਾਂਧੀ ਦੀ ਐਮਰਜੈਂਸੀ ਵਿਰੁਧ ਆਵਾਜ਼ ਚੁਕਦੇ ਸਨ ਤਾਂ ਫਿਰ ਕੀ ਉਹ ਗ਼ਲਤ ਸਨ? ਇੰਦਰਾ ਦੀ ਖੁੱਲ੍ਹੀ ਐਮਰਜੈਂਸੀ ਤੇ ਅੱਜ ਦੀ ਚੁਪ-ਚੁਪੀਤੀ ਤਾਕਤ ਦੇ ਵਾਰ ਵਿਚ ਕੀ ਫ਼ਰਕ ਹੈ?

ਅੱਜ ਬਹੁਤ ਲੋਕ ਸ਼ਾਂਤੀ ਦੀ ਸੋਚ ਨੂੰ ਠੀਕ ਮੰਨਦੇ ਹਨ ਅਤੇ ਚਾਹੁੰਦੇ ਹਨ ਕਿ ਅਮਨ-ਸ਼ਾਂਤੀ ਦਾ ਰਸਤਾ ਅਪਨਾਉਣਾ ਹੀ ਸਹੀ ਹੈ। ਆਖ਼ਰ ਇਸ ਵਿਚ ਗ਼ਲਤੀ ਵੀ ਕੀ ਹੈ? ਅਰਬਾਂ ਦਾ ਖ਼ਰਚਾ ਕਰ ਕੇ ਵੀ ਅੱਜ ਤਕ ਪਾਕਿਸਤਾਨ-ਭਾਰਤ ਵਿਚਕਾਰ ਸਮਝੌਤਾ ਨਹੀਂ ਹੋ ਸਕਿਆ। ਬੇਹਿਸਾਬ ਜਾਨਾਂ ਜਾ ਚੁਕੀਆਂ ਹਨ। ਸਾਡੇ ਕਸ਼ਮੀਰ ਦੀ ਜੰਨਤ, ਜਹੱਨੁਮ ਵਿਚ ਤਬਦੀਲ ਹੋ ਚੁੱਕੀ ਹੈ ਤੇ ਹਰ ਕਿਸੇ ਨੂੰ ਹੱਕ ਹੈ ਕਿ ਉਹ ਅਪਣੇ ਸਿਆਸਤਦਾਨਾਂ ਦੀ ਕਾਬਲੀਅਤ ਅਤੇ ਨੀਅਤ ਉਤੇ ਸਵਾਲ ਚੁੱਕੇ ਪਰ ਇਨ੍ਹਾਂ ਮੰਤਰੀਆਂ ਨੂੰ ਹੱਕ ਨਹੀਂ ਕਿ ਉਹ ਅਪਣੀ ਤਾਕਤ ਦੇ ਦਮ ਤੇ ਇਕ 20 ਸਾਲਾਂ ਦੀ ਕੁੜੀ ਨੂੰ ਇਸ ਤਰ੍ਹਾਂ ਬਘਿਆੜਾਂ ਵਾਂਗ ਪੈ ਜਾਣ। ਅੱਜ ਜੇ ਕੋਈ ਦੇਸ਼-ਭਗਤੀ ਨੂੰ ਛੋਟੀ ਚੀਜ਼ ਬਣਾ ਰਿਹਾ ਹੈ ਤਾਂ ਉਹ ਸਾਰੇ ਮੰਤਰੀ ਹਨ ਜੋ ਇਸ ਬੱਚੀ ਦੇ ਬਚਾਅ ਵਿਚ ਇਕ ਸ਼ਬਦ ਨਹੀਂ ਕਹਿ ਸਕੇ ਪਰ ਏ.ਬੀ.ਵੀ.ਪੀ. ਨੂੰ ਬਚਾਉਣ ਵਾਸਤੇ ਹਰ ਹੱਦ ਨੂੰ ਪਾਰ ਕਰ ਰਹੇ ਹਨ। ਗੁਰਮੇਹਰ ਦੀ ਚੁੱਪੀ ਨੂੰ ਇਹ ਲੋਕ ਹਾਰ ਨਾ ਸਮਝਣ ਕਿਉਂਕਿ ਨਫ਼ਰਤ ਦਾ ਤੋੜ ਪਿਆਰ ਅਤੇ ਸ਼ਾਂਤੀ ਵਿਚੋਂ ਹੀ ਮਿਲਦਾ ਹੈ। ਭਾਰਤ ਦੇ ਨੌਜਵਾਨ ਹੀ ਨਫ਼ਰਤ ਦੇ ਪ੍ਰਚਾਰਕਾਂ ਨੂੰ ਉਨ੍ਹਾਂ ਦਾ ਅਸਲ ਵਜੂਦ ਵਿਖਾਉਣਗੇ। ਗੁਰਮੇਹਰ ਵਰਗੇ ਪਿੱਛੇ ਹਟ ਕੇ ਹਾਰਦੇ ਨਹੀਂ, ਬਲਕਿ ਹੋਰ ਤਾਕਤ ਨਾਲ ਵਾਪਸ ਆ ਕੇ ਜਿੱਤ ਹਾਸਲ ਕਰਨਗੇ।-ਸਪੋਕਸਮੈਨ

Share:

Facebook
Twitter
Pinterest
LinkedIn
matrimonail-ads
On Key

Related Posts

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ ਸਰੀ, 8 ਅਗਸਤ (ਹਰਦਮ ਮਾਨ)- ਵੈਨਕੂਵਰ ਵਿਚਾਰ ਮੰਚ ਅਤੇ ਗ਼ਜ਼ਲ ਮੰਚ ਸਰੀ ਵੱਲੋਂ ਪ੍ਰਸਿੱਧ ਪੰਜਾਬੀ ਨਾਵਲਕਾਰ

ਡਾ. ਗੁਰਨਾਮ ਸਿੰਘ ‘ਸ਼੍ਰੋਮਣੀ ਕੀਰਤਨੀਆ ਐਵਾਰਡ’ ਨਾਲ ਸਨਮਾਨਿਤ

ਡਾ. ਗੁਰਦੇਵ ਸਿੰਘ ਜਨਰਲ ਸਕੱਤਰ, ਗੁਰਮਤਿ ਸੰਗੀਤ ਫਾਊਂਡੇਸ਼ਨ ਪਟਿਆਲਾ। ਗੁਰਮਤਿ ਸੰਗੀਤ ਦੀ ਰਾਗ-ਆਧਾਰਿਤ ਪਰੰਪਰਾ ਨੂੰ ਸੰਭਾਲਣ, ਇਸ ਦੀ ਖੋਜ ਅਤੇ ਸਿੱਖਿਆ ਨੂੰ ਅਕਾਦਮਿਕ ਪੱਧਰ ’ਤੇ

ਸਰੀ ਦਾ ਟੈਮੇਨਾਵਿਸ ਪਾਰਕ ਬਣਿਆ ਕੈਨੇਡਾ ਦਾ ਪਹਿਲਾ ਪਾਣੀ-ਅਧਾਰਿਤ ਤਿੰਨ ਫੀਲਡ ਹਾਕੀ ਮੈਦਾਨਾਂ ਵਾਲਾ ਕੰਪਲੈਕਸ

ਸਰੀ, ਬੀ.ਸੀ. – ਸਿਟੀ ਕੌਂਸਲ ਨੇ ਟੈਮੇਨਾਵਿਸ ਪਾਰਕ ਵਿੱਚ ਤੀਜੇ ਪਾਣੀ-ਅਧਾਰਿਤ ਸਿੰਥੈਟਿਕ ਟਰਫ਼ ਫੀਲਡ ਦਾ ਨਿਰਮਾਣ ਮੁਕੰਮਲ ਹੋਣ ਦਾ ਜਸ਼ਨ ਮਨਾਇਆ। ਇਸ ਨਾਲ ਇਹ ਕੈਨੇਡਾ ਦਾ ਇਕੱਲਾ ਫੀਲਡ

Elevate-Visual-Studios
Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.