ਤੁਹਾਡਾ ਰਾਸ਼ਟਰਵਾਦ ਸਾਡੇ ਲੋਕਤੰਤਰ ਤੋਂ ਉਪਰ ਨਹੀਂ ਹੈ?ਵਿਦਿਆਰਥੀਆਂ ਤੇ ਅਧਿਆਪਕਾਂ ਨੇ ਕਢਿਆ ਮਾਰਚ

ਨਵੀਂ ਦਿੱਲੀ, ਦਿੱਲੀ ਯੂਨੀਵਰਸਿਟੀ, ਜੇਐਨਯੂ ਅਤੇ ਜਾਮੀਆ ਦੇ ਸੈਂਕੜੇ ਵਿਦਿਆਰਥੀ ਅਤੇ ਅਧਿਆਪਕ ਯੂਨੀਵਰਸਿਟੀਆਂ ਨੂੰ ਏਬੀਵੀਪੀ ਦੇ ”ਆਕ੍ਰਮਣ” ਅਤੇ ਵਿਰੋਧ ਨੂੰ ”ਦਬਾਉਣ” ਦੇ ਵਿਰੁਧ ਸੜਕਾਂ ‘ਤੇ ਉਤਰੇ। ਵਿਦਿਆਰਥੀਆਂ ਨੇ ਪੋਸਟਲ ਲੈ ਰੱਖੇ ਸਨ ਜਿਨ੍ਹਾਂ ‘ਤੇ ਲਿਖਿਆ ਸੀ, ”ਤੁਹਾਡਾ ਰਾਸ਼ਟਰਵਾਦ ਸਾਡੇ ਲੋਕਤੰਤਰ ਤੋਂ ਉਪਰ ਨਹੀਂ ਹੈ। ਨਾਰਥ ਕੈਂਪਸ ਤੋਂ ਕਲਾ ਭਵਨ ਦੀ ਇਮਾਰਤ ਵਲ ਜਾਣ ਵਾਲੀ ਸੜਕ ‘ਤੇ ਕੱਢੇ ਇਸ ਮਾਰਚ ‘ਚ ਪ੍ਰਦਰਸ਼ਨਕਾਰੀ ਵਿਦਿਆਰਥੀਆਂ ‘ਚ ਮੁੱਖ ਰੂਪ ਤੋਂ ਏਆਈਐਸਏ ਵਰਗੇ ਸੰਗਠਨ ਦੇ ਵਿਦਿਆਰਥੀ ਸ਼ਾਮਲ ਸਨ। ਇਨ੍ਹਾਂ ਨੇ ”ਏਬੀਵੀਪੀ ਵਾਪਸ ਜਾਓ” ਅਤੇ ”ਆਜ਼ਾਦੀ” ਵਰਗੇ ਨਾਹਰੇ ਲਾਏ। ਖ਼ਾਲਸਾ ਕਾਲਜ ਦੇ ਗੇਟ ਤੋਂ ਸ਼ੁਰੂ ਹੋਏ ਇਸ ਮਾਰਚ ਦੇ ਰਸਤੇ ‘ਚ ਆਉਣ ਵਾਲੇ ਕਾਲਜਾਂ ਦੇ ਦਰਵਾਜ਼ੇ ਬੰਦ ਸਨ। ਇਕ ਵਿਦਿਆਰਥੀ ਨੇ ਕਿਹਾ ਕਿ ਅਸੀਂ ਬਹਿਸ ਅਤੇ ਚਰਚਾ ਲਈ ਮੁੜ ਤੋਂ ਥਾਂ ਲੈਣ ਲਈ ਮਾਰਚ ਕੱਢ ਰਹੇ ਹਾਂ। ਇਹ ਅਸਹਿਮਤੀ ਦੇ ਬਾਵਜੂਦ ਹੋਂਦ ਦੀ ਆਜ਼ਾਦੀ ਦੇ ਬਾਰੇ ‘ਚ ਹੈ। ਪਿਛਲੇ ਹਫ਼ਤੇ ਰਾਮਜਸ ਕਾਲਜ ‘ਚ ਕਰਵਾਏ ਇਕ ਪ੍ਰੋਗਰਾਮ ਦੇ ਰੱਦ ਹੋਣ ਦੇ ਬਾਅਦ ਏਬੀਵੀਪੀ ਅਤੇ ਏਆਈਐਸਏ ਵਿਚਕਾਰ ਹੋਈ ਹਿੰਸਕ ਝੜਪ ਵਰਗੀ ਘਟਨਾ ਦੁਬਾਰਾ ਨਾ ਹੋਵੇ ਇਸ ਲਈ ਭਾਰੀ ਪੁਲੀਸ ਬਲ ਦੀ ਤੈਨਾਤੀ ਕੀਤੀ ਗਈ ਸੀ। ਪਿਛਲੇ ਪ੍ਰੋਗਰਾਮ ਦਾ ਸੰਘ ਪੱਖੀ ਵਿਦਿਆਰਥੀ ਇਕਾਈ ਨੇ ਇਹ ਕਹਿ ਕੇ ਵਿਰੋਧ ਕੀਤਾ ਸੀ ਕਿ ਇਸ ‘ਚ ਜੇਐਨਯੂ ਦੇ ਨੇਤਾ ਉਮਰ ਖਾਲਿਦ ਅਤੇ ਸ਼ਹਿਲਾ ਰਾਸ਼ਿਦ ਨੂੰ ਸੱਦਾ ਦਿਤਾ ਗਿਆ ਸੀ। ਵਿਦਿਆਰਥੀਆਂ ਦੇ ਨਾਲ ਮਾਰਚ ਕਰ ਰਹੇ ਫ਼ੈਕਲਟੀ ਮੈਂਬਰਾਂ ਨੇ ਇਲਜ਼ਾਮ ਲਾਇਆ ਕਿ ਯੂਨੀਵਰਸਿਟੀ ‘ਤੇ ਕਬਜ਼ਾ ਕਰ ਲਿਆ ਗਿਆ ਹੈ ਅਤੇ ਪ੍ਰਸ਼ਾਸਨ ਇਸ ਨੂੰ ਰੋਕਣ ਲਈ ਕੰਮ ਨਹੀਂ ਕਰ ਰਿਹਾ।ਇਹ ਗੁਰਮਿਹਰ ਕੌਰ ਦਾ ਹੀ ਹੌਂਸਲਾ ਹੈ ਕਿ ਕਾਰਗਿਲ ਯੁੱਧ ਵਿੱਚ ਪਿਤਾ ਗੁਆ ਕੇ ਵੀ ਉਹ ਪਾਕਿਸਤਾਨ ਨੂੰ ਨਫਰਤ ਕਰਨ ਦੀ ਬਜਾਏ ‘ਜੰਗ’ ਨੂੰ ਨਫ਼ਰਤ ਕਰਦੀ ਹੈ ਪਰ ਰਣਦੀਪ ਹੁੱਡਾ ਤੇ ਵਰਿੰਦਰ ਸਹਿਵਾਗ ਵਰਗੇ ਇਨਾਮਾਂ ਲਈ ਸਰਕਾਰਾਂ ਦੇ ਪਟੇ ਗਲੇ ਵਿੱਚ ਪਾ ਕੇ ਘੁੰਮਣ ਵਾਲੇ ਤਥਾਕਥਿਤ ‘ਸੈਲੇਬਰੇਟੀ’ ਉਸਦਾ ਮਜਾਕ ਉਡਾ ਰਹੇ ਹਨ. ਜਦੋਂ ਉਹ ਬੋਲਣ ਦੀ ਆਜ਼ਾਦੀ ਦੀ ਵਕਾਲਤ ਕਰਦੀ ਹੈ ਤਾਂ ਕੱਟੜਪੰਥੀ ਲੋਕ ਉਸਨੂੰ ਰੇਪ ਦੀਆਂ ਧਮਕੀਆਂ ਦਿੰਦੇ ਹਨ, ਲੱਖ ਲਾਨ੍ਹਤ ਹੈ ਐਸੀ ਸੋਚ ‘ਤੇ। ਗੁਰ ਮਿਹਰ ਕੌਰ ਇੱਕ ਸ਼ਾਨਦਾਰ ਵਿਦਿਅਰਥੀ ਹੈ ਕਿਉਂਕਿ ਵਿਦਿਆਰਥੀ ਦਾ ਕੰਮ ਹੀ ਸਵਾਲ ਕਰਨਾ ਹੁੰਦਾ ਹੈ ਤ ਉਸਨੇ ਪੂਰੀ ਦਲੇਰੀ ਨਾਲ ਕਮਾਲ ਦੇ ਸਵਾਲ ਚੁੱਕੇ ਨੇ।

 

Share:

Facebook
Twitter
Pinterest
LinkedIn
matrimonail-ads
On Key

Related Posts

ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ)ਦੀ ਮਾਸਿਕ ਮੀਟਿੰਗ ਦੌਰਾਨ ਡਾ: ਦਵਿੰਦਰ ਪਾਲ ਕੌਰ ਦੀ ਪੁਸਤਕ ‘ਸ਼ਾਇਰੀ ਇੱਕ ਇਬਾਦਤ’ ਰਲੀਜ਼

ਸਰੀ (ਜਸਵੀਰ ਸਿੰਘ ਭਲੂਰੀਆ) ਹਰ ਮਹੀਨੇ ਦੀ ਤਰਾਂ ਕੇਂਦਰੀ ਪੰਜਾਬੀ ਲੇਖਕ ਸਭਾ(ਉੱਤਰੀ ਅਮਰੀਕਾ) ਦੀ ਮਾਸਿਕ ਮੀਟਿੰਗ ਸੀਨੀਅਰ ਸਿਟੀਜਨ ਸੈਂਟਰ ਸਰੀ/ਡੈਲਟਾ ਦੇ,ਲੇਖਕਾਂ/ਸਰੋਤਿਆਂ ਨਾਲ ਖਚਾਖਚ ਭਰੇ ਉੱਪਰਲੇ

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ ਸਰੀ, 8 ਅਗਸਤ (ਹਰਦਮ ਮਾਨ)- ਵੈਨਕੂਵਰ ਵਿਚਾਰ ਮੰਚ ਅਤੇ ਗ਼ਜ਼ਲ ਮੰਚ ਸਰੀ ਵੱਲੋਂ ਪ੍ਰਸਿੱਧ ਪੰਜਾਬੀ ਨਾਵਲਕਾਰ

ਡਾ. ਗੁਰਨਾਮ ਸਿੰਘ ‘ਸ਼੍ਰੋਮਣੀ ਕੀਰਤਨੀਆ ਐਵਾਰਡ’ ਨਾਲ ਸਨਮਾਨਿਤ

ਡਾ. ਗੁਰਦੇਵ ਸਿੰਘ ਜਨਰਲ ਸਕੱਤਰ, ਗੁਰਮਤਿ ਸੰਗੀਤ ਫਾਊਂਡੇਸ਼ਨ ਪਟਿਆਲਾ। ਗੁਰਮਤਿ ਸੰਗੀਤ ਦੀ ਰਾਗ-ਆਧਾਰਿਤ ਪਰੰਪਰਾ ਨੂੰ ਸੰਭਾਲਣ, ਇਸ ਦੀ ਖੋਜ ਅਤੇ ਸਿੱਖਿਆ ਨੂੰ ਅਕਾਦਮਿਕ ਪੱਧਰ ’ਤੇ

Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.