ਸਰਵਣ ਸਿੰਘ ਭੰਗਲਾਂ, ਸਮਰਾਲਾ : ਮਾਲਵਾ ਕਾਲਜ ਬੌਂਦਲੀ ਵਿਖੇ ਚੱਲ ਰਹੇ 10 ਰੋਜ਼ਾ ਸੀਏਟੀਸੀ ਤੇ ਪ੍ਰਰੀਆਰਡੀਸੀ ਕੈਂਪ ਦੌਰਾਨ ਕਰਨਲ ਪ੍ਰਵੀਨ ਧੀਮਾਨ 19 ਪੰਜਾਬ ਬਟਾਲੀਅਨ ਐੱਨਸੀਸੀ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਟ੍ਰੈਫਿਕ ਰੂਲਜ਼ ਆਵਾਜਾਈ ਦੇ ਨਿਯਮਾਂ ਤੇ ਲੈਕਚਰ ਕਰਵਾਇਆ ਗਿਆ।

ਕਾਲਜ ਦੀ ਕਾਰਜਕਾਰੀ ਪਿੰ੍ਸੀਪਲ ਡਾ. ਹਰਿੰਦਰ ਕੌਰ ਨੇ ਦੱਸਿਆ ਇਸ ਸੈਮੀਨਾਰ ‘ਚ ਏਐੱਸਆਈ ਤੇਜਿੰਦਰ ਸਿੰਘ, ਟ੍ਰੈਫਿਕ ਇੰਚਾਰਜ ਸਮਰਾਲਾ ਤੇ ਐੱਚਸੀ ਕੁਲਵਿੰਦਰ ਸਿੰਘ ਨੇ ਐੱਨਸੀਸੀ ਦੀ ਕੈਡਿਟਾਂ ਨੂੰ ਹੈਲਮਟ ਦੀ ਮਹੱਤਤਾ, ਲਾਈਸੈਂਸ ਲੈਣ ਦੇ ਤਰੀਕੇ ਤੇ ਚਲਾਨ ਦੀਆਂ ਕਿਸਮਾਂ ਦੀ ਜਾਣਕਾਰੀ ਦਿੱਤੀ। ਫਾਇਰ ਸਟੇਸ਼ਨ ਸਮਰਾਲਾ ਦੇ ਫਾਇਰਮੈਨ ਰਾਜਵੀਰ ਸਿੰਘ, ਜਗਰੂਪ ਸਿੰਘ, ਨੀਰਜ ਸ਼ਰਮਾ ਤੇ ਰਵਿੰਦਰ ਕੁਮਾਰ ਨੇ ਕੈਡਿਟਸ ਨੂੰ ਫਾਇਰ ਸੇਫਟੀ ਦੇ ਨਿਯਮਾਂ ‘ਤੇ ਲੈਕਚਰ ਦਿੱਤਾ। ਕੈਡਿਟਸ ਨੂੰ ਅੱਗ ਬੁਝਾਉਣ ਦਾ ਮੌਕ ਟੈਸਟ ਵੀ ਕਰਵਾਇਆ ਗਿਆ।

ਇਸ ਮੌਕੇ ਸੂਬੇਦਾਰ ਮੇਜਰ ਜਸਵੀਰ ਸਿੰਘ, ਏਐੱਨਓ ਸੰਦੀਪ ਸਿੰਘ ਹੁੰਦਲ, ਸੀਟੀਓ ਸੁਖਦੀਪ ਕੌਰ ਤੇ ਏਐੱਨਓ ਹਰਜਿੰਦਰ ਸਿੰਘ ਨੇ ਦੋਨਾਂ ਟੀਮਾਂ ਦਾ ਧੰਨਵਾਦ ਕੀਤਾ ਤੇ ਯਾਦਗਾਰੀ ਚਿੰਨ੍ਹ ਵੀ ਭੇਟ ਕੀਤਾ।