ਸਰਵਣ ਸਿੰਘ ਭੰਗਲਾਂ, ਸਮਰਾਲਾ : ਬੈਂਕ ਆਫ ਇੰਡੀਆ ਦੀ ਬ੍ਾਂਚ ਸਮਰਾਲਾ ਵੱਲੋਂ ਕਾਸਾ ਦੇ ਨਾਮ ਹੇਠ ਜਾਗਰੂਕਤਾ ਕੈਂਪ ਲਗਾਇਆ ਗਿਆ, ਜਿਸ ‘ਚ ਆਮ ਲੋਕਾਂ ਨੂੰ ਬੈਂਕਾਂ ਪ੍ਰਤੀ ਬਣਦੇ ਹੱਕਾਂ ਤੋਂ ਜਾਣੂ ਕਰਵਾਇਆ ਗਿਆ। ਕੈਂਪ ਦੌਰਾਨ ਅਸਿਸਟੈਂਟ ਮੈਨੇਜਰ ਚੇਤਨਾ ਨੇ ਕਿਹਾ ਬੈਂਕ ਦੇ ਖਾਤਾ ਧਾਰਕ ਸਿਰਫ ਵੀਹ ਰੁਪਏ ‘ਚ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਤਹਿਤ ਦੋ ਲੱਖ ਰੁਪਏ ਦਾ ਬੀਮਾ ਕਰਵਾ ਸਕਦੇ ਹਨ, ਜਿਸ ‘ਚ ਐਕਸੀਡੈਂਟਲ ਰੂਪ ‘ਚ ਹੋਈ ਮੌਤ ਦਾ ਮੁਆਵਜ਼ਾ ਮਿਲਦਾ ਹੈ।

ਇਸੇ ਤਰ੍ਹਾਂ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਦੇ ਤਹਿਤ 436 ਰੁਪਏ ‘ਚ ਦੋ ਲੱਖ ਦਾ ਬੀਮਾ ਜੋ ਕੁਦਰਤੀ ਜਾਂ ਐਕਸੀਡੈਂਟਲ ਰੂਪ ‘ਚ ਹੋਈ ਮੌਤ ਦਾ ਮੁਆਵਜ਼ਾ ਮਿਲਦਾ ਹੈ। ਇਸ ਦੇ ਇਲਾਵਾ ਅਟਲ ਪੈਨਸ਼ਨ ਯੋਜਨਾ ਸਮੇਤ ਹੋਰ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰੀ ਬੈਂਕ ‘ਚ ਆਪਣੇ ਬੈਂਕ ਖਾਤੇ ਖੋਲ੍ਹ ਕੇ ਇਨ੍ਹਾਂ ਯੋਜਨਾਵਾਂ ਦਾ ਲਾਭ ਉਠਾਉਣ। ਕੈਂਪ ਦੌਰਾਨ 25 ਤੋ ਵੱਧ ਲੋਕਾਂ ਨੇ ਇਸ ਸਰਕਾਰੀ ਬੈਂਕ ‘ਚ ਖਾਤੇ ਖੁੱਲ੍ਹਵਾਏ। ਇਸ ਮੌਕੇ ਉਨ੍ਹਾਂ ਨਾਲ ਅਮਨਦੀਪ ਸਿੰਘ, ਭਿੰਦਰ ਸਿੰਘ ਤੇ ਹੋਰ ਕਰਮਚਾਰੀ ਹਾਜ਼ਰ ਸਨ।