ਜਾਸ, ਮਨਾਲੀ : ਮੌਸਮ ਦੇ ਬਦਲੇ ਤੇਵਰ ਨੂੰ ਦੇਖਦਿਆਂ ਮਨਾਲੀ-ਲੇਹ ਮਾਰਗ ਸੋਮਵਾਰ ਤੋਂ ਅਧਿਕਾਰਤ ਤੌਰ ’ਤੇ ਬੰਦ ਹੋ ਗਿਆ ਹੈ। ਇਸ ਮਾਰਗ ਦੇ ਬੰਦ ਹੁੰਦਿਆਂ ਹੀ ਬਰਾਲਾਚਾ, ਸ਼ਿੰਕੁਲਾ ਤੇ ਕੰਜਮ ਦੱਰਿਆਂ ’ਚ ਸੰਨਾਟਾ ਛਾ ਗਿਆ ਹੈ। ਗਰਮੀ ’ਚ ਇਨ੍ਹਾਂ ਦੱਰਿਆਂ ’ਚ ਸੈਲਾਨੀਆਂ ਦੀ ਭੀੜ ਰਹਿੰਦੀ ਹੈ ਪਰ ਹੁਣ ਅਗਲੇ ਸਾਲ ਮਈ ’ਚ ਇਹ ਰੌਣਕ ਪਰਤੇਗੀ। ਮਨਾਲੀ-ਲੇਹ ਮਾਰਗ ’ਤੇ ਪਾਣੀ ਜੰਮਣਾ ਸ਼ੁਰੂ ਹੋ ਗਿਆ ਹੈ। ਬਰਾਲਾਚਾ, ਸ਼ਿੰਕੁਲਾ ਤੇ ਕੰਜਮ ਦੱਰਿਆ ’ਤੇ ਰੁਕ-ਰੁਕ ਕੇ ਬਰਫ਼ਬਾਰੀ ਹੋ ਰਹੀ ਹੈ। ਕਦੇ ਵੀ ਭਾਰੀ ਬਰਫ਼ਬਾਰੀ ਹੋ ਸਕਦੀ ਹੈ ਇਸ ਲਈ ਵਾਹਨ ਚਲਾਉਣ ਵੇਲੇ ਖ਼ਤਰਾ ਕਾਫ਼ੀ ਵੱਧ ਗਿਆ ਹੈ।
ਗੁਰੂ ਨਾਨਕ ਜਹਾਜ਼ : ਨਸਲਵਾਦ ‘ਤੇ ਜਿੱਤ
23 ਮਈ 2026 : 112ਵੀਂ ਯਾਦਗਾਰੀ ਵਰ੍ਹੇ-ਗੰਢ ‘ਤੇ ਵਿਸ਼ੇਸ਼ ਡਾ. ਗੁਰਵਿੰਦਰ ਸਿੰਘ 604-825-1550 ਗੁਰੂ ਨਾਨਕ ਜਹਾਜ਼ ਦੇ ਮੁਸਾਫਿਰਾਂ ਦਾ ਸੰਘਰਸ਼ ਨਸਲਵਾਦ ਉਪਰ ਜਿੱਤ ਦਾ ਗੌਰਵਮਈ


