ਪੱਤਰ ਪੇ੍ਰਰਕ, ਖੰਨਾ : ਭੱਟੀਆਂ ਦੀ ਇਕ ਫੈਕਟਰੀ ਦੇ ਮੁਲਾਜ਼ਮ ਨੂੰ ਪਹਿਲਾਂ ਫੈਕਟਰੀ ‘ਚ ਤੇ ਬਾਅਦ ‘ਚ ਉਸ ਨੂੰ ਕਾਰ ‘ਚ ਬਿਠਾ ਕੇ ਦੋ ਘੰਟੇ ਤਕ ਕੁੱਟਿਆ ਗਿਆ। ਪੁਲਿਸ ਨੇ ਜ਼ਖ਼ਮੀ ਪ੍ਰਗਟ ਸਿੰਘ ਵਾਸੀ ਪਿੰਡ ਨਰਾਇਣਗੜ੍ਹ ਦੀ ਸ਼ਿਕਾਇਤ ‘ਤੇ ਅਵਤਾਰ ਸਿੰਘ ਿਢੱਲੋਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਸ਼ਿਕਾਇਤਕਰਤਾ ਪ੍ਰਗਟ ਸਿੰਘ ਨੇ ਦੱਸਿਆ ਉਹ ਆਪਣੇ ਸਕੂਟਰ ‘ਤੇ ਭੱਟੀਆਂ ਸਥਿਤ ਪਲਾਟ ਵੱਲ ਗਿਆ ਸੀ। ਜਦੋਂ ਉਸ ਨੇ ਸਕੂਟਰ ਪਾਰਕਿੰਗ ‘ਚ ਖੜ੍ਹਾ ਕੀਤਾ ਤਾਂ ਪਿੱਛੇ ਤੋਂ ਅਵਤਾਰ ਸਿੰਘ ਿਢੱਲੋਂ ਤੇ ਉਸ ਦਾ ਸਾਥੀ ਆ ਕੇ ਉਸ ਦੀ ਕੁੱਟਮਾਰ ਕਰਨ ਲੱਗੇ, ਉਸ ਦੀ ਪੱਗ ਵੀ ਉਤਾਰ ਦਿੱਤੀ। ਡੰਡਿਆਂ ਨਾਲ ਉਸ ਦੀ ਕੁੱਟਮਾਰ ਕਰਦੇ ਹੋਏ ਦੋਵੇਂ ਉਸ ਨੂੰ ਸਟੈਂਡ ਨੇੜੇ ਲੈ ਆਏ। ਜਦੋਂ ਉਹ ਭੱਜਣ ਲੱਗਾ ਤਾਂ ਉਨ੍ਹਾਂ ਨੇ ਉਸ ਨੂੰ ਘੇਰ ਕੇ ਆਪਣੀ ਕਾਰ ‘ਚ ਬਿਠਾ ਲਿਆ ਤੇ ਦੋ ਘੰਟੇ ਤਕ ਉਸ ਦੀ ਕੁੱਟਮਾਰ ਕੀਤੀ। ਪੁਲਿਸ ਨੇ ਸ਼ਿਕਾਇਤ ਤੋਂ ਬਾਅਦ ਮਾਮਲਾ ਦਰਜ ਕਰ ਲਿਆ ਹੈ।