ਸੁਖਦੇਵ ਗਰਗ, ਜਗਰਾਓਂ : ਬੀਬੀਐੱਸਬੀ ਕਾਨਵੈਂਟ ਸਕੂਲ ਸਿੱਧਵਾਂ ਬੇਟ ਦੇ ਵਿਦਿਆਰਥੀਆਂ ਦੁਆਰਾ ਆਈਸੀਐੱਸਈ ਵੱਲੋਂ ਕਰਵਾਈਆਂ ਗਈਆਂ ਨੈਸ਼ਨਲ ਪੱਧਰ ਦੀਆਂ ਖੇਡਾਂ ਵਿਚ ਜਿੱਤ ਹਾਸਲ ਕਰ ਕੇ ਜਸ਼ਨਪ੍ਰਰੀਤ ਸਿੰਘ ਸ਼ਘਢੀ ਦੀਆਂ ਖੇਡਾਂ ਲਈ ਚੁਣਿਆ ਗਿਆ। ਇਹ ਮੁਕਾਬਲੇ ਝਾਰਖੰਡ (ਰਾਂਚੀ) ਵਿਖੇ ਕਰਵਾਏ ਗਏ । ਇਸ ਮੁਕਾਬਲੇ ਅੰਡਰ-17 ਵਰਗ ‘ਚ 80 ਕਿੱਲੋ ਭਾਰ ‘ਚ (ਪੰਜਾਬ, ਮਹਾਰਾਸ਼ਟਰ, ਗੋਆ, ਬਿਹਾਰ, ਝਾਰਖੰਡ ਅਤੇ ਮੱਧ ਪ੍ਰਦੇਸ਼) ਦੇ ਸਾਰੇ ਸਕੂਲਾਂ ਨੇ ਹਿੱਸਾ ਲਿਆ।

ਇਸ ਮੁਕਾਬਲੇ ਵਿਚ ਬਾਕਸਿੰਗ ਦੇ ਮੁਕਾਬਲੇ ਕਰਵਾਏ ਗਏ। ਇਸ ਮੁਕਾਬਲੇ ‘ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਬੀਬੀਐੱਸਬੀ ਕਾਨਵੈੱਟ ਸਕੂਲ ਦੇ ਗਿਆਰਵੀਂ ਕਲਾਸ ਦੇ ਵਿਦਿਆਰਥੀ ਜਸ਼ਨਪ੍ਰਰੀਤ ਸਿੰਘ ਉਪਰੋਕਤ ਦਰਸਾਏ ਸਾਰੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਹਰਾ ਕੇ ਪਹਿਲਾ ਸਥਾਨ ਹਾਸਿਲ ਕੀਤਾ।

ਜਸ਼ਨਪ੍ਰਰੀਤ ਸਿੰਘ ਨੂੰ ਸਕੂਲ ਆਉਣ ਤੇ ਪਿੰ੍ਸੀਪਲ ਮੋਨਾ ਠਾਕੁਰ ਅਤੇ ਸਕੂਲ ਦੀ ਮੈਨੇਜਮੈਂਟ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਚੇਅਰਮੈਨ ਸਨੀ ਅਰੌੜਾ, ਵਾਈਸ ਚੇਅਰਮੈਨ ਰਜਿੰਦਰ ਕੁਮਾਰ ਬਾਵਾ, ਪ੍ਰਧਾਨ ਹਰੀਕ੍ਰਿਸ਼ਨ ਭਗਵਾਨ ਦਾਸ, ਮੈਨੇਜਿੰਗ ਡਾਇਰੈਟਰ ਸ਼ਾਮ ਸੁੰਦਰ ਭਾਰਦਵਾਜ, ਜਨਰਲ ਸਕੱਤਰ ਅੰਜੂ ਬਾਲਾ ਅਤੇ ਮੈਨੇਜਰ ਗਗਨਦੀਪ ਬਾਵਾ ਹਾਜ਼ਰ ਸਨ। ਪਿੰ੍ਸੀਪਲ ਮੋਨਾ ਠਾਕੁਰ ਨੇ ਜਸ਼ਨਪ੍ਰਰੀਤ ਦੀ ਇਸ ਸ਼ਾਨਦਾਰ ਪ੍ਰਰਾਪਤੀ ਤੇ ਹੌਂਸਲਾ ਅਫਜ਼ਾਈ ਕੀਤੀ ਅਤੇ ਮੁਬਾਰਕਬਾਦ ਦਿੱਤੀ। ਇਸ ਦੇ ਨਾਲ ਹੀ ਇਸ ਤਰ੍ਹਾ ਦੇ ਮੁਕਾਬਲਿਆ ‘ਚ ਹਿੱਸਾ ਲੈਣ ਲਈ ਪੇ੍ਰਿਤ ਕੀਤਾ।