ਜਸਵੀਰ ਸਿੰਘ ਬੰਗਾ, ਲੁਧਿਆਣਾ : ਤਿਉਹਾਰਾਂ ਦੇ ਸੀਜ਼ਨ ਨੂੰ ਦੇਖਦਿਆਂ ਬਾਜ਼ਾਰਾਂ ‘ਚ ਖ਼ਰੀਦਦਾਰੀ ਕਰਨ ਲਈ ਆਉਣ ਵਾਲੇ ਗਾਹਕਾਂ ਲਈ ਟ੍ਰੈਿਫ਼ਕ ਸਮੱਸਿਆ ਅੜਿੱਕਾ ਬਣ ਰਹੀ ਹੈ।
ਇੱਥੇ ਦੱਸਣਯੋਗ ਹੈ ਕਿ ਬੀਤੇ ਦਿਨ ਧਨਤੇਰਸ ਦਾ ਤਿਉਹਾਰ ਹੋਣ ਕਾਰਨ ਵੱਡੀ ਗਿਣਤੀ ‘ਚ ਲੋਕ ਬਾਜ਼ਾਰਾਂ ‘ਚ ਖ਼ਰੀਦਦਾਰੀ ਕਰਨ ਲਈ ਪਹੁੰਚੇ, ਪਰ ਬਾਜ਼ਾਰਾਂ ‘ਚ ਭਾਰੀ ਜਾਮ ਲੱਗਾ ਹੋਣ ਕਾਰਨ ਲੋਕਾਂ ਨੂੰ ਕਈ-ਕਈ ਘੰਟੇ ਜਾਮ ‘ਚ ਫਸੇ ਰਹਿਣ ਲਈ ਮਜਬੂਰ ਹੋਣਾ ਪਿਆ ਹੈ। ਸ਼ਹਿਰ ਦੇ ਜ਼ਿਆਦਾਤਰ ਬਾਜ਼ਾਰਾਂ ‘ਚ ਟ੍ਰੈਿਫ਼ਕ ਮੁਲਾਜ਼ਮ ਤਾਂ ਮੌਜੂਦ ਸਨ, ਪਰ ਉਹ ਜਾਮ ਦੀ ਸਥਿਤੀ ਨਾਲ ਨਜਿੱਠਣ ਲਈ ਬੇਵੱਸ ਨਜ਼ਰ ਆਏ।
‘ਪੰਜਾਬੀ ਜਾਗਰਣ’ ਦੀ ਟੀਮ ਨੇ ਜਦ ਘੁਮਾਰ ਮੰਡੀ ਦਾ ਦੌਰਾ ਕੀਤਾ ਤਾਂ ਉਥੇ ਟ੍ਰੈਿਫ਼ਕ ਸਮੱਸਿਆ ਪੂਰੀ ਤਰਾਂ੍ਹ ਨਾਲ ਡਾਵਾਂਡੋਲ ਨਜ਼ਰ ਆਈ। ਘੁਮਾਰ ਮੰਡੀ ਸਥਿਤ ਲੜਕੀਆਂ ਦੇ ਕਾਲਜ ਤੋਂ ਲੈ ਕੇ ਘੁਮਾਰ ਮੰਡੀ ਚੌਂਕ ਤੱਕ ਲੰਮਾ ਜਾਮ ਲੱਗਾ ਹੋਇਆ ਸੀ। ਇਕ ਦੂਜੇ ਤੋਂ ਪਹਿਲਾਂ ਲੰਘਣ ਦੀ ਹੋੜ ‘ਚ ਵਾਹਨ ਚਾਲਕ ਆਪਸ ‘ਚ ਬਹਿਸਦੇ ਨਜ਼ਰ ਆਏ। ਜਾਮ ‘ਚ ਫਸੇ ਲੋਕ ਪ੍ਰਸ਼ਾਸਨ ਨੂੰ ਕੋਸਦੇ ਵੀ ਨਜ਼ਰ ਆਏ। ਇੱਕ ਰਾਹਗੀਰ ਗੱਲਬਾਤ ਦੌਰਾਨ ਦੱਸਿਆ ਕਿ ਤਿਉਹਾਰ ਸੀਜ਼ਨ ਦੌਰਾਨ ਅਕਸਰ ਹੀ ਇੱਥੇ ਜਾਮ ਦੀ ਸਥਿਤੀ ਬਣੀ ਰਹਿੰਦਾ ਹੈ। ਉਸ ਦੱਸਿਆ ਕਿ ਤਿਉੁਹਾਰਾਂ ਦੇ ਸੀਜ਼ਨ ਨੂੰ ਦੇਖਦਿਆਂ ਟ੍ਰੈਿਫ਼ਕ ਪੁਲਿਸ ਵੱਲੋਂ ਪਹਿਲਾਂ ਹੀ ਪਬੰ੍ਧ ਕਰ ਲਏ ਜਾਣੇ ਚਾਹੀਦੇ ਹਨ, ਪਰ ਪੁਲਿਸ ਪ੍ਰਸ਼ਾਸਨ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਸ਼ਹਿਰ ਦੇ ਘੰਟਾ ਘਰ ਚੌਕ, ਗੁੜ ਮੰਡੀ, ਘਾਹ ਮੰਡੀ, ਸਾਬਣ ਬਾਜ਼ਾਰ, ਚੌੜਾ ਬਾਜ਼ਾਰ, ਗਿਰਜਾਘਰ ਚੌਕ, ਬਿਜਲੀ ਮਾਰਕੀਟ ਸਮੇਤ ਸ਼ਹਿਰ ਦੇ ਕਈ ਬਾਜ਼ਾਰਾਂ ‘ਚ ਅੱਜ ਲੋਕਾਂ ਨੂੰ ਟ੍ਰੈਿਫ਼ਕ ਜਾਮ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ।


