ਕੌਸ਼ਲ ਮੱਲ੍ਹਾ, ਹਠੂਰ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੇ ਸਟੇਟ ਪੱਧਰੀ ਖੇਡ ਮੁਕਾਬਲੇ ਸੰਗਰੂਰ ਦੇ ਹੀਰੋ ਸਟੇਡੀਅਮ ਵਿਚ ਕਰਵਾਏ ਗਏ। ਜਿਸ ‘ਚ ਸੂਬੇ ਦੇ ਵੱਖ-ਵੱਖ ਸਕੂਲਾਂ ਦੇ ਖਿਡਾਰੀਆਂ ਨੇ ਆਪਣੀ ਖੇਡ ਦਾ ਪ੍ਰਦਰਸ਼ਨ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਮਾ-ਜੱਟਪੁਰਾ ਦੇ ਪਿੰ੍ਸੀਪਲ ਪ੍ਰਵੀਨ ਸਹਿਜਪਾਲ ਨੇ ਦੱਸਿਆ ਕਿ ਵਿਦਿਆਰਥਣ ਹਰਮਨਪ੍ਰਰੀਤ ਕੌਰ ਨੇ ਐਥਲੈਟਿਕ ਦੇ 100 ਮੀਟਰ ਹਰਡਲ ਦੇ ਅੰਡਰ ਵਰਗ ਦੇ ਮੁਕਾਬਲੇ ‘ਚੋਂ ਪਹਿਲਾ ਸਥਾਨ ਪ੍ਰਰਾਪਤ ਕਰਨ ਤੇ ਸੋਨੇ ਦਾ ਤਗਮਾ ਜਿੱਤਿਆ ਤੇ 400 ਮੀਟਰ ਹਰਡਲ ਦੇ ਅੰਡਰ 19 ਵਰਗ ‘ਚ ਦੂਜਾ ਸਥਾਨ ਪ੍ਰਰਾਪਤ ਕਰਨ ਤੇ ਵਿਦਿਆਰਥਣ ਕੋਮਲਪ੍ਰਰੀਤ ਕੌਰ ਨੇ ਚਾਂਦੀ ਦਾ ਤਗਮਾ ਜਿੱਤਿਆ ਹੈ।

ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾ ‘ਖੇਡਾਂ ਵਤਨ ਪੰਜਾਬ ਦੀਆਂ’ ਦੌਰਾਨ ਵੱਖ-ਵੱਖ ਖੇਡਾਂ ‘ਚੋਂ 52 ਮੈਡਲ ਸਾਡੇ ਸਕੂਲ ਦੇ ਵਿਦਿਆਰਥੀਆਂ ਨੇ ਜਿੱਤੇ ਹਨ। ਇਸ ਮੌਕੇ ਉਨਾਂ੍ਹ ਕਿਹਾ ਕਿ ਇਸ ਜਿੱਤ ਦਾ ਸਿਹਰਾ ਸਕੂਲ ਦੇ ਮਿਹਨਤੀ ਸਟਾਫ ਅਤੇ ਬੱਚਿਆਂ ਦੀ ਸਖਤ ਮਿਹਨਤ ਨੂੰ ਜਾਂਦਾ ਹੈ। ਇਸ ਮੌਕੇ ਸਕੂਲ ਪਹੁੰਚਣ ‘ਤੇ ਖਿਡਾਰਨ ਹਰਮਨਪ੍ਰਰੀਤ ਕੌਰ ਅਤੇ ਖਿਡਾਰਨ ਕੋਮਲਪ੍ਰਰੀਤ ਕੌਰ ਨੂੰ ਵਿਸ਼ੇਸ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪਰਮਿੰਦਰ ਕੌਰ, ਕੁਲਦੀਪ ਕੌਰ, ਸਤਵੀਰ ਕੌਰ, ਸਤਵਿੰਦਰ ਕੌਰ, ਅਮਨਦੀਪ ਸਿੰਘ ਸਰਾਂ, ਵਰਿੰਦਰ ਕੌਰ, ਦੀਕਸ਼ਾ ਅਰੋੜਾ, ਵਿਜੈ ਕੁਮਾਰ, ਵਰਿੰਦਰ ਕੌਰ, ਰਮਨਦੀਪ ਕੌਰ, ਸੰਦੀਪ ਕੌਰ ਆਦਿ ਹਾਜ਼ਰ ਸਨ ।