ਸਟਾਫ ਰਿਪੋਰਟਰ, ਖੰਨਾ : ਅਣਪਛਾਤੇ ਵਿਅਕਤੀਆਂ ਵੱਲੋਂ ਇਕ ਅੌਰਤ ਦੁਕਾਨਦਾਰ ਦੀ ਕੁੱਟਮਾਰ ਕੀਤੀ ਗਈ। ਪੁਲਿਸ ਵੱਲੋਂ ਸੁਖਵਿੰਦਰ ਕੌਰ ਪਤਨੀ ਹਰਜੀਤ ਸਿੰਘ ਵਾਸੀ ਬੰਤ ਕਾਲੋਨੀ ਲਲਹੇੜੀ ਰੋਡ ਖੰਨਾ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਕੋਲ ਦਰਜ ਕਰਵਾਈ ਰਿਪੋਰਟ ਰਾਹੀਂ ਸੁਖਵਿੰਦਰ ਕੌਰ ਨੇ ਦੱਸਿਆ ਉਹ ਗੁਰੂ ਤੇਗ ਬਹਾਦਰ ਨਗਰ ਖੰਨਾ ‘ਚ ਕਿਰਾਏ ‘ਤੇ ਦੁਕਾਨ ਲੈ ਕੇ ਲੇਡੀਜ਼ ਕੱਪੜੇ ਵੇਚਣ ਦਾ ਕੰਮ ਕਰਦੀ ਹੈ।
ਬੀਤੇ ਦਿਨ ਉਹ ਆਪਣੀ ਦੁਕਾਨ ‘ਤੇ ਸੀ ਤਾਂ ਕਰੀਬ 8.30 ਵਜੇ ਦੋ ਵਿਅਕਤੀ ਉਸ ਦੀ ਦੁਕਾਨ ‘ਚ ਆ ਗਏ, ਜਿਨ੍ਹਾਂ ਕਿਹਾ ਅਸੀਂ ਤੇਰੀਆਂ ਲੱਤਾਂ ਤੋੜਨ ਆਏ ਹਾਂ, ਜੋ ਉਸ ਦੀ ਦੁਕਾਨ ਦਾ ਸ਼ਟਰ ਥੱਲੇ ਸੁੱਟਣ ਲੱਗੇ ਤਾਂ ਉਸ ਦੇ ਰੋਕਣ ‘ਤੇ ਇਕ ਵਿਅਕਤੀ ਨੇ ਉਸ ਨੂੰ ਧੱਕਾ ਦੇ ਕੇ ਥੱਲੇ ਸੁੱਟ ਦਿੱਤਾ ਤੇ ਕੁੱਟਮਾਰ ਕਰਦਿਆਂ ਦਾਹ ਦਾ ਵਾਰ ਉਸ ਦੀਆਂ ਲੱਤਾਂ ‘ਤੇ ਕੀਤਾ। ਉਸੇ ਸਮੇਂ ਉਸ ਦੀ ਦੁਕਾਨ ਬਾਹਰ ਇਕ ਸਵਿਫਟ ਡਿਜ਼ਾਇਰ ਕਾਰ ਆਈ, ਜਿਸ ‘ਚ ਦੋਵੇ ਵਿਅਕਤੀ ਸਮੇਤ ਫ਼ਰਾਰ ਹੋ ਗਏ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


