ਕੌਸ਼ਲ ਮੱਲ੍ਹਾ, ਹਠੂਰ : ਪੀਏਯੂ ਲੁਧਿਆਣਾ ਵਿਖੇ ਚੱਲ ਰਹੇ ‘ਸਾਰਸ ਮੇਲੇ’ ਦਾ ਆਨੰਦ ਮਾਣਨ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਮੱਲ੍ਹਾ ਦੇ ਛੇਵੀਂ ਤੋਂ ਲੈ ਕੇ ਬਾਰ੍ਹਵੀਂ ਕਲਾਸ ਦੀਆਂ ਸਕੂਲੀ ਵਿਦਿਆਰਥਣਾਂ ਦਾ ਵਿੱਦਿਅਕ ਟੂਰ ਲਗਾਇਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰ੍ਸੀਪਲ ਗੁਰਮੀਤ ਕੌਰ ਨੇ ਕਿਹਾ ਸਕੂਲੀ ਵਿਦਿਆਰਥਣਾਂ ਨੇ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਆਏ ਕਲਾਕਾਰਾਂ ਦੀ ਕਲਾ ਦਾ ਆਨੰਦ ਮਾਣਿਆ। ਉਨ੍ਹਾਂ ਕਿਹਾ ਅਜਿਹੇ ਮੇਲੇ ਲਾਉਣੇ ਅੱਜ ਸਮੇਂ ਦੀ ਲੋੜ ਹੈ ਜਿਸ ਨਾਲ ਬੱਚਿਆਂ ਦੇ ਗਿਆਨ ਵਿਚ ਵਾਧਾ ਹੁੰਦਾ ਹੈ ਤੇ ਬੱਚਿਆਂ ਦਾ ਮਨੋਬਲ ਵੱਧਦਾ ਹੈ। ਇਸ ਮੌਕੇ ਰਵਿੰਦਰ ਕੌਰ, ਅਰਵਿੰਦ ਕੌਰ, ਸਰਬਜੀਤ ਸਿੰਘ ਮੱਲ੍ਹਾ, ਰਣਜੀਤ ਸਿੰਘ ਹਠੂਰ, ਮਨਮੋਹਨ ਸਿੰਘ, ਕਮਲਜੀਤ ਕੌਰ ਗਿੰਦਰਾ, ਸੁਖਵਿੰਦਰ ਕੌਰ, ਦਲਵਿੰਦਰ ਕੌਰ ਬੁੱਟਰ, ਖੁਸ਼ਦੀਪ ਕੌਰ, ਮਨਜੀਤ ਕੌਰ, ਮਨਪ੍ਰਰੀਤ ਕੌਰ, ਬਲਜੀਤ ਕੌਰ ਤੇ ਵਿਦਿਆਰਥਣਾਂ ਹਾਜ਼ਰ ਸਨ।


