ਆਨਲਾਈਨ ਡੈਸਕ, ਨਵੀਂ ਦਿੱਲੀ : ਭਾਰਤੀ ਟੀਮ ਨੇ ਵਿਸ਼ਵ ਕੱਪ 2023 ‘ਚ ਲਗਾਤਾਰ 7ਵੀਂ ਜਿੱਤ ਹਾਸਲ ਕੀਤੀ ਤੇ ਸ੍ਰੀਲੰਕਾ ਨੂੰ ਹਰਾ ਕੇ ਸੈਮੀਫਾਈਨਲ ‘ਚ ਆਪਣੀ ਜਗ੍ਹਾ ਬਣਾਈ। ਵਾਨਖੇੜੇ ਸਟੇਡੀਅਮ ’ਚ ਖੇਡੇ ਗਏ ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤੀ ਟੀਮ ਨੇ 357 ਦੌੜਾਂ ਬਣਾਈਆਂ ਸੀ।
ਜਵਾਬ ‘ਚ 358 ਦੌੜਾਂ ਦਾ ਪਿੱਛਾ ਕਰਦੇ ਹੋਏ ਸ੍ਰੀਲੰਕਾ ਦੀ ਟੀਮ ਸਿਰਫ਼ 55 ਦੌੜਾਂ ‘ਤੇ ਹੀ ਸਿਮਟ ਗਈ। ਭਾਰਤ ਨੇ 302 ਦੌੜਾਂ ਦੇ ਵੱਡੇ ਫਰਕ ਨਾਲ ਜਿੱਤ ਮਿਲੀ। ਇਸ ਜਿੱਤ ‘ਚ ਟੀਮ ਇੰਡੀਆ ਦੇ ਸਟਾਰ ਮੁਹੰਮਦ ਸ਼ਮੀ ਸਨ ਜਿਨ੍ਹਾਂ ਨੇ 5 ਵਿਕਟਾਂ ਲੈ ਕੇ ਲੰਕਾਈ ਟੀਮ ਨੂੰ ਹਰਾਇਆ ਸੀ।
ਮੈਚ ‘ਚ ਵਿਰਾਟ ਕੋਹਲੀ ਤੇ ਗਿੱਲ ਦੀ ਜ਼ਬਰਦਸਤ ਪਾਰੀ ਦੇਖਣ ਨੂੰ ਮਿਲੀ। ਸਿਰਫ਼ ਬੱਲੇਬਾਜ਼ੀ ਹੀ ਨਹੀਂ ਵਿਰਾਟ ਕੋਹਲੀ ਨੇ ਵੀ ਵਾਨਖੇੜੇ ‘ਤੇ ਫੈਨਜ਼ ਦਾ ਮਨੋਰੰਜਨ ਕਰਨ ਦਾ ਕੋਈ ਮੌਕਾ ਨਹੀਂ ਛੱਡਿਆ।
ਕਿੰਗ ਕੋਹਲੀ ਦਾ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ ‘ਚ ਦਰਸ਼ਕ ਕੋਹਲੀ ਨੂੰ ਲੈ ਕੇ ਨਾਅਰੇਬਾਜ਼ੀ ਕਰ ਰਹੇ ਹਨ। ਦਰਸ਼ਕਾਂ ਨੇ ਕਪਤਾਨ ਰੋਹਿਤ ਨੂੰ ਵਿਰਾਟ ਨੂੰ ਗੇਂਦਬਾਜ਼ੀ ਕਰਨ ਦੀ ਮੰਗ ਕੀਤੀ, ਜਿਸ ‘ਤੇ ਵਿਰਾਟ ਕੋਹਲੀ ਨੇ ਅਜਿਹੀ ਰਿਐਕਸ਼ਨ ਦਿੱਤਾ ਜੋ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
Virat Kohli ਨੇ ਦਰਸ਼ਕਾ ਦੀ ਮੰਗ ’ਤੇ ਦਿੱਤਾ ਅਜਿਹਾ ਰਿਐਕਸ਼ਨ
ਦਰਅਸਲ, ਸ੍ਰੀਲੰਕਾ ਟੀਮ (IND vs SL) ਦੇ ਬੱਲੇਬਾਜ਼ਾਂ ਲਈ ਭਾਰਤੀ ਗੇਂਦਬਾਜ਼ਾਂ ਦਾ ਸਾਹਮਣਾ ਕਰਨਾ ਮੁਸ਼ਕਲ ਸੀ। ਮੁਹੰਮਦ ਸ਼ਮੀ, ਜਸਪ੍ਰੀਤ ਬੁਮਰਾਹ ਤੇ ਮੁਹੰਮਦ ਸਿਰਾਜ ਨੇ ਪਹਿਲੇ 10 ਓਵਰਾਂ ਵਿੱਚ ਹੀ ਖੇਡ ਖ਼ਤਮ ਕਰ ਦਿੱਤੀ। ਸ੍ਰੀਲੰਕਾ ਨੇ 10 ਓਵਰਾਂ ‘ਚ 5 ਵਿਕਟਾਂ ਗੁਆ ਦਿੱਤੀਆਂ ਸਨ ਤੇ ਉਸ ਸਮੇਂ ਸਿਰਫ਼ 12 ਦੌੜਾਂ ਹੀ ਬਣੀਆਂ ਸਨ।
ਇਸ ਦੌਰਾਨ ਸਟੇਡੀਅਮ ‘ਚ ਮੌਜੂਦ ਫੈਨਜ਼ ਨੇ ‘ਕੋਹਲੀ ਨੂੰ ਗੇਂਦਬਾਜ਼ੀ ਕਰਨ ਦਿਓ’ ਦੇ ਨਾਅਰੇ ਲਾਏ ਤੇ ਕਪਤਾਨ ਰੋਹਿਤ ਸ਼ਰਮਾ ਤੋਂ ਖਾਸ ਮੰਗ ਕੀਤੀ। ਸਟੇਡੀਅਮ ‘ਚ ਬੈਠੇ ਹਜ਼ਾਰਾਂ ਫੈਨਜ਼ ਦੀ ਖੁਸ਼ੀ ਉਸ ਸਮੇਂ ਦੇਖਣ ਯੋਗ ਸੀ ਜਦੋਂ ਵਿਰਾਟ ਕੋਹਲੀ ਨੇ ਹੱਥ ਹਿਲਾ ਕੇ ਫੈਨਜ਼ ਦਾ ਧੰਨਵਾਦ ਕੀਤਾ ਤੇ ਹੱਥ ਜੋੜ ਵੀ ਜੋੜੇ।
ਹਾਲਾਂਕਿ ਰੋਹਿਤ ਸ਼ਰਮਾ ਨੇ ਵਿਰਾਟ ਕੋਹਲੀ ਨੂੰ ਗੇਂਦਬਾਜ਼ੀ ਨਹੀਂ ਕੀਤੀ ਪਰ ਕੋਹਲੀ ਨੇ ਫੈਨਜ਼ ਦਾ ਦਿਨ ਬਣਾ ਦਿੱਤਾ ਜਿਸ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
Virat Kohli’s reactions when Wankhede crowds chanting “Kohli Ko bowling Do”.
– This is so beautiful…!!!!❤️ pic.twitter.com/ohaOuXKBry
— CricketMAN2 (@ImTanujSingh) November 2, 2023


