Ad-Time-For-Vacation.png

‘ਮੇਹਰ ਸੰਗੀਤ ਸਕੂਲ’ ਵੱਲੋਂ ਭਰਵਾਂ ਸਮਾਗਮ ਕਰਵਾਇਆ ਗਿਆ

ਐਬਟਸਫੋਰਡ:-24 ਦਸੰਬਰ ਨੂੰ ‘ਸਾਹਿਬੇ ਕਮਾਲ’ ਸ੍ਰੀ ਗੁਰੁੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਦਿਵਸ ਅਤੇ ਬੇਮਿਸਾਲ ਸਾਹਿਬਜਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ‘ਮੇਹਰ ਸੰਗੀਤ ਸਕੂਲ’ ਵੱਲੋਂ ਇਕ ਭਰਵਾਂ ਸਮਾਗਮ ਕਰਵਾਇਆ ਗਿਆ ਜਿਸ ਵਿਚ ਡਾ. ਗੁਰਵਿੰਦਰ ਸਿੰਘ ਧਾਲੀਵਾਲ, ਸ. ਹਰਪਾਲ ਸਿੰਘ ਜੀ ਲੱਖਾ ਅਤੇ ਸ. ਕੁਲਵਿੰਦਰ ਸਿੰਘ ਜੀ ਬਾਠ ਮੁੱਖ ਸੇਵਾਦਾਰ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਸੁਸਾਇਟੀ ਤੇ ਹੋਰ ਵਿਦਿਆਰਥੀ ਅਤੇ ਉਹਨਾਂ ਦੇ ਮਾਤਾ ਪਿਤਾ ਹਾਜਰ ਹੋਏ।

ਇਸ ਮੌਕੇ ਤੇ ਇਸ਼ਾਨ ਸਿੰਘ ਰਾਏ, ਇਸ਼ਾਨ ਸਿਘ ਚੀਮਾ, ਕੀਰਤ ਕੌਰ ਚੀਮਾ, ਦੂਜੇ ਜਥੇ ਵਿਚ ਜੇ ਪੀ ਮੰਡੇਰ ਅਤੇ ਕੇ ਐਸ ਰਾਏ ਨੇ, ਤੀਜੇ ਵਿਚ 6 ਸਾਲ ਦੀ ਬੱਚੀ ਕੁਰਲੀਨ ਕੌਰ ਬਾਹੀਆ ਤੇ ਸੰਦੀਪ ਸਿੰਘ ਬਾਹੀਆ, ਚੌਥੇ ਵਿਚ ਸਿਮਰਨਪ੍ਰੀਤ ਕੌਰ ਮੱਲ੍ਹੀ ਤੇ ਗੁਰਜੋਬਨ ਸਿੰਘ ਮੱਲ੍ਹੀ ਦੇ ਸ਼ਬਦਾਂ ਤੋਂ ਬਾਦ ਬੀਬੀ ਦੇਵਿੰਦਰ ਕੌਰ ਤੁੰਗ ਨੇ ‘ਮੇਰੇ ਲਾਲਨ ਕੀ ਸੋਭਾ’ ਰਾਗ ਕਲਿਆਨ ਵਿਚ ਪੜਿਆ।

ਪੱਕੇ ਰਾਗ ਤੇ ਤਾਨਾ ਤੋੜੇ ਸਾਹਿਤ ਸੀਨੀਅਰ ਬੱਚਿਆਂ ਨੇ ਤਾਂ ਸੰਗਤ ਦਾ ਮਨ ਹੀ ਮੋਹ ਲਿਆ।ਇਹਨਾਂ ਵਿਚ ਗਗਜੀਤ ਕੌਰ ਗਿੱਲ, ਹਰਨੀਤ ਕੌਰ ਬਰਾੜ, ਪਰਮਦੀਪ ਕੌਰ ਬਰਾੜ, ਗੋਵਿੰਦ ਸਿੰਘ ਮਾਨ ਨੇ ਤਬਲੇ ਤੇ ਨਾਲ ਪੂਰਾ ਸ਼ਬਦ ਗਾਇਨ ਕੀਤਾ।

ਇਹਨਾਂ ਬੱਚਿਆਂ ਨੇ ਦਸ ਸਾਲ ਦੀ ਉਮਰ ਵਿਚ ਅਨੰਦ ਕਾਰਜ ਨੂੰ ਬੜੀ ਸਫਲਤਾ ਭਰਪੂਰ ਸਰੰਜਾਮ ਦੇ ਇਕ ਰਿਕਾਰਡ ਕਾਇਮ ਕਰ ਦਿੱਤਾ।ਜੋ ਮਿਹਰ ਸੰਗੀਤ ਸਕੂਲ਼ ਦਾ ਇਕ ਚਮਤਕਾਰ ਹੀ ਕਿਹਾ ਜਾ ਸਕਦਾ ਹੈ।ਕੈਪਟਨ ਬਲਵੰਤ ਸਿੰਘ ਨੇ ਬਾਬਾ ਅਜੀਤ ਸਿੰਘ ਜੀ ਦੀ ਕੁਰਬਾਨੀ ਸੁਣਾ ਕੇ ਸੰਗਤ ਨੂੰ ਮੰਤਰ ਮੁਗਧ ਕਰ ਦਿੱਤਾ।ਇਸ ਨਾਲ ਤਬਲੇ ਤੇ ਸੰਗੀਤ ਉਹਨਾਂ ਦੇ ਬੇਟੇ ਜਗਦੀਪ ਸਿੰਘ ਮਾਨ ਨੇ ਦਿੱਤਾ।ਅੰਤ ਵਿਚ ਜੋ ਇਤਿਹਾਸਕ ਖੋਜ ਭਰਪੂਰ ਬੜਾ ਗੁੰਦਵਾ ਬੜੇ ਭਾਵ ਪੂਰਤ ਸ਼ਬਦਾਂ ਵਿਚ ਬਿਆਨ ਕਰ ਕੇ ਪ੍ਰੋ. ਗੁਰਵਿੰਦਰ ਸਿੰਘ ਧਾਲੀਵਾਲ ਨੇ ਸਾਰੀ ਸੰਗਤ ਨੂੰ ਆਪਣਾ ਇਤਿਹਾਸ ਪੜ੍ਹਨ ਦੀ ਐਸੀ ਪ੍ਰੇਰਨਾ ਦਿੱਤੀ ਕਿ ਹਰ ਛੋਟਾ ਤੇ ਵੱਡਾ ਉਹਨਾਂ ਦੇ ਇਕ ਇਕ ਸ਼ਬਦ ਨੂੰ ਸੁਆਂਤੀ ਬੂੰਦ ਵਾਂਗ ਪੀ ਪੀ ਕੇ ਸਰਸ਼ਾਰ ਹੋ ਰਿਹਾ ਸੀ।ਸ. ਕੁਲਵਿੰਦਰ ਸਿੰਘ ਬਾਠ ਦੀ ਹਾਜਰੀ ਉਪਰੰਤ ਬੱਚਿਆਂ ਨੂੰ ਬਹੁਤ ਵਧੀਆ ਟਰਾਫੀਆਂ ਵੰਡ ਕੇ ਉਤਸ਼ਾਹਤ ਕੀਤਾ।ਛੋਟੇ ਤੇ ਨਵੇਂ ਬੱਚਿਆਂ ਨੂੰ ਸਰਟੀਫਿਕੇਟ ਵੀ ਅਰਪਣ ਕੀਤੇ।ਮੇਹਰ ਸੰਗੀਤ ਸਕੂਲ ਵਿਚ 5 ਤੋਂ 76 ਸਾਲ ਤੱਕ ਦੀ ਉਮਰ ਦੇ ਵਿਦਿਆਰਥੀ ਸਿੱਖਿਆ ਲੈ ਰਹੇ ਹਨ।ਸੰਪਰਕ ਕਰ ਸਕਦੇ ਹੋ 778-245-6079 ਜਾਂ 604-744-5105

 

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.