Skip to content
Tuesday, October 6, 2026 16°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਭਾਰਤ India

ਜੰਮੂ ਅਤੇ ਕਸ਼ਮੀਰ ਦੀ ਆਪੋਜੀਸ਼ਨ ਨੇ ਭਾਰਤ ਨੈਸ਼ਨਲ ਗੀਤਦਾ ਵਿਰੋਧ , ਰਾਜਪਾਲ ਵੱਲੋਂ ਵਾਕ ਆਉਟ

By Admin Published 1 min read

ਜੰਮੂ :-ਜੰਮੂ ਅਤੇ ਕਸ਼ਮੀਰ ਦੀ ਵਿਰੋਧੀ ਧਿਰ ਨੇ ਭਾਰਤ ਦੇ ਕੌਮੀ ਗੀਤ ਦਾ ਵਿਰੋਧ ਕੀਤਾ ਅਤੇ ਇਸ ਸਮੇਂ ਕਸ਼ਮੀਰ ਦੇ ਰਾਜਪਾਲ ਵਾਕ ਆਉਟ ਕਰ ਗਏ। ਇਸ ਸਮੇਂ ਵਿਰੋਧੀ ਧਿਰ ਨੇ ਵਿਧਾਨ ਸਭਾ ਵਿੱਚ ਰਾਸ਼ਟਰੀ ਗੀਤ ਦੌਰਾਨ ਨਾਅਰੇਬਾਜ਼ੀ ਕੀਤੀ।, ਵਿਰੋਧੀ ਧਿਰ ਵਿੱਚ ਨੈਸ਼ਨਲ ਕਾਨਫਰੰਸ ਸੀਪੀਆਈ (ਐਮ) ਅਤੇ ਹੋਰ ਕਸ਼ਮੀਰ-ਅਧਾਰਿਤ ਆਜ਼ਾਦ ਵਿਧਾਇਕ ਸਨ।

ਬਾਅਦ ਵਿਚ ਭਾਜਪਾ ਨੇ ਵਿਰੋਧੀ ਧਿਰ ਤੋਂ ਮੁਆਫ਼ੀ ਦੀ ਮੰਗ ਕੀਤੀ ਹੈ ਅਤੇ ਕਾਂਗਰਸ ਮੁਖ ਿਸੋਨੀਆ ਗਾਂਧੀ ਅਤੇ ਉਪ ਪ੍ਰਧਾਨ ਰਾਹੁਲ ਨੂੰ ਕਿਹਾ ਕਿ ਉਹ ਰਾਸ਼ਟਰੀ ਗੀਤ ਦੇ ਨਿਰਾਦਰ ‘ਤੇ ਆਪਣੇ ਪੱਖ ਨੂੰ ਸਪੱਸ਼ਟ ਕਰਨ।

ਭਾਜਪਾ ਨੇ ਕਿਹਾ ਕਿ ਇਹ ਸ਼ਰਮਨਾਕ ਹੈ ਨੈਸਨਲ ਗੀਤ ਦਾ ਅਜਿਹਾ ਨਿਰਾਦਰ ਜੰਮੂ ਅਤੇ ਕਸ਼ਮੀਰ ਵਿੱਚ ਪਹਿਲੀ ਵਾਰ ਹੋਇਆ ਹੈ।ਚੇਤੇ ਰਹੇ ਕਸ਼ਮੀਰ ਵਿੱਚ ਪੰਜ ਮਹੀਨੇ ਤੋਂ ਗੜਬੜ ਹੈ, ਜਿਸ ਵਿਚ 100 ਵੱਧ ਆਮ ਨਾਗਰਿਕ ਪੁਲਿਸ ਦੀ ਫਾਇਰਿੰਗ ਵਿੱਚ ਮਾਰੇ ਗਏ ਹਨ।

 

Admin Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp