ਨਵੀਂ ਦਿੱਲੀ, ਅਧਿਆਤਮਕ ਡੈਸਕ : Shardiya Navratri 2023 Date and Shubh Muhurat: ਹਿੰਦੂ ਧਰਮ ‘ਚ ਨਰਾਤਿਆਂ ਦੇ ਤਿਉਹਾਰ ਦਾ ਵਿਸ਼ੇਸ਼ ਮਹੱਤਵ ਹੈ। ਤੁਹਾਨੂੰ ਦੱਸ ਦੇਈਏ ਕਿ ਸਾਲ ‘ਚ ਨਰਾਤੇ ਦੋ ਵਾਰ ਆਉਂਦੇ ਹੈ। ਇਕ ਚੇਤ ਮਹੀਨੇ ‘ਚ ਤੇ ਦੂਜਾ ਅੱਸੂ ਮਹੀਨੇ। ਅੱਸੂ ਮਹੀਨੇ ਆਉਣ ਵਾਲੇ ਨਰਾਤਿਆਂ ਨੂੰ ਅੱਸੂ ਦੇ ਨਰਾਤੇ ਕਿਹਾ ਜਾਂਦਾ ਹੈ। ਹਿੰਦੂ ਕੈਲੰਡਰ ਅਨੁਸਾਰ, ਅੱਸੂ ਦੇ ਨਰਾਤੇ ਸ਼ੁਕਲ ਪੱਖ ਦੀ ਪ੍ਰਤੀਪਦਾ ਤਰੀਕ ਤੋਂ ਸ਼ੁਰੂ ਹੁੰਦੇ ਹਨ। ਧਾਰਮਿਕ ਮਾਨਤਾਵਾਂ ਅਨੁਸਾਰ ਅੱਸੂ ਦੇ ਨਰਾਤਿਆਂ ਦੌਰਾਨ ਕਲਸ਼ ਸਥਾਪਨਾ ਕਰਨ ਤੇ ਨੌਂ ਦਿਨਾਂ ਤਕ ਦੇਵੀ ਦੁਰਗਾ ਦੀ ਪੂਜਾ ਕਰਨ ਨਾਲ ਸਾਧਕ ਨੂੰ ਸੁੱਖ, ਖੁਸ਼ਹਾਲੀ ਤੇ ਧਨ ਦੀ ਪ੍ਰਾਪਤੀ ਕਰਦਾ ਹੈ। ਆਓ ਜਾਣਦੇ ਹਾਂ ਆਚਾਰੀਆ ਸ਼ਿਆਮ ਚੰਦਰ ਮਿਸ਼ਰਾ ਜੀ ਤੋਂ, ਅੱਸੂ ਦੇ ਨਰਾਤੇ ਕਦੋਂ ਸ਼ੁਰੂ ਹੋ ਰਹੇ ਹਨ, ਸ਼ੁਭ ਸਮਾਂ ਤੇ ਕਲਸ਼ ਸਥਾਪਨਾ ਦਾ ਸਮਾਂ?
ਅੱਸੂ ਦੇ ਨਰਾਤੇ 2023 ਤਰੀਕ (Shardiya Navratri 2023 Start Date)
ਹਿੰਦੂ ਕੈਲੰਡਰ ਅਨੁਸਾਰ ਅੱਸੂ ਦੇ ਸ਼ੁਕਲ ਪੱਖ ਦੀ ਪ੍ਰਤੀਪਦਾ ਤਿਥੀ 14 ਅਕਤੂਬਰ ਨੂੰ ਰਾਤ 11:24 ਵਜੇ ਸ਼ੁਰੂ ਹੋਵੇਗੀ ਤੇ 16 ਅਕਤੂਬਰ ਨੂੰ 12:32 ਵਜੇ ਸਮਾਪਤ ਹੋਵੇਗੀ। ਅਜਿਹੀ ਸਥਿਤੀ ‘ਚ ਅੱਸੂ ਦੇ ਨਰਾਤੇ 15 ਅਕਤੂਬਰ, 2023 ਐਤਵਾਰ ਨੂੰ ਸ਼ੁਰੂ ਹੋਣਗੇ। ਇਸ ਖਾਸ ਦਿਨ ਚਿਤਰਾ ਨਕਸ਼ਤਰ ਤੇ ਸਵਾਤੀ ਨਕਸ਼ਤਰ ਬਣ ਰਹੇ ਹਨ, ਜੋ ਸ਼ੁਭ ਕਾਰਜਾਂ ਲਈ ਬਹੁਤ ਸ਼ੁਭ ਮੰਨੇ ਜਾਂਦੇ ਹਨ।
ਅੱਸੂ ਦੇ ਨਰਾਤੇ 2023 ਕਲਸ਼ ਸਥਾਪਨਾ ਮਹੂਰਤ (Shardiya Navratri 2023 Ghatsthapana Muhurat)
ਸ਼ਾਸਤਰਾਂ ‘ਚ ਦੱਸਿਆ ਗਿਆ ਹੈ ਕਿ ਅੱਸੂ ਦੇ ਨਰਾਤਿਆਂ ਦੇ ਸ਼ੁਭ ਮੌਕੇ ‘ਤੇ ਅਭਿਜੀਤ ਮੁਹੂਰਤ ਦੌਰਾਨ ਕਲਸ ਸਥਾਪਨਾ ਮਹੂਰਤ ਤੈਅ ਹੁੰਦਾ ਹੈ। ਕਲਸ਼ ਸਥਾਪਨਾ ਦਾ ਸਮਾਂ ਨਿਸ਼ਚਿਤ ਚਿਤਰਾ ਨਕਸ਼ਤਰ ਦੌਰਾਨ ਹੀ ਹੁੰਦਾ ਹੈ। ਅਜਿਹੀ ਸਥਿਤੀ ਵਿਚ ਇਸ ਦਿਨ ਚਿੱਤਰਾ ਨਕਸ਼ਤਰ 14 ਅਕਤੂਬਰ ਨੂੰ ਸ਼ਾਮ 4:24 ਵਜੇ ਤੋਂ 15 ਅਕਤੂਬਰ ਦੀ ਸ਼ਾਮ 06:13 ਵਜੇ ਤਕ ਰਹੇਗਾ। ਜਦੋਂਕਿ ਅਭਿਜੀਤ ਮਹੂਰਤ ਸਵੇਰੇ 11:04 ਤੋਂ 11:50 ਵਜੇ ਤਕ ਹੋਵੇਗਾ, ਇਸ ਲਈ ਇਸ ਦੌਰਾਨ ਕਲਸ਼ ਸਥਾਪਨਾ ਪੂਜਾ ਵੀ ਕੀਤੀ ਜਾਵੇਗੀ।
ਅੱਸੂ ਦੇ ਨਰਾਤੇ 2023 ਕੈਲੰਡਰ (Shardiya Navratri 2023 Calender)
15 ਅਕਤੂਬਰ 2023- ਮਾਂ ਸ਼ੈਲਪੁਤਰੀ ਦੀ ਪੂਜਾ
16 ਅਕਤੂਬਰ 2023- ਮਾਂ ਬ੍ਰਹਮਚਾਰਿਨੀ ਦੀ ਪੂਜਾ
17 ਅਕਤੂਬਰ 2023- ਮਾਤਾ ਚੰਦਰਘੰਟਾ ਦੀ ਪੂਜਾ
18 ਅਕਤੂਬਰ 2023- ਮਾਂ ਕੁਸ਼ਮਾਂਡਾ ਦੀ ਪੂਜਾ
19 ਅਕਤੂਬਰ 2023- ਮਾਂ ਸਕੰਦਮਾਤਾ ਦੀ ਪੂਜਾ
20 ਅਕਤੂਬਰ 2023- ਮਾਂ ਕਾਤਯਾਨੀ ਦੀ ਪੂਜਾ
21 ਅਕਤੂਬਰ 2023- ਮਾਂ ਕਾਲਰਾਤਰੀ ਦੀ ਪੂਜਾ
22 ਅਕਤੂਬਰ 2023- ਮਾਤਾ ਸਿੱਧੀਦਾਤਰੀ ਦੀ ਪੂਜਾ
23 ਅਕਤੂਬਰ 2023- ਮਾਂ ਮਹਾਗੌਰੀ ਦੀ ਪੂਜਾ
24 ਅਕਤੂਬਰ 2023- ਵਿਜਯਾਦਸ਼ਮੀ (ਦੁਸਹਿਰਾ)
ਡਿਸਕਲੇਮਰ: ‘ਇਸ ਲੇਖ ਵਿੱਚ ਸ਼ਾਮਲ ਕਿਸੇ ਵੀ ਜਾਣਕਾਰੀ/ਸਮੱਗਰੀ/ਗਣਨਾਵਾਂ ਦੀ ਸ਼ੁੱਧਤਾ ਜਾਂ ਭਰੋਸੇਯੋਗਤਾ ਦੀ ਗਰੰਟੀ ਨਹੀਂ ਹੈ। ਇਹ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਕਾਂ/ਪ੍ਰਵਚਨਾਂ/ਵਿਸ਼ਵਾਸਾਂ/ਸ਼ਾਸਤਰਾਂ ਤੋਂ ਇਕੱਠੀ ਕਰਕੇ ਤੁਹਾਡੇ ਤੱਕ ਪਹੁੰਚਾਈ ਗਈ ਹੈ। ਸਾਡਾ ਉਦੇਸ਼ ਸਿਰਫ ਜਾਣਕਾਰੀ ਪ੍ਰਦਾਨ ਕਰਨਾ ਹੈ, ਇਸਦੇ ਉਪਭੋਗਤਾਵਾਂ ਨੂੰ ਇਸਨੂੰ ਮਹਿਜ਼ ਜਾਣਕਾਰੀ ਵਜੋਂ ਲੈਣਾ ਚਾਹੀਦਾ ਹੈ। ਇਸ ਤੋਂ ਇਲਾਵਾ, ਇਸ ਦੀ ਕੋਈ ਵੀ ਵਰਤੋਂ ਉਪਭੋਗਤਾ ਦੀ ਇਕੱਲੀ ਜ਼ਿੰਮੇਵਾਰੀ ਹੋਵੇਗੀ।



