ਮੰਡੀ : ਸਾਂਵਲੀ ਖੱਡ ਨੇੜੇ ਪੁਲ਼ ਤੋਂ ਕਾਰ ਡਿੱਗਣ ਨਾਲ ਦੋ ਔਰਤਾਂ ਸਮੇਤ ਕੁੱਲ ਤਿੰਨ ਜਣੇ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਜ਼ੋਨਲ ਹਸਪਤਾਲ ਮੰਡੀ ’ਚ ਦਾਖ਼ਲ ਕਰਵਾਇਆ ਗਿਆ ਹੈ। ਐਤਵਾਰ ਸਵੇਰੇ ਤਕਰੀਬਨ ਛੇ ਵਜੇ ਪੰਜਾਬ ਨੰਬਰ ਵਾਲੀ ਕਾਰ ਪੁਲ਼ ਤੋਂ ਹੇਠਾਂ ਸਾਂਵਲੀ ਖੱਡ ’ਚ ਡਿੱਗ ਪਈ। ਜ਼ਖ਼ਮੀਆਂ ਦੀ ਪਛਾਣ ਦਵਿੰਦਰ ਕੌਰ, ਸੁਮਨ ਦੋਵੇਂ ਵਾਸੀ ਪਟਿਆਲਾ ਅਤੇ ਵਿਵੇਕ ਗਰਗ ਵਜੋਂ ਹੋਈ।
ਸਿਟੀ ਨੇ ਨਿਊਟਨ ਕਮਿਊਨਿਟੀ ਸੈਂਟਰ ਪ੍ਰੋਜੈਕਟ ਲਈ ਅਗਲਾ ਕਦਮ ਚੁੱਕਿਆ
ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦਾ ਠੇਕਾ ਦਿੱਤਾ ਸਰੀ, ਬੀ.ਸੀ.- ਸੋਮਵਾਰ ਨੂੰ, ਸਿਟੀ ਕੌਂਸਲ ਨੇ ਨਿਊਟਨ ਕਮਿਊਨਿਟੀ ਸੈਂਟਰ ਲਈ ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦੇ ਠੇਕੇ ਨੂੰ ਮਨਜ਼ੂਰੀ ਦਿੱਤੀ।



