ਅਰਸ਼ਦੀਪ ਸੋਨੀ, ਸਾਦਿਕ : ਸਾਦਿਕ ਨੇੜੇ ਪੈਂਦੇ ਪੰਜਾਬ ਡਿਗਰੀ ਕਾਲਜ ਮਹਿਮੂਆਣਾ ‘ਚ ਕਾਲਜ ਕੈਂਪਸ ਡਾਇਰੈਕਟਰ ਡਾ. ਦੀਪਕ ਅਰੋੜਾ ਦੀ ਰਹਿਨੁਮਾਈ ਸਦਕਾ ਹਿੰਦੀ ਦਿਵਸ ਮਨਾਇਆ ਗਿਆ। ਜਿਸ ਵਿੱਚ ਕਾਲਜ ਦੇ ਬੀ.ਏ ਭਾਗ ਪਹਿਲਾ ਦੇ ਵਿਦਿਆਰਥੀ ਅਸ਼ਨਦੀਪ ਸਿੰਘ ਨੇ ਹਿੰਦੀ ਦਿਵਸ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਤੋਂ ਬਾਅਦ ਕਾਲਜ ਦੇ ਪੋ੍ਫ਼ੈਸਰ ਹਰਦੀਪ ਸਿੰਘ ਵੱਲੋਂ ਹਿੰਦੀ ਦਿਵਸ ਦੇ ਇਤਿਹਾਸ ਬਾਰੇ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਾਲ 2006 ‘ਚ ਭਾਰਤ ਦੇ ਤਤਕਾਲੀਨ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੁਆਰਾ 10 ਜਨਵਰੀ ਨੂੰ ਵਿਸ਼ਵ ਹਿੰਦੀ ਦਿਵਸ ਦੇ ਤੌਰ ‘ਤੇ ਹਰ ਸਾਲ ਮਨਾਏ ਜਾਣ ਦਾ ਐਲਾਨ ਕੀਤਾ ਗਿਆ ਸੀ। ਭਾਰਤ ਦੀ ਸੰਵਿਧਾਨ ਸਭਾ ਨੇ 14 ਸਤੰਬਰ, 1949 ਨੂੰ ਦੇਵਨਾਗਰੀ ਲਿਪੀ ਵਿੱਚ ਲਿਖੀ ਹਿੰਦੀ ਨੂੰ ਭਾਰਤ ਦੀ ਸਰਕਾਰੀ ਭਾਸ਼ਾ ਵਜੋਂ ਸਵੀਕਾਰ ਕਰ ਲਿਆ। ਪਹਿਲਾ ਹਿੰਦੀ ਦਿਵਸ ਅਧਿਕਾਰਤ ਤੌਰ ‘ਤੇ 14 ਸਤੰਬਰ 1953 ਨੂੰ ਮਨਾਇਆ ਗਿਆ ਸੀ। ਹਿੰਦੀ ਇੱਕ ਇੰਡੋ ਆਰੀਅਨ ਭਾਸ਼ਾ, ਅੰਗਰੇਜ਼ੀ ਅਤੇ ਮੈਂਡਰਿਨ ਚੀਨੀ ਤੋਂ ਬਾਅਦ ਵਿਸ਼ਵ ਪੱਧਰ ‘ਤੇ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ। ਅੰਤ ਵਿੱਚ ਕਾਲਜ ਦੇ ਕੈਂਪਸ ਡਾਇਰੈਕਟਰ ਡਾ. ਦੀਪਕ ਅਰੋੜਾ ਨੇ ਵੀ ਆਪਣੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਮਹਾਤਮਾ ਗਾਂਧੀ ਨੇ ਵੀ ਹਿੰਦੀ ਨੂੰ ਲੋਕਾਂ ਦੀ ਭਾਸ਼ਾ ਕਿਹਾ ਸੀ। ਇਸ ਕਰਕੇ ਸਾਨੂੰ ਹੋਰਨਾਂ ਭਾਸ਼ਾਵਾਂ ਦੇ ਨਾਲ ਨਾਲ ਹਿੰਦੀ ਭਾਸ਼ਾ ਨੂੰ ਵੀ ਉਨਾਂ ਹੀ ਬਣਦਾ ਮਾਣ ਤੇ ਸਤਿਕਾਰ ਦੇਣਾ ਚਾਹੀਦਾ ਹੈ, ਜਿੰਨਾ ਅਸੀਂ ਦੂਜੀਆਂ ਭਾਸ਼ਾਵਾਂ ਨੂੰ ਦਿੰਦੇ ਹਾਂ, ਅੰਤ ਵਿੱਚ ਉਹਨਾ ਨੇ ਸਾਰਿਆਂ ਨੂੰ ਹਿੰਦੀ ਦਿਵਸ ਦੀ ਮੁਬਾਰਕਬਾਦ ਦਿੱਤੀ। ਇਸ ਪੋ੍ਗਰਾਮ ਨੂੰ ਸਫ਼ਲ ਬਣਾਉਣ ‘ਚ ਪੋ੍. ਸੁਰੇਖਾ ਰਾਣੀ, ਪੋ੍.ਪ੍ਰਰੀਤਇੰਦਰ ਕੌਰ ਗੋਂਦਾਰਾ, ਪੋ੍. ਰੰਜੂ ਬਾਲਾ, ਪੋ੍.ਰੰਜਨਾ ਕਪੂਰ, ਪੋ੍.ਰਾਜਵਿੰਦਰ ਕੌਰ, ਪੋ੍. ਮਨਪ੍ਰਰੀਤ ਕੌਰ ਕਾਮਰਸ, ਪੋ੍. ਆਤਮਜੀਤ ਸਿੰਘ, ਲਵਦੀਪ ਕੌਰ, ਰਮਨਦੀਪ ਕੌਰ, ਸਿਮਰਜੀਤ ਕੌਰ, ਬਲਤੇਜ ਸਿੰਘ ਅਤੇ ਮਨਪ੍ਰਰੀਤ ਸਿੰਘ ਪੀ. ਆਰ. ਓ ਦਾ ਵਿਸ਼ੇਸ਼ ਯੋਗਦਾਨ ਰਿਹਾ।