ਸਟਾਫ ਰਿਪੋਰਟਰ, ਫਿਰੋਜ਼ਪੁਰ: ਥਾਣਾ ਮੱਲਾਂਵਾਲਾ ਅਧੀਨ ਪੈਂਦੇ ਪਿੰਡ ਕੋਹਾਲਾ ਵਿਖੇ ਬੀਤੀ ਰਾਤ ਚੋਰਾਂ ਨੇ ਕੰਧ ਟੱਪ ਕੇ ਘਰ ਵਿਚ ਦਾਖਲ ਹੋ ਕੇ 90 ਹਜ਼ਾਰ ਨਕਦੀ ਤੇ ਦੋ ਸੋਨੇ ਦੀਆਂ ਚੇਨੀਆਂ ਚੋਰੀ ਕਰ ਕੇ ਲੈ ਗਏ। ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਸੁਖਚੈਨ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਕੋਹਾਲਾ ਨੇ ਦੱਸਿਆ ਕਿ ਉਹ ਰਾਤ ਨੂੰ ਆਪਣੇ ਦਰਵਾਜ਼ੇ ਬੰਦ ਕਰਕੇ ਸੌਂ ਗਏ ਸੀ ਤਾਂ ਰਾਤ ਚੋਰਾਂ ਨੇ ਕੰਧ ਟੱਪ ਕੇ ਬਰਾਂਡੇ ਉਪਰੋਂ ਪੌੜੀਆਂ ਰਾਹੀਂ ਕੋਠੀ ‘ਚ ਦਾਖਲ ਹੋ ਕੇ ਦਰਵਾਜ਼ੇ ਦੀ ਕੁੰਡੀ ਤੋੜ ਕੇ ਕੋਠੀ ਵਿਚ ਪਏ 90 ਹਜ਼ਾਰ ਰੁਪਏ ਨਕਦ ਤੇ 2 ਸੋਨੇ ਦੀਆਂ ਚੇਨੀਆਂ ਚੋਰੀ ਕਰਕੇ ਲੈ ਗਏ। ਜਿਸ ਦਾ ਸਾਨੂੰ ਸਵੇਰੇ ਤੜਕੇ ਦੋ ਵਜੇ ਦੇ ਕਰੀਬ ਪਤਾ ਲੱਗਾ ਤਾਂ ਅਸੀਂ ਚੋਰਾਂ ਦੀ ਕਾਫੀ ਭਾਲ ਕੀਤੀ, ਪਰ ਸਾਨੂੰ ਉਨ੍ਹਾਂ ਚੋਰਾਂ ਬਾਰੇ ਕੁਝ ਵੀ ਪਤਾ ਨਹੀਂ ਚੱਲਿਆ, ਜਿਸ ਦੀ ਅਸੀਂ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ ਹੈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਆਪਣੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।