Ad-Time-For-Vacation.png

ਸ਼ਹੀਦ ਭਾਈ ਗੁਰਦੀਪ ਸਿੰਘ ਦੀਪਾ ਹੇਰਾਂ ਵਾਲਾ

ਪੰਜਾਬ ਦੀ ਨਕੋਦਰ ਤਹਿਸੀਲ ਜਿਲਾ ਜਲੰਧਰ ਦੇ ਪਿੰਡ ਹੇਰਾਂ ਵਿੱਚ ਪੈਦਾ ਹੋਇਆ।ਇਨਾ ਦੇ ਪਿਤਾ ਦਾ ਨਾਮ ਸੁਰਜੀਤ ਸਿੰਘ ਅਤੇ ਮਾਤਾ ਗੁਰਬਚਨ ਕੌਰ ਸੀ ਅਤੇ ਆ ਪਜੀ ਦੇ ਦੋ ਹੋਰ ਭਰਾ ਅਤੇ ਦੋ ਭੈਣਾਂ ਹਨ।ਗੁਰਦੀਪ ਸਿੰਘ ਦੇ ਅੰਦਰ ਬਚਪਨ ਤੋਂ ਹੀ ਸਿੱਖੀ ਜ਼ਜ਼ਬਾ ਸੀ ਪਰ ਦਰਬਾਰ ਉਪਰ 1984 ਦੇ ਭਾਰਤੀ ਫੌਜ ਦੇ ਹਮਲੇ ਉਸਨੂੰ ਦੂਰ ਅੰਦਰ ਤੱਕ ਹਿਲਾ ਦਿੱਤਾ।ਸਿੱਖ ਕੌਮ ਦੀ ਸ਼ਾਨ ਲਈ ਉਸਨੇ ਆਪਣੀਂ ਜਵਾਨੀ ਅਰਪਣ ਕਰ ਦਿੱਤੀ।ਇੱਕਲੇ ਪੰਜਾਬ ਵਿੱਚ ਹੀ ਨਹੀਂ ਦੁਨੀਆ ਭਰ ਦੇ ਸਿੱਖ ਦੀਪੇ ਵੱਲੋਂ ਕੀਤੀ ਕੁਰਬਾਨੀ ਅਤੇ ਸਿੱਖ ਦੁਸਮਣਾਂ ਨੂੰ ਲਾਏ ਸੋਧੇ ਤੇ ਮਾਣ ਕਰਦੇ ਹਨ।

ਜੂਨ 1984 ਵਿੱਚ ਦਰਬਾਰ ਸਾਹਿਬ ਦੇ ਹਮਲੇ ਅਤੇ ਸੰਤ ਜਰਨੈਲ ਸਿੰਘ ਦੀ ਸ਼ਹੀਦੀ ਤੋਂ ਬਾਅਦ ਸਿੱਖ ਲੀਡਰਸ਼ਿੱਪ ਅਤੇ ਆਗੂ ਖੁੱਡਾਂ ਵਿੱਚ ਜਾ ਵੜੇ ਸਨ।ਅਜੋਕੇ ਅਖੌਤੀ ਆਗੂ ਤਾਂ ਇੱਕ ਕਿਸਮ ਦੇ ਰੂਪੋਸ਼ ਹੋ ਗਏ।ਜਿਨਾ ਮੰਗਾਂ ਲਈ ਇਨਾ ਆਗੂਆਂ ਨੇ ਧਰਮ ਯੁਧ ਮੋਰਚਾ ਸ਼ੁਰੂ ਕੀਤਾ ਉਹ ਵਿਸਾਰ ਦਿੱਤੀਆਂ ਤੇ ਇਨਾ ਲਈ ਸਿਰਫ ਕੁਰਸੀ ਹੀ ਮੁੱਖ ਸੀ,ਜੋ ਅੱਜ ਸਾਬਤ ਹੋ ਰਿਹਾ ਹੈ।ਇਥੋਂ ਤੱਕ ਕਿ ਸੰਤ ਲੌਗੋਂਵਾਲ ਨੇ ਇੰਨੀਆਂ ਕੁਰਬਾਨੀਆ ਦੇ ਬਾਵਜੂਦ ਤਾਂ ਸਰਕਾਰ ਨਾਲ ਮਿਲ ਗਿਆ ਅਤੇ ਰਹਿੰਦੇ ਖੁੰਹਦੇ ਪਾਣੀ ਤੇ ਵੀ ਸਮਝੌਤਾ ਕਰ ਲਿਆ।ਆਮ ਲੋਕਾ ਦੇ ਮਨਾ ਵਿੱਚ ਅਕਾਲੀ ਅਤੇ ਕਾਂਗਰਸੀ ਜੋ ਦੇਖਣ ਨੂੰ ਸਿੱਖਾਂ ਦੇ ਹਮਾਇਤੀ ਲਗਦੇ ਸਨ ਪਰ ਅਖੀਰ ਵਿੱਚ ਸਿੱਖ ਕੌਮ ਨੂੰ ਦਗਾ ਦੇ ਗਏ।

ਇਸਤੋਂ ਬਾਅਦ ਸਿੱਖ ਨੌਜਵਾਨਾਂ ਵਿੱਚ ਗੁੱਸੇ ਦੀ ਲਹਿਰ ਸੀ ਜਿਨਾ ਨੇ ਹੋਰ ਕੋਈ ਰਾਹ ਨਾ ਲੱਭਦਾ ਦੇਖ ਕੇ ਹਥਿਆਰ ਨੂੰ ਹੱਥ ਪਾ ਲਿਆ।ਉਨਾ ਵਿੱਚੋਂ ਇੱਕ ਗੁਰਦੀਪ ਸਿੰਘ ਦੀਪਾ ਵੀ ਸੀ।

1986 ਦੇ ਅਖੀਰ ਵਿੱਚ ਦੀਪੇ ਦੀ ਸਭ ਤੋਂ ਪਹਿਲਾਂ ਮੁਖਬਰੀ ਇਨਾ ਦੇ ਪਿੰਡ ਹੇਰਾਂ ਦੇ ਹੀ ਮਾਸਟਰ ਰਤਨ ਨੇ ਕੀਤੀ ਸੀ।ਉਸਨੇ ਪੁਲਿਸ ਨੂੰ ਦੱਸਿਆ ਕਿ ਦੀਪਾ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਐਕਟਿਵ ਮੈਂਬਰ ਹੈ।ਮਾਸਟਰ ਰਤਨ ਵੀ ਉਸ ਸਮੇਂ ਪੁਲਿਸ ਥਾਣੇਂ ਵਿੱਚ ਹੀ ਸੀ ਜਦੋਂ ਦੀਪੇ ਨੂੰ ਪੁਲਿਸ ਫੜ ਕੇ ਲਿਆਂਦਾ ਅਤੇ ਉਸ ਉਪਰ ਹਥਿਆਰਾਂ ਦਾ ਝੂਠਾ ਕੇਸ ਪਾ ਦਿੱਤਾ।ਪੁਲਿਸ ਨੇ ਉਸ ਉਪਰ ਬਹੁਤ ਤਸ਼ੱਦਦ ਕੀਤਾ।ਦੀਪੇ ਨੂੰ ਜਲੰਧਰ ਜੇਲ ਭੇਜ਼ ਦਿੱਤਾ ਅਤੇ ਦੋ ਮਹੀੇਂ ਬਾਅਦ ਉਨਾ ਦੀ ਜ਼ਮਾਨਤ ਹੋਈ।

ਦੀਪੇ ਨੇ ਆਪਣੀਂ ਗ੍ਰਿਫਤਾਰੀ ਅਤੇ ਤਸੱਦਦ ਤੋਂ ਬਾਅਦ ਇਹ ਫੈਸਲਾ ਲਿਆ ਕਿ ਸਿੱਖ ਕੌਮ ਦੀ ਅਜ਼ਾਦੀ ਤੋਂ ਬਿਨਾ ਇਨਸਾਫ ਲੈਣ ਦਾ ਕੋਈ ਰਸਤਾ ਨਹੀਂ ਹੈ।ਇਸ ਲਈ ਉਹ ਅਜ਼ਾਦੀ ਦੇ ਹਥਿਆਾਰ ਬੰਦ ਸ਼ੰਘਰਸ਼ ਵਿੱਚ ਸ਼ਾਮਲ ਹੋ ਗਿਆ।

ਦੀਪੇ ਦਾ ਪਹਿਲਾ ਨਿਸ਼ਾਨਾ ਮਾਸਟਰ ਰਤਨ ਸੀ ਕਿਸਨੇ ਦੀਪੇ ਅਤੇ ਹੋਰ ਦਰਜਨਾਂ ਸਿੱਖ ਨੌਜਵਾਨਾਂ ਦੀ ਮੁਖਬਰੀ ਕਰਕੇ ਤਸੱਦਦ ਕਰਵਾਇਆ ਸੀ ।ਭਾਵ ਇਸਨੇ ਦਰਜਨਾਂ ਸਿੱਖ ਨੌਜਵਾਨਾ ਨੂੰ ਘਰੋਂ ਭੱਜਣ ਜਾਂ ਹਥਿਆਰ ਚੁੱਕਣ ਲਈ ਮਜਬੂਰ ਕੀਤਾ। ਮਾਸਟਰ ਰਤਨ ਨੂੰ ਸੋਧਣ ਤੋਂ ਬਾਅਦ ਦੀਪਾ ਰੂਪੋਸ਼ ਹੋ ਗਿਆ ਤੇ ਉਸਦਾ ਇੱਕੋ ਇੱਕ ਮਕਸਦ ਸਿੱਖ ਦੁਸਮਣਾਂ ਨੂੰ ਸੋਧਣ ਦਾ ਸੀ।

ਉਸਦਾ ਮੇਲ ਗੁਰਨੇਕ ਸਿੰਘ ਨੇਕਾ ਨਾਲ ਹੋਇਆ ਉਨਾ ਬਹੁਤ ਸਾਰੇ ਐਕਸ਼ਨਾ ਦੀ ਜੁਮੇਵਾਰੀ ਲਈ।ਕਈ ਵਾਰੀ ਦੀਪਾ ਆਪਣੀ ਸੂਝ ਬੂਝ ਨਾਲ ਪੁਲਿਸ ਘੇਰਿਆਂ ਚੋਂ ਸਾਫ ਬੱਚ ਕੇ ਨਿਕਲਦਾ ਰਿਹਾ।ਦੀਪੇ ਦਾ ਇਲਾਕੇ ਵਿੱਚ ਇਨਾ ਰੋਹਬ ਸੀ ਕਿ ਜੇ ਪੁਲਿਸ ਨੂੰ ਪਤਾ ਹੁੰਦਾ ਸੀ ਕਿ ਦੀਪਾ ਇਸ ਪਾਸੇ ਹੈ ਤਾਂ ਪੁਲਿਸ ਦੂਸਰੇ ਪਾਸੇ ਚਲੀ ਜਾਦੀ ਸੀ।ਦੀਪੇ ਦੇੇ ਨਿਸ਼ਾਨੇ ਤੇ ਕਈ ਪੁਲਿਸ ਕੈਟ ਵੀ ਚੜੇ।

ਦੀਪੇ ਦੇ ਖਿਲਾਢ 250 ਤੋਂ ਵੱਧ ਐਕਸ਼ਨ ਕਰਨ ਦੇ ਕੇਸ਼ ਰਜਿਸਟਰਡ ਸਨ।ਇੱਕ ਗਿਣਤੀ ਮੁਤਾਬਿਕ ਉਹ ਹਰ 9 ਵੇਂ ਦਿਨ ਕਿਸੇ ਦੁਸਟ ਨੂੰ ਸੋਧਦਾ ਸੀ। ਪੁਲਿਸ ਅਤੇ ਖੁਫੀਆਂ ਏਜੰਸੀਆਂ ਨੇ ਦੀਪੇ ਨੂੰ ਫੜਨ ਲਈ ਬਹੁਤ ਵੱਡਾ ਜਾਲ ਵਿਛਾਇਆ ਸੀ ਪਰ ਲੋਕਾ ਦੇ ਦੀਪੇ ਪ੍ਰਤੀ ਪਿਆਰ ਉਨਾ ਦੀ ਪੇਸ਼ ਨਹੀਂ ਸੀ ਜਾਣ ਦਿੰਦਾ। ਇਲਾਕੇ ਵਿੱਚ ਵੱਡੀ ਉਮਰ ਦੀਆ ਬੀਬੀਆਂ ਉਸਨੂੰ ਆਪਣਾ ਪੁੱਤਰ ਅਤੇ ਜਵਾਨ ਕੁੜੀਆਂ ਭਰਾ ਸਮਝਦੀਆ ਸਨ।ਹਰ ਬਜੁਰਗ ਅਤੇ ਨੌਜਵਾਨਾ ਵਿੱਚ ਉਸਦਾ ਸਤਿਕਾਰ ਸੀ,ਜਿਸ ਕਰਕੇ ਕੋਈ ਦੀਪੇ ਦੀ ਜਾਣਕਾਰੀ ਪੁਲਿਸ ਨੂੰ ਨਹੀਂਂ ਦਿੰਦਾ ਸੀ।

5 ਸਾਲਾ ਦੀ ਜੂਜਾਰੂ ਜਿੰਦਗੀ ਵਿੱਚ ਉਸਨੇ ਆਮ ਲੋਕਾ ਦੀਆਂ ਅਸੀਸਾਂ ਪ੍ਰਾਪਤ ਕੀਤੀਆ।ਹਰੇਕ ਸਿੱਖ ਜੋ ਸਮਝਦਾ ਸੀ ਕਿ ਨੌਜਵਾਨ ਠੀਕ ਕਰ ਰਹੇ ਹਨ ਉਨਾ ਨੇ ਦੀਪੇ ਵਾਸਤੇ ਆਪਣੇਂ ਦਰਵਾਜ਼ੇ ਹਮੇਸ਼ਾ ਖੁਲ੍ਹੇ ਰੱਖੇ।ਇੱਕ ਵਾਰੀ ਇੱਕ ਪਿੰਡ ਵਿੱਚ ਦੀਪਾ ਗਿਆ ਤਾਂ ਇੱਕ ਘਰ ਵਿੱਚ ਉਸਨੇ ਪ੍ਰਸ਼ਾਦਾ ਛਕਣ ਲਈ ਬੇਨਤੀ ਕੀਤੀ।ਜਦੋਂ ਮਾਤਾ ਨੇ ਪੁਛਿਆ ਭਾਈ ਤੁਸੀ ਕੌਣ ਹੋ ਤਾਂ ਦੀਪੇ ਆਪਣਾ ਨਾਂ ਦੱਸਿਆ ਤਾਂ ਮਾਤਾ ਕਹਿੰਦੀ ਪਹਿਲਾ ਘਰ ਦੇ ਦਰਵਾਜ਼ੇ ਕੋਲ ਆਉ।ਮਾਤਾ ਨੇ ਆਪਣੀਂ ਬੇਟੀ ਨੂੰ ਕਿਹਾ ਕਿ ਅੰਦਰੋਂ ਤੇਲ ਦੀ ਸ਼ੀਸੀ ਲੈ ਕੇ ਆ ਅਤੇ ਸਤਿਕਾਰ ਵਜੋਂ ਤੇਲ ਚੋਇਆ ਤੇ ਕਿਹਾ ਸਾਡੇ ਧੰਨ ਭਾਗ ਹਨ ਕਿ ਅੱਜ ਸਾਡੇ ਘਰ ਕੌਮ ਦੇ ਹੀਰੇ ਆਏ ਹਨ।ਮਾਤਾ ਨੇ ਅਸੀਸਾ ਦਿੱਤੀਆਂ ਅਤੇ ਕਿਹਾ ਕਦੋਂ ਪ੍ਰਸ਼ਾਦਾ ਛੱਕਣ ਦਾ ਮਨ ਹੋਵੇ ਤਾਂ 24 ਘੰਟੇ ਤੁਹਾਡੇ ਲਈ ਦਰਵਾਜ਼ੇ ਖੁਲ੍ਹੇ ਹਨ।

ਅਖੀਰ 12 ਦਸੰਬਰ 1992 ਨੂੰ ਦੀਪਾ ਪਿੰਡ ਗੜ੍ਹੇ ਵਿਖੇ ਭਾਗ ਸਿੰਘ ਦੇ ਘਰ ਗਿਆ ਜਿਥੇ ਕਿ ਉਹ ਆਮ ਕਰਕੇ ਸ਼ਰਨ ਲੈਂਦਾ ਸੀ। ਇਹ ਉਹ ਦਿਨ ਸੀ ਜਦੌਂ ਭਾਗ ਸਿੰਘ ਨੇ ਸਿੱਖ ਸੰਘਰਸ਼ ਦੇ ਪਿੱਠ ਵਿੱਚ ਛੂਰਾ ਖੋਬਦੇ ਹੋਏ ਦੀਪੇ ਬਾਰੇ ਪੁਲਿਸ ਨੂੰ ਦੱਸਿਆ ਹੋਇਆ ਸੀ।ਭਾਵੇ ਪਹਿਲਾ ਦੀਪਾ ਭਾਗ ਸਿੰਘ ਦੇ ਘਰ ਹਥਿਆਰ ਬੰਦ ਹੋ ਕੇ ਆਉਂਦਾ ਸੀ ਪਰ ਅੱਜ ਖਾਲੀ ਹੱਥ ਸੀ।ਦੀਪੇ ਦੇ ਭਾਗ ਸਿੰਘ ਦੇ ਘਰ ਪਹੁੰਚਣ ਤੋਂ ਥੋੜੀ ਦੇਰ ਬਾਅਦ ਪੁਲਿਸ ਨੇ ਘਰ ਨੂੰ ਘੁਰ ਲਿਆ।ਦੀਪੇ ਨੇ ਜਦੋਂ ਦੇਖਿਆ ਹੁਣ ਹੋਰ ਕੋਈ ਰਸਤਾ ਨਹੀਂ ਉਸਨੇ ਦੁਸ਼ਮਣ ਦੇ ਹੱਥ ਜਿਉਂਦਾ ਜਾਣ ਦੀ ਬਜ਼ਾਏ ਕੈਪਸੂਲ ਨਿਗਲ ਲਿਆ।ਸਿੱਖ ਕੌੰਮ ਦੀ ਅਜ਼ਾਦੀ ਦੀ ਮੂਵਮੈਂਟ ਦਾ ਇੱਕ ਚਮਕਦਾ ਦੀਵਾ ਸਦਾ ਲਈ ਬੁਝ ਗਿਆ।ਦੀਪੇ ਦੇ ਸਿਰ ਉਪਰ ਉਸ ਸਮੇਂ 15 ਲੱਖ ਦਾ ਇਨਾਮ ਸੀ

ਪੁਲਿਸ ਨੇ ਦੀਪੇ ਦਾ ਮੁਕਾਬਲਾ ਤੇਂਹਗ ਪਿੰਡ ਕੋਲ ਦਿਖਾਇਆ।ਬੇਸ਼ਕ ਦੀਪਾ ਸਿੱਖ ਸੰਘਰਸ਼ ਦੇ ਪੰਨਿਆਂ ਵਿੱਚ ਇਤਿਹਾਸ ਬਣ ਚੁੱਕਿਆ ਹੈ ਪਰ ਉਸਦੇ ਨਕਸੇ ਕਦਮ ਤੇ ਚੱਲਣ ਅਤੇ ਉਸਦੀ ਜੀਵਨੀ ਤੋਂ ਪ੍ਰੇਰਨਾ ਲ਼ੈਣ ਵਾਲੇ ਸ਼ਾਇਦ ਕਦੇ ਨਾ ਮੁੱਕਣ।-ਜਗਦੀਪ ਸਿੰਘ

Share:

Facebook
Twitter
Pinterest
LinkedIn
matrimonail-ads
On Key

Related Posts

ਸਰੀ ਮੇਅਰ ਬਰੈਂਡਾ ਲੌਕ ਨੇ ਜਬਰਨ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਐਮਰਜੈਂਸੀ ਐਲਾਨਣ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਗਵਾਈ ਅਧੀਨ ਕੈਨੇਡਾ ਵਿੱਚ ਭਾਈਚਾਰਿਆਂ ਨੂੰ ਪ੍ਰਭਾਵਤ ਕਰਨ ਵਾਲੇ ਜਬਰਨ ਵਸੂਲੀ

ਸਰੀ ਦੇ ਮੇਅਰ ਬਰੈਂਡਾ ਲੌਕ ਨੇ ਜਬਰੀ ਵਸੂਲੀ ਸੰਕਟ ਨਾਲ ਨਜਿੱਠਣ ਲਈ ਰਾਸ਼ਟਰੀ ਕਮਿਸ਼ਨਰ ਦੀ ਮੰਗ ਕੀਤੀ

ਸਰੀ, ਬੀ.ਸੀ. – ਮੇਅਰ ਬਰੈਂਡਾ ਲੌਕ, ਫੈਡਰਲ ਸਰਕਾਰ ਨੂੰ ਦੇਸ਼ ਭਰ ਵਿੱਚ ਵਾਪਰ ਰਹੀਆਂ ਵਸੂਲੀ ਅਤੇ ਤਸ਼ੱਦਦ ਦੀਆਂ ਘਟਨਾਵਾਂ, ਜੋ ਸਰੀ ਵਸਨੀਕਾਂ, ਕਾਰੋਬਾਰ ਮਾਲਕਾਂ ਅਤੇ  ਭਾਈਚਾਰੇ ਨੂੰ ਨਿਸ਼ਾਨਾ ਬਣਾ

Elevate-Visual-Studios
Select your stuff
Categories
Get The Latest Updates

Subscribe To Our Weekly Newsletter

No spam, notifications only about new products, updates.