ਮਨੋਰੰਜਨ ਡੈਸਕ, ਨਵੀਂ ਦਿੱਲੀ : ਹੇਮਾ ਮਾਲਿਨੀ ਦਾ ਜਨਮ ਦਿਨ ਸੁਰਖੀਆਂ ‘ਚ ਹੈ। ਡ੍ਰੀਮ ਗਰਲ ਨੇ ਸੋਮਵਾਰ ਨੂੰ ਮੁੰਬਈ ਵਿਚ ਦੋਸਤਾਂ, ਪਰਿਵਾਰ ਅਤੇ ਪ੍ਰਸ਼ੰਸਕਾਂ ਲਈ ਸ਼ਾਨਦਾਰ ਪਾਰਟੀ ਦਿੱਤੀ। ਇਸ ਦੌਰਾਨ ਬਾਲੀਵੁੱਡ ਦੇ ਲਗਭਗ ਹਰ ਵੱਡੇ ਸਿਤਾਰੇ ਨੇ ਸ਼ਿਰਕਤ ਕੀਤੀ। ਹੁਣ ਅਦਾਕਾਰਾ ਦੇ ਜਨਮ ਦਿਨ ਦੀਆਂ ਇਨਸਾਈਡ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕੀਤੀਆਂ ਹਨ।
ਹੇਮਾ ਮਾਲਿਨੀ ਨੇ 16 ਅਕਤੂਬਰ ਨੂੰ ਆਪਣਾ 75ਵਾਂ ਜਨਮ ਦਿਨ ਮਨਾਇਆ। ਪਾਰਟੀ ਤੋਂ ਸਾਹਮਣੇ ਆਈਆਂ ਫੋਟੋਆਂ ਅਤੇ ਵੀਡੀਓਜ਼ ਪਹਿਲਾਂ ਹੀ ਚਰਚਾ ‘ਚ ਹਨ। ਇਸ ਦੌਰਾਨ ਹੁਣ ਡ੍ਰੀਮ ਗਰਲ ਨੇ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿਚ ਉਸ ਨੇ ਧਰਮਿੰਦਰ ਲਈ ਖਾਸ ਮੈਸੇਜ ਵੀ ਸ਼ੇਅਰ ਕੀਤਾ ਹੈ।
ਡ੍ਰੀਮ ਗਰਲ ਨੇ ਸ਼ੇਅਰ ਕੀਤੀ ਵੀਡੀਓ
ਹੇਮਾ ਮਾਲਿਨੀ ਨੇ ਜਨਮ ਦਿਨ ਦੀ ਇਸ ਵੀਡੀਓ ‘ਚ ਪਾਰਟੀ ਦੀ ਹਰ ਖਾਸ ਝਲਕ ਦਿਖਾਈ ਹੈ। ਵੀਡੀਓ ਦੀ ਸ਼ੁਰੂਆਤ ਡ੍ਰੀਮ ਗਰਲ ਦੇ ਪਾਰਟੀ ‘ਚ ਐਂਟਰੀ ਨਾਲ ਹੁੰਦੀ ਹੈ। ਇਸ ਤੋਂ ਬਾਅਦ ਉਹ ਸਿਤਾਰਿਆਂ ਨਾਲ ਭਰੀ ਸ਼ਾਮ ਦੇ ਮਹਿਮਾਨਾਂ ਨਾਲ ਰੂਬਰੂ ਹੁੰਦੀ ਹੈ।

ਹੇਮਾ ਮਾਲਿਨੀ ਦੇ ਮਹਿਮਾਨਾਂ ਦੀ ਸੂਚੀ ਹੈ ਲੰਬੀ
ਪਾਰਟੀ ‘ਚ ਹੇਮਾ ਮਾਲਿਨੀ ਨੂੰ ਕੋ-ਸਟਾਰ ਸ਼ਤਰੂਘਨ ਸਿਨਹਾ, ਬੇਟੀ ਈਸ਼ਾ ਦਿਓਲ, ਅਨੁਪਮ ਖੇਰ, ਸ਼ਿਲਪਾ ਸ਼ੈੱਟੀ, ਸਲਮਾਨ ਖਾਨ, ਧਰਮਿੰਦਰ, ਰੇਖਾ, ਮਾਧੁਰੀ, ਰਾਣੀ ਮੁਖਰਜੀ ਅਤੇ ਵਿਦਿਆ ਬਾਲਨ ਸਮੇਤ ਕਈ ਸਿਤਾਰਿਆਂ ਨਾਲ ਦੇਖਿਆ ਗਿਆ। ਇਸ ਤੋਂ ਇਲਾਵਾ ਅਭਿਨੇਤਰੀ ਆਪਣਾ ਜਨਮਦਿਨ ਪਾਪਰਾਜ਼ੀ ਨਾਲ ਵੀ ਸੈਲੀਬ੍ਰੇਟ ਕਰਦੀ ਨਜ਼ਰ ਆਈ।

ਸਾਲਾਂ ਬਾਅਦ ਜਤਿੰਦਰ ਨਾਲ ਆਈ ਨਜ਼ਰ
ਹੇਮਾ ਮਾਲਿਨੀ ਅਤੇ ਜਤਿੰਦਰ ਨੇ ਕਈ ਯਾਦਗਾਰ ਫਿਲਮਾਂ ਵਿੱਚ ਇਕੱਠਿਆਂ ਕੰਮ ਕੀਤਾ ਹੈ। ਦੋਵੇਂ ਫਿਲਮ ਇੰਡਸਟਰੀ ਦੀ ਸੁਪਰਹਿੱਟ ਜੋੜੀ ਹਨ। ਇਕ ਸਮੇਂ ਉਨ੍ਹਾਂ ਦੇ ਵਿਆਹ ਦੀਆਂ ਖਬਰਾਂ ਵੀ ਆਈਆਂ ਸਨ। ਹੁਣ ਦੋਵੇਂ ਕਈ ਸਾਲਾਂ ਬਾਅਦ ਇਕ ਵਾਰ ਫਿਰ ਅਦਾਕਾਰਾ ਦੀ ਜਨਮ ਦਿਨ ਪਾਰਟੀ ਵਿੱਚ ਇਕੱਠੇ ਨਜ਼ਰ ਆਏ।
ਧਰਮਿੰਦਰ ਅਤੇ ਹੇਮਾ ਮਾਲਿਨੀ
ਵੀਡੀਓ ਸ਼ੇਅਰ ਕਰਦਿਆਂ ਹੇਮਾ ਮਾਲਿਨੀ ਨੇ ਕੈਪਸ਼ਨ ‘ਚ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਧਰਮਿੰਦਰ ਨੂੰ ਆਪਣਾ ਸਭ ਤੋਂ ਵੱਡਾ ਆਸ਼ੀਰਵਾਦ ਦੱਸਿਆ। ਡ੍ਰੀਮ ਗਰਲ ਨੇ ਕਿਹਾ, 16/10/23 ਸੱਚਮੁੱਚ ਮੇਰੀ ਜ਼ਿੰਦਗੀ ਦਾ ਖ਼ਾਸ ਦਿਨ ਸੀ। ਦੋਸਤਾਂ, ਸਹਿਕਰਮੀਆਂ, ਪਰਿਵਾਰ ਅਤੇ ਮੇਰੇ ਪ੍ਰਸ਼ੰਸਕਾਂ ਨਾਲ ਇਹ ਯਾਦਗਾਰੀ ਸ਼ਾਮ ਸੀ। ਸਾਰੀ ਪਾਰਟੀ ਵਿਚ ਧਰਮ ਜੀ ਦਾ ਹੋਣਾ ਇਕ ਆਸ਼ੀਰਦਾਵਦ ਸੀ।



