ਰਜਨੀਸ਼, ਧਾਰਕਲਾਂ
ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਪਠਾਨਕੋਟ ਇਕਾਈ ਦੀ ਇੱਕ ਹੰਗਾਮੀ ਬੈਠਕ ਵਿਧਾਨਸਭਾ ਹਲਕਾ ਸੁਜਾਨਪੁਰ ਦੇ ਪਿੰਡ ਜੁਗਿਆਲ ‘ਚ ਵਿਜੇ ਕੁਮਾਰ (ਜ਼ਿਲ੍ਹੇਦਾਰ ਸੇਵਾਮੁਕਤ) ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਇਸ ਬੈਠਕ ਵਿੱਚ ਸੁਰਿੰਦਰ ਕੁਮਾਰ (ਡਿਪਟੀ ਡੀਈਓ ਸੇਵਾਮੁਕਤ) ਨੂੰ ਵਿਧਾਨਸਭਾ ਹਲਕਾ ਸੁਜਾਨਪੁਰ ਦਾ ਪ੍ਰਧਾਨ ਜ਼ਿਲਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਮੋਹਨ ਸਿੰਘ ਸ਼ਾਹਪੁਰਕੰਡੀ ਨੂੰ ਉਪ ਪ੍ਰਧਾਨ, ਯਸ਼ਪਾਲ ਮਜੋਤਰਾ ਸੁਜਾਨਪੁਰ ਨੂੰ ਉਪ ਪ੍ਰਧਾਨ, ਕਰਨੈਲ ਚੰਦ ਕੈਸ਼ੀਅਰ, ਬੌਬੀ ਜਰਨਲ ਸਕੱਤਰ, ਭੂਰੀ ਸਿੰਘ ਹਲਕਾ ਕੋਆਰਡੀਨੇਟਰ, ਅਜੇ ਕੁਮਾਰ ਤੇ ਨਵੀਨ ਕੁਮਾਰ ਨੂੰ ਬਤੌਰ ਬਹੁਜਨ ਵਲੰਟੀਅਰ ਫੋਰਸ ਦੇ ਅਹੁਦੇ ਨਾਲ ਨਿਵਾਜਿਆ ਗਿਆ। ਸੁਰਜੀਤ ਕੁਮਾਰ ਨੂੰ ਬਾਮ ਸੇਫ ਮੈਂਬਰ, ਸੇਵਾ ਦੇਵੀ ਤੇ ਸੋਮਾ ਦੇਵੀ ਨੂੰ ਬਤੌਰ ਮਹਿਲਾ ਮੈਂਬਰ, ਸੁਿਲੰਦਰ ਪਾਲ ਸਾਰਟੀ ਨੂੰ ਪ੍ਰਰੈੱਸ ਸਕੱਤਰ, ਅਸ਼ੋਕ ਕੁਮਾਰ, ਫ਼ਕੀਰ ਚੰਦ, ਰਘੁਬੀਰ ਸਿੰਘ ਤੇ ਲਾਲ ਚੰਦ ਨੂੰ ਬਤੌਰ ਮੈਂਬਰ ਨਿਯੁਕਤ ਕੀਤਾ ਗਿਆ। ਇਸ ਮੌਕੇ ਕਰਤਾਰ ਚੰਦ ਜ਼ਿਲ੍ਹਾ ਕੋਆਰਡੀਨੇਟਰ, ਚੈਨ ਸਿੰਘ, ਰਾਜ ਕੁਮਾਰ, ਮਾਇਆ ਦੇਵੀ, ਲਾਲ ਚੰਦ ਪਠਾਨਕੋਟ, ਬਲਦੇਵ ਰਾਜ, ਕੈਪਟਨ ਹਜ਼ਾਰੀ ਲਾਲ, ਸੁਭਾਸ਼ ਚੰਦਰ ਨੇ ਸੰਬੋਧਨ ਕੀਤਾ।



