ਇੰਟਰਟੇਨਮੇਂਟ ਬਿਊਰੋ, ਮੁੰਬਈ : ਢਾਈ ਮਹੀਨੇ, 18 ਸ਼ਹਿਰ ਤੇ ਦੇਸ਼-ਵਿਦੇਸ਼ ਦੀਆਂ ਬਿਹਤਰੀਨ ਫਿਲਮਾਂ ਨੂੰ ਦਰਸ਼ਕਾਂ ਤੱਕ ਪਹੁੰਚਾਉਣ ਤੋਂ ਬਾਅਦ ਵਿਸ਼ਵ ਦੇ ਸਭ ਤੋਂ ਵੱਡੇ ਘੁਮੰਤੂ ਫਿਲਮ ਫੈਸਟੀਵਲ ‘ਜਾਗਰਣ ਫਿਲਮ ਫੈਸਟੀਵਲ’ (ਜੇਐੱਫਐੱਫ) ਦੀ ਸਮਾਪਤੀ ਐਤਵਾਰ ਨੂੰ ਮੁੰਬਈ ’ਚ ਵੱਡੇ ਸਮਾਗਮ ਦੌਰਾਨ ਹੋਈ। ਚਾਰ ਦਿਨਾਂ ਤੱਕ ਚੱਲੇ ਜੇਐੱਫਐੱਫ ਦੇ ਆਖ਼ਰੀ ਦਿਨ ਵੀ ਸਿਨੇ ਪ੍ਰੇਮੀਆਂ ਦਾ ਇਕੱਠ ਲੱਗਿਆ ਰਿਹਾ। ਕਈ ਦਿਲਚਸਪ ਫਿਲਮਾਂ, ਸ਼ਾਰਟ ਫਿਲਮਾਂ ਦੇ ਪ੍ਰਦਰਸ਼ਨ ਦੇ ਨਾਲ-ਨਾਲ ਅਭਿਨੇਤਰੀ ਕਰਿਸ਼ਮਾ ਕਪੂਰ ਨਾਲ ਸਿਨੇ ਪ੍ਰੇਮੀਆਂ ਦੇ ਪ੍ਰਸ਼ਨ-ਉੱਤਰ ਦਾ ਸੈਸ਼ਨ ਖ਼ਾਸ ਖਿੱਚ ਦਾ ਕੇਂਦਰ ਰਿਹਾ। ਇਸ ਤੋਂ ਇਲਾਵਾ ਐਕਟਿੰਗ ਮੈਂਟਰ ਤੇ ਨਿਰਦੇਸ਼ਕ ਅਤੁਲ ਮੋਂਗੀਆ ਤੇ ਅਭਿਨੇਤਾ ਆਦਿਲ ਹੁਸੈਨ ਦੇ ਸੈਸ਼ਨਾਂ ’ਚ ਵੀ ਭਾਰੀ ਭੀੜ ਆਈ।

ਨਿਰਦੇਸ਼ਕ ਮਨੀਸ਼ ਮੁੰਦਰਾ ਦੀ ਫਿਲਮ ਸੀਆ ਫਿਲਮ ਫੈਸਟੀਵਲ ਦੀ ਕਲੋਜ਼ਿੰਗ ਫਿਲਮ ਰਹੀ। ਇਸ ਫਿਲਮ ਨੇ ਐਵਾਰਡ ਸਮਾਗਮ ’ਚ ਆਪਣਾ ਦਬਦਬਾ ਬਣਾਉਂਦੇ ਹੋਏ ਸਰਬੋਤਮ ਭਾਰਤੀ ਫਿਲਮ, ਨਿਰਦੇਸ਼ਨ, ਐਡੀਟਿੰਗ ਤੇ ਸਕ੍ਰੀਨ ਪਲੇਅ ਸ਼੍ਰੇਣੀਆਂ ’ਚ ਐਵਾਰਡ ਜਿੱਤੇ। ਅਭਿਨੇਤਰੀ ਰਾਣੀ ਮੁਖਰਜੀ ਨੂੰ ਫਿਲਮ ਮਿਸਿਜ ਚੈਟਰਜੀ ਵਰਸਿਸ ਨਾਰਵੇ ਲਈ ਸਰਬੋਤਮ ਅਭਿਨੇਤਰੀ ਤੇ ਅਭਿਨੇਤਾ ਜਯਰਾਜ ਕੋਝੀਕੋਡ ਨੂੰ ਫਿਲਮ ਜਨਨਮ: 1947 ਪ੍ਰਾਣਾਯਾਮ ਥੁਡਾਰੁੰਨੂ ਲਈ ਪੁਰਸਕਾਰ ਦਿੱਤਾ ਗਿਆ। ਰਾਣੀ ਨੇ ਇਸ ਮੌਕੇ ’ਤੇ ਕਿਹਾ ਕਿ ਇਹ ਕਮਾਲ ਦਾ ਸੰਜੋਗ ਹੈ ਕਿ ਅੱਜ ਨਰਾਤਿਆਂ ਦਾ ਪਹਿਲਾ ਦਿਨ ਹੈ। ਅਸੀਂ ਦੁਰਗਾ ਸ਼ਕਤੀ ਦਾ ਜਸ਼ਨ ਮਨਾ ਰਹੇ ਹਾਂ। ਜਿਸ ਫਿਲਮ ਲਈ ਮੈਨੂੰ ਇੱਥੇ ਸਨਮਾਨਿਤ ਕੀਤਾ ਜਾ ਰਿਹਾ ਹੈ, ਉਹ ਇਕ ਮਾਂ ਦੀ ਸ਼ਕਤੀ ਦੀ ਕਹਾਣੀ ਹੈ। ਇਹ ਐਵਾਰਡ ਮੇਰੇ ਲਈ ਦਿਲ ਨੂੰ ਛੋਹ ਲੈਣ ਵਾਲਾ ਤੇ ਬਹੁਤ ਖ਼ਾਸ ਹੈ। ਬੈਸਟ ਐਕਟਰ ਓਟੀਟੀ ਲਈ ਅਭਿਨੇਤਾ ਮਨੋਜ ਵਾਜਪੇਈ ਦਾ ਐਵਾਰਡ ਨਿਰਮਾਤਾ ਵਿਨੋਦ ਭਾਨੂਸ਼ਾਲੀ ਨੇ ਲਿਆ। ਮਨੋਜ ਵੀਡੀਓ ਸੰਦੇਸ਼ ਜ਼ਰੀਏ ਐਵਾਰਡ ਸਮਾਗਮ ਨਾਲ ਜੁੜੇ। ਐਕਟਰ ਆਫ ਦਿ ਫੈਸਟੀਵਲ 2023 ਦੇ ਐਵਾਰਡ ਨਾਲ ਸਨਮਾਨਿਤ ਅਨੁਪਮ ਖੇਰ ਨੇ ਕਿਹਾ ਕਿ ਇੰਡਸਟਰੀ ’ਚ 40 ਸਾਲ ਪਲਕ ਝਪਕਦੇ ਹੀ ਨਿਕਲ ਗਏ। ਸੁਪਨੇ ਦੇਖਣਾ ਬਹੁਤ ਜ਼ਰੂਰੀ ਹੈ। ਮੈਂ ਸ਼ਿਮਲਾ ਫਾਰੈਸਟ ਡਿਪਾਰਟਮੈਂਟ ਦੇ ਇਕ ਕਲਰਕ ਦਾ ਪੁੱਤਰ ਹਾਂ, ਜੋ 90 ਰੁਪਏ ਪ੍ਰਤੀ ਮਹੀਨਾ ਕਮਾਉਂਦੇ ਸਨ। ਤਿੰਨ ਜੂਨ 1981 ਨੂੰ ਮੈਂ ਮੁੰਬਈ ਆਇਆ ਸੀ। ਜੇਕਰ ਅੱਜ ਮੈਂ 540 ਫਿਲਮਾਂ ਕਰਨ ਤੋਂ ਬਾਅਦ ਇਸ ਐਵਾਰਡ ਨੂੰ ਹਾਸਲ ਕਰ ਸਕਦਾ ਹਾਂ ਤਾਂ ਕੁਝ ਵੀ ਹੋ ਸਕਦਾ ਹੈ। ਸੁਪਨੇ ਦੇਖਣਾ ਬੰਦ ਨਾ ਕਰੋ। ਜੇਐੱਫਐੱਫ ਜਾਗਰੂਕ ਕਰਨ ਵਾਲਾ ਫਿਲਮ ਫੈਸਟੀਵਲ ਹੈ।

ਆਈਕਾਨ ਆਫ ਇੰਡੀਅਨ ਸਿਨੇਮਾ ਦੇ ਐਵਾਰਡ ਨਾਲ ਫਿਲਮਕਾਰ ਸੁਭਾਸ਼ ਘਈ ਨੂੰ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨਾਲ ਸਟੇਜ ’ਤੇ ਜੈਕੀ ਸ਼ਰਾਫ ਤੇ ਅਨੁਪਮ ਖੇਰ ਮੌਜੂਦ ਰਹੇ। ਘਈ ਨੇ ਕਿਹਾ ਕਿ ਜਦੋਂ ਮੈਨੂੰ ਇਸ ਐਵਾਰਡ ਲਈ ਫੋਨ ਆਇਆ ਤਾਂ ਮੈਂ ਆਪਣੀ ਫਿਲਮ ਦਾ ਕਲਾਈਮੈਕਸ ਲਿਖ ਰਿਹਾ ਸੀ। ਇਸ ਐਵਾਰਡ ਦਾ ਮਤਲਵ ਹੈ ਕਿ ਮੇਰਾ ਕੰਮ ਹੋ ਚੁੱਕਾ ਹੈ, ਪਰ ਅਜੇ ਬਹੁਤ ਸਾਰੀਆਂ ਫਿਲਮਾਂ ਬਣਾਉਣ ਦਾ ਇਰਾਦਾ ਹੈ। ਕਈ ਫਿਲਮਾਂ ਲਿਖਣੀਆਂ ਤੇ ਨਿਰਦੇਸ਼ਤ ਕਰਨੀਆਂ ਹਨ। ਐਵਾਰਡ ਸਮਾਗਮ ’ਚ ਅਭਿਨੇਤਾ ਰਾਜਾ ਮੁਰਾਦ, ਮਨੀਸ਼ ਵਧਾਵਾ, ਅੰਜੁਮ ਸ਼ਰਮਾ, ਸੰਗੀਤਕਾਰ ਲਲਿਤ ਪੰਡਿਤ, ਫਿਲਮਕਾਰ ਰਾਹੁਲ ਰਵੇਲ ਸਮੇਤ ਸਿਨੇਮਾ ਜਗਤ ਦੀਆਂ ਕਈ ਦਿੱਗਜ ਹਸਤੀਆਂ ਸ਼ਾਮਿਲ ਹੋਈਆਂ।

11ਵੇਂ ਜਾਗਰਣ ਫਿਲਮ ਫੈਸਟੀਵਲ ਦਾ ਆਰੰਭ ਦਿੱਲੀ ਤੋਂ ਤਿੰਨ ਅਗਸਤ ਨੂੰ ਹੋਇਆ ਸੀ। ਉਸ ਤੋਂ ਬਾਅਦ ਲਖਨਊ, ਕਾਨਪੁਰ, ਪ੍ਰਯਾਗਰਾਜ, ਵਾਰਾਨਸੀ, ਗੋਰਖਪੁਰ, ਬਰੇਲੀ, ਗੁਰੂਗ੍ਰਾਮ, ਦਰਭੰਗਾ, ਦੇਹਰਾਦੂਨ, ਲੁਧਿਆਣਾ, ਹਿਸਾਰ, ਸਿਲੀਗੁੜੀ, ਪਟਨਾ, ਰਾਏਪੁਰ, ਇੰਦੌਰ, ਰਾਂਚੀ ਸ਼ਹਿਰਾਂ ਤੋਂ ਹੁੰਦੇ ਹੋਏ ਜੇਐੱਫਐੱਫ ਦੀ ਸਮਾਪਤੀ ਮੁੰਬਈ ’ਚ ਹੋਈ।

ਘਈ ਨੇ ਕਿਹਾ, ਹਿੰਦੀ ਬੋਲਣ ਤੇ ਪੜ੍ਹਨ ਨੌਜਵਾਨ

ਜੇਐੱਫਐੱਫ ਐਵਾਰਡਸ ਦੇ ਮੰਚ ਤੋਂ ਦਿੱਗਜ ਫਿਲਮਕਾਰ ਸੁਭਾਸ਼ ਘਈ ਨੇ ਹਿੰਦੀ ਸਿਨੇਮਾ ਦੇ ਨੌਜਵਾਨਾਂ ਨੂੰ ਹਿੰਦੀ ’ਚ ਬੋਲਣ, ਸੁਣਨ ਤੇ ਪੜ੍ਹਨ ਦਾ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਫਿਲਮਾਂ ਹਿੰਦੀ ’ਚ ਏਨੀਆਂ ਚੰਗੀਆਂ ਬਣਾ ਰਹੇ ਹਾਂ, ਤਾਂ ਅਸੀਂ ਅੰਗਰੇਜ਼ੀ ਕਿਉਂ ਬੋਲਦੇ ਹਾਂ, ਅੰਗਰੇਜ਼ੀ ਕਿਉਂ ਸੁਣਨਾ ਚਾਹੁੰਦੇ ਹਾਂ। ਜਦੋਂ ਸਾਡੀ ਕਹਾਣੀ ਹਿੰਦੀ ’ਚ ਹੈ, ਐਕਟਰ ਕਰੈਕਟਰ ਹਿੰਦੀ ’ਚ ਹਨ, ਡਾਇਲਾਗ ਹਿੰਦੀ ’ਚ ਹਨ, ਗਾਣੇ ਹਿੰਦੀ ’ਚ। ਸਾਡੀਆਂ ਫਿਲਮਾਂ ਦੇਖਣ ਵਾਲੇ ਦਰਸ਼ਕ ਹਿੰਦੀ ਹਨ, ਪਰ ਅਸੀਂ ਸੋਚਦੇ ਅੰਗਰੇਜ਼ੀ ’ਚ ਹਾ। ਬੱਚਿਆਂ ਨੂੰ ਮੇਰੀ ਬੇਨਤੀ ਹੈ ਕਿ ਜਿਹੜੀਆਂ ਫਿਲਮਾਂ ਤੁਸੀਂ ਬਣਾਓ ਹਿੰਦੀ ’ਚ ਲਿਖੋ ਤੇ ਬੋਲੋ। ਹਿੰਦੀ ਕਿਤਾਬਾਂ ਪੜ੍ਹੋ, ਹਿੰਦੀ ਨਾਵਲ ਪੜ੍ਹੋ। ਸਾਡਾ ਹਿੰਦੀ ਸਾਹਿਤ ਬਹੁਤ ਖ਼ੁਸ਼ਹਾਲ ਹੈ, ਜਿੱਥੇ ਬਹੁਤ ਖੂਬਸੂਰਤ ਕਵਿਤਾਵਾਂ ਤੇ ਕਹਾਣੀਆਂ ਹਨ।

=====

ਜਾਗਰਣ ਫਿਲਮ ਫੈਸਟੀਵਲ ਪੁਰਸਕਾਰ ਜੇਤੂ

ਆਈਕਾਨ ਆਫ ਇੰਡੀਅਨ ਸਿਨੋਮਾ : ਸੁਭਾਸ਼ ਘਈ, ਐਕਸਟਰ ਆਫ ਦਿ ਫੈਸਟੀਵਲ 2023 (ਆਈਡੀਅੰਸ ਚੁਆਇਸ) : ਅਨੁਪਮ ਖੇਰ, ਰਜਨੀਗੰਧਾ ਜਾਗਰਣ ਅਚੀਵਰਸ ਐਵਾਰਡ : ਸੰਤੋਸ਼ ਸਿਵਨ, ਸਪੈਸ਼ਲ ਕੰਟ੍ਰੀਬਿਊਸ਼ਨ ਟੂ ਸਿਨੇਮੈਟਿਕ ਆਰਟ : ਸ਼ੇਖ ਅਬਦੁਲ ਰਹਿਮਾਨ, ਸਰਬਤੋਮ ਫਿਲਮ (ਭਾਰਤੀ) : ਸੀਆ, ਸਬਤੋਤਮ ਫੀਚਰ ਫਿਲਮ : ਟ੍ਰੈਵਲ ਇਨਸਾਈਡ ਫਾਰੇਨ ਹੈਡਸ, ਸਰਬੋਤਮ ਫਿਲਮ (ਓਟੀਟੀ) : ਦਿ ਸਟੋਰੀਟੈਲਰ, ਸਰਬੋਤਮ ਸ਼ਾਰਟ ਫਿਲਮ (ਭਾਰਤੀ: ਅਵੱਲ-ਨਿਰਦੇਸ਼ਕ ਅਵਨੀਸ ਮਿਸ਼ਰਾ, ਨਿਰਮਾਤਾ ਮੋਨਿਕਾ ਮਿਸ਼ਰਾ, ਸਰਬੋਤਮ ਸ਼ਾਰਟ ਫਿਲਮ (ਇੰਟਰਨੈਸ਼ਨਲ) : ਮੈਮਵਾਰ ਆਫ ਅ ਵੀਰੀਂਗ ਸਟਾਰਮ, ਸਰਬੋਤਮ ਨਿਰਦੇਸ਼ਕ : ਮਨੀਸ਼ ਕੁੰਦਰਾ, ਸਰਬੋਤਮ ਅਭਿਨੇਤਾ : ਜਯਰਾਜ ਕੋਝੀਕੋਡ (ਫਿਲਮ ਜਨਨਮ 1947 ਪ੍ਰਾਣਾਯਾਮ ਥੁਡਾਰੁੰਨੂ), ਸਰਬੋਤਮ ਅਭਿਨੇਤਰੀ : ਰਾਣੀ ਮੁਖਰਜੀ (ਮਿਸਿਜ ਚੈਟਰਜੀ ਵਰਸਿਸ ਨਾਰਵੇ)

ਸਰਬੋਤਮ ਅਭਿਨੇਤਾ (ਓਟੀਟੀ) : ਮਨੋਜ ਵਾਜਪੇਈ (ਸਿਰਫ਼ ਇਕ ਬੰਦਾ ਕਾਫੀ ਹੈ)

ਸਰਬੋਤਮ ਸਕ੍ਰੀਪਲੇ : ਮਨੀਸ਼ ਕੁੰਦਰਾ, ਹੈਦਰ ਰਿਜ਼ਵੀ, ਸਮਾ (ਫਿਲਮ ਸੀਆ)

ਸਰਬੋਤਮ ਐਡੀਟਿੰਗ : ਮਹਿੰਦਰ ਸਿੰਘ ਲੋਧੀ (ਸੀਆ)

ਸਰਬੋਤਮ ਸਿਨੇਮੈਟੋਗ੍ਰਾਫੀ : ਅਲਵਰ ਕੁਏ (ਮਿਸੇਜ ਚੈਟਰਜੀ ਵਰਸਿਸ ਨਾਰਵ)

ਸਰਬੋਤਮ ਬੈਕਗਰਾਊਂਡ ਸਕੋਰ : ਮੰਨਾ (ਲੋਖਿਰ ਪਾ)

ਸਰਬੋਤਮ ਡਾਕੂਮੈਂਟਰੀ : ਐਂਡਰੋ ਡੀਮਸ, ਨਿਰਦੇਸ਼ਿਕਾ-ਮਾਨਾ ਲੰਗਜਮ

ਸਪੈਸ਼ਨ ਮੈਨਸ਼ਨ ਫਿਲਮ

ਚਿੜੀਆਖਾਨਾ : ਮਨੀਸ਼ ਤਿਵਾੜੀ

ਤਿਕੜਮ : ਨਿਰਦੇਸ਼ਕ ਵਿਵੇਕ ਆਂਚਲੀਆ, ਨਿਰਮਾਤਾ ਪੂਨਮ ਸ਼ਰਾਫ ਤੇ ਸੈਵੀਓ

ਲਾਵਾਸਤੇ : ਡਾ. ਆਦਿੱਤਿਆ ਵਰਮਾ

ਆਡੀਅੰਸ ਚੁਆਇਸ ਇੰਟਰਨੈਸ਼ਨਲ : ਅਭਿਨੇਤਾ ਆਦਿਲ ਹੁਸੈਨ, ਨਿਰਦੇਸ਼ਿਕਾ ਨਥਾਲੀਆ (ਫਿਲਮ : ਫੁਟ ਪਿ੍ਰੰਟਸ ਆਨ ਵਾਟਰ)