ਸੁਖਦੀਪ ਸਿੰਘ ਗਿੱਲ, ਸ੍ਰੀ ਮੁਕਤਸਰ ਸਾਹਿਬ : ਪਿੰਡ ਮਹਾਂਬੱਧਰ ਵਿਖੇ ਕੈਪਟਨ ਗੁਰਬਚਨ ਸਿੰਘ ਮਹਾਂਬੱਧਰ ਦੇ 96ਵੇਂ ਜਨਮ ਦਿਵਸ ਮੌਕੇ ਬਰੀਫ ਪੋ੍ਗਰਾਮ ਕੀਤਾ ਗਿਆ। ਇਸ ਮੌਕੇ ਪਿੰਡ ਦੀ ਕ੍ਰਿਕਟ ਗਰਾਊਂਡ ਦਾ ਉਦਘਾਟਨ ਕੀਤਾ ਅਤੇ ਸਮਾਜ ਭਲਾਈ ਦੇ ਕੰਮ ਕਰਦੀਆਂ ਉੱਘੀਆਂ ਸ਼ਖਸੀਅਤਾਂ ਨੂੰ ਵਿਸ਼ੇਸ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਟੇਜ ਸੰਚਾਲਕ ਡਾ. ਸਤਿੰਦਰ ਪਾਲ ਸਿੰਘ ਬਰਾੜ ਰਿਟਾ. ਪੋ੍ਫੈਸਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਉੱਘੀ ਸ਼ਖ਼ਸੀਅਤ ਕੈਪਟਨ ਗੁਰਬਚਨ ਸਿੰਘ ਨੂੰ 96ਵੇਂ ਜਨਮ ਦਿਨ ਦੀ ਮੁਬਾਰਕਬਾਦ ਦਿੰਦਿਆਂ ਉਨ੍ਹਾਂ ਦੇ ਜੀਵਨ ‘ਤੇ ਚਾਨਣਾ ਪਾਇਆ ਕਿ ਕਿਸ ਤਰ੍ਹਾਂ ਉਨ੍ਹਾਂ ਫੌਜ ਵਿੱਚ ਹੁੰਦਿਆਂ ਦੁਸ਼ਮਣ ਨਾਲ ਹੋਏ ਯੁੱਧਾਂ ਵਿਚ ਹਿੱਸਾ ਲਿਆ।

ਇਸ ਦੌਰਾਨ ਸ਼ਹੀਦ ਭਗਤ ਸਿੰਘ ਯੂਥ ਕਲੱਬ ਦੇ ਅਹੁਦੇਦਾਰਾਂ ਵੱਲੋਂ ਕੇਕ ਕੱਟ ਕੇ ਕੈਪਟਨ ਗੁਰਬਚਨ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਮਨਾਈ। ਇਸ ਮੌਕੇ ਕੈਪਟਨ ਗੁਰਬਚਨ ਸਿੰਘ ਵੱਲੋਂ ਪਿੰਡ ਦੇ ਖੇਡ ਗਰਾਉਂਡ ਲਈ 51 ਹਾਜ਼ਰ ਰੁਪਏ ਦੀ ਰਾਸ਼ੀ ਦਾ ਚੈੱਕ ਦਿੱਤਾ ਗਿਆ। ਇਸ ਮੌਕੇ ਗੁਰਦਿਆਲ ਸਿੰਘ ਸਿੱਧੂ ਨੇ ਆਪਣੀ ਜ਼ਿੰਦਗੀ ਦੇ ਤਜਰਬੇ ਨੌਜਵਾਨਾਂ ਨਾਲ ਸਾਂਝੇ ਕਰਦਿਆਂ ਮਿਹਨਤਕਸ਼ ਬਣਨ ਲਈ ਪੇ੍ਰਿਆ। ਉਨ੍ਹਾਂ ਸਿਹਤ ਨੂੰ ਤੰਦਰੁਸਤ ਰੱਖਣ, ਨਸ਼ਿਆਂ ਤੋਂ ਦੂਰ ਰਹਿਣ ਤੇ ਮਾਂ ਬਾਪ ਦੀ ਸੇਵਾ ਕਰਨ ਲਈ ਵੀ ਨੌਜਵਾਨ ਪੇ੍ਰਿਤ ਕੀਤਾ। ਇਸ ਮੌਕੇ ਪਹੁੰਚੇ ਹੱਡੀਆਂ ਦੇ ਮਾਹਿਰ ਡਾਕਟਰ ਅਰਪਨ ਸਿੰਘ ਬਰਾੜ ਸਿਵਲ ਹਸਪਾਤਲ ਸ੍ਰੀ ਮੁਕਤਸਰ ਸਾਹਿਬ ਨੇ ਜਿੱਥੇ ਨੌਜਵਾਨਾਂ ਨੂੰ ਸਿਹਤ ਸੰਭਾਲ ਸਬੰਧੀ ਸੁਝਾਅ ਦਿੱਤੇ ਉੱਥੇ ਹੀ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨ ਲਈ ਪੇ੍ਰਿਆ।

ਉਨਾਂ੍ਹ ਕਿਹਾ ਕਿ ਭਵਿੱਖ ‘ਚ ਸਾਨੂੰ ਅਜਿਹੇ ਉਪਰਾਲੇ ਕਰਨ ਦੀ ਲੋੜ ਹੈ ਕਿ ਪਿੰਡਾਂ ‘ਚ ਨੌਜਵਾਨਾਂ ਨੂੰ ਖੇਡਾਂ ਲਈ ਸਹੀ ਕੋਚ ਮਿਲ ਸਕਣ ਤਾਂ ਜੋ ਉਹ ਆਪਣਾ ਟੀਚਾ ਮਿੱਥ ਕੇ ਸਹੀ ਮੰਜ਼ਿਲ ਵੱਲ ਵਧ ਸਕਣ। ਉਨਾਂ੍ਹ ਕਿਹਾ ਕਿ ਚੰਗੀ ਸਿਹਤ ਲਈ ਸਰੀਰਕ ਕਸਰਤ ਬਹੁਤ ਜ਼ਰੂਰੀ ਹੈ ਤੇ ਖੇਡਾਂ ਸਾਨੂੰ ਤੰਦਰੁਸਤ ਰੱਖਦੀਆਂ ਹਨ। ਇਸ ਮੌਕੇ ਆਈਆਂ ਹੋਈਆਂ ਵੱਖ-ਵੱਖ ਸ਼ਖ਼ਸੀਅਤਾਂ ਨੂੰ ਪਿੰਡ ਦੇ ਮੋਹਤਵਰਾਂ, ਪ੍ਰਬੰਧਕਾਂ ਅਤੇ ਕਲੱਬ ਦੇ ਆਗੂਆਂ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨ ਚਿੰਨ੍ਹ ਤੇ ਲੋਈਆਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾਕਟਰ ਅਰਪਨ ਸਿੰਘ ਬਰਾੜ, ਗੁਰਦਿਆਲ ਸਿੰਘ ਸਿੱਧੂ, ਰਜਿੰਦਰ ਪਾਲ ਸਿੰਘ ਜੁਆਇੰਟ ਡਾਇਰੈਕਟਰ ਪੰਜਾਬ ਖੇਤੀਬਾੜੀ ਵਿਭਾਗ, ਸ਼ਿਵਰਾਜ ਸਿੰਘ ਐਨਆਰਆਈ, ਆਰਮੀ ਵੈਟਰਨਜ਼ ਵੈੱਲਫੇਅਰ ਯੂਨੀਅਨ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਜਸਵਿੰਦਰ ਸਿੰਘ ਗੰਧੜ ਸਾਬਕਾ ਸੂਬੇਦਾਰ, ਵਾਇਸ ਪ੍ਰਧਾਨ ਕੈਪਟਨ ਦਾਰਾ ਸਿੰਘ, ਜਨਰਲ ਸਕੱਤਰ ਹੌਲਦਾਰ ਸੁਖਦੇਵ ਸਿੰਘ ਭੁੱਲਰ, ਹੌਲਦਾਰ ਬਲਵਿੰਦਰ ਸਿੰਘ, ਸਰਬੱਤ ਦਾ ਭਲਾ ਟਰੱਸਟ ਦੇ ਜ਼ਲਿ੍ਹਾ ਆਗੂ ਅਰਵਿੰਦਰ ਪਾਲ ਸਿੰਘ, ਮਲਕੀਤ ਸਿੰਘ, ਸ਼ਹੀਦ ਭਗਤ ਸਿੰਘ ਯੂਥ ਕਲੱਬ ਦੇ ਆਗੂ ਬਲਕਾਰ ਸਿੰਘ, ਲਵਪ੍ਰਰੀਤ ਸਿੰਘ, ਗੁਰਸੇਵਕ ਸਿੰਘ ਤੋਂ ਇਲਾਵਾ ਪਿੰਡ ਦੇ ਸਰਪੰਚ ਤੇ ਹੋਰ ਵੀ ਮੋਹਤਵਾਰ ਵਿਅਕਤੀ ਹਾਜ਼ਰ ਸਨ।

ਸਟੇਜ ਸੰਚਾਲਨ ਦੀ ਭੂਮਿਕਾ ਐਸਪੀਐਸ ਬਰਾੜ ਰਿਟਾ. ਅਧਿਕਾਰੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਬਾਖੂਬੀ ਨਿਭਾਈ ਗਈ। ਉਨਾਂ੍ਹ ਦੱਸਿਆ ਕਿ ਖੇਡਾਂ ਤੋਂ ਇਲਾਵਾ ਚੰਗੀ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਸਾਡੇ ਟਰੱਸਟ ਵੱਲੋਂ ਗੌਰਮਿੰਟ ਕਾਲਜ ਮੁਕਤਸਰ ਵਿਖੇ ‘ਗੁਰਬਚਨ ਸਿੰਘ ਟੇਲੈਂਟ ਸਰਚ ਸ਼ਕਾਲਰਸ਼ਿਪ’ ਤੇ ਮਾਤਾ ਗੁਰਦਿਆਲ ਕੌਰ ਦੇ ਨਾਂ ‘ਤੇ ਗੁਰੂ ਨਾਨਕ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ ਸ਼ਕਾਲਰਸ਼ਿਪ ਲਾਂਚ ਕੀਤੇ ਹਨ। ਇਸਤੋਂ ਇਲਾਵਾ ਹਰ ਸਾਲ ਪਿੰਡ ਮਹਾਂਬੱਧਰ ਦੇ ਪੰਜਵੀਂ, ਅੱਠਵੀਂ ਤੇ 12ਵੀਂ ਦੇ ਪਹਿਲੀਆਂ ਪੁਜ਼ੀਸ਼ਨਾਂ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ।