ਆਰ. ਸਿੰਘ, ਪਠਾਨਕੋਟ

ਖੇਡਾਂ ਸਾਡੇ ਸਰੀਰ ਨੂੰ ਤੰਦਰੁਸਤ ਅਤੇ ਸੁਡੋਲ ਰੱਖਣ ਵਿੱਚ ਵੀ ਮਦਦ ਕਰ ਦੀਆਂ ਹਨ। ਅਰੋਗ ਸਰੀਰ ਵਿੱਚ ਅਰੋਗ ਮਨ ਹੀ ਨਿਵਾਸ ਕਰਦਾ ਹੈ, ਇਨਾਂ੍ਹ ਸ਼ਬਦਾਂ ਦਾ ਪ੍ਰਗਟਾਵਾ ਸਰਕਾਰੀ ਪ੍ਰਰਾਇਮਰੀ ਸਕੂਲ ਮਦਾਰਪੁਰ ਵਿਖੇ ਸਕੂਲ ਮੁਖੀ ਬਲਕਾਰ ਅੱਤਰੀ ਵੱਲੋਂ ਸੈਂਟਰ ਪੱਧਰੀ ਖੇਡਾਂ ਵਿੱਚ ਸਕੂਲ ਦਾ ਨਾਂ ਚਮਕਾਉਣ ਵਾਲੇ ਵਿਦਿਆਰਥੀਆਂ ਦੇ ਸਨਮਾਨ ਵਿੱਚ ਰੱਖੇ ਸਮਰੋਹ ਦੌਰਾਨ ਕੀਤਾ ਗਿਆ। ਸਰਕਾਰੀ ਪ੍ਰਰਾਇਮਰੀ ਸਕੂਲ ਮਦਾਰਪੁਰ ਵਿਖੇ ਸੈਂਟਰ ਪੱਧਰੀ ਖੇਡਾਂ ਵਿੱਚ ਸਕੂਲ ਦਾ ਨਾਂ ਚਮਕਾਉਣ ਵਾਲੇ ਵਿਦਿਆਰਥੀਆਂ ਨੂੰ ਐਸ.ਐਮ.ਸੀ ਕਮੇਟੀ ਅਤੇ ਸਕੂਲ ਸਟਾਫ਼ ਵੱਲੋਂ ਸਕੂਲ ਮੁਖੀ ਬਲਕਾਰ ਅੱਤਰੀ ਅਤੇ ਚੇਅਰਮੈਨ ਪੂਜਾ ਦੇਵੀ ਦੀ ਅਗਵਾਈ ਹੇਠ ਇੱਕ ਸਾਦਾ ਸਮਰੋਹ ਦਾ ਆਯੋਜਨ ਕਰ ਸਨਮਾਨ ਚਿੰਨ੍ਹ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮਾਸਟਰ ਰਾਜੇਸ਼ ਕੁਮਾਰ ਵਲੋਂ ਆਏ ਹੋਏ ਮਹਿਮਾਨਾਂ ਅਤੇ ਪਤਵੰਤੇ ਸੱਜਣਾ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਤੇ ਮਾਸਟਰ ਰਾਜੇਸ਼ ਕੁਮਾਰ ਨੇ ਦੱਸਿਆ ਕਿ ਪੰਜਵੀਂ ਜਮਾਤ ਦੇ ਅਬਦੁਲ ਨੇ ਗੋਲਾ ਸੁੱਟਣ ਵਿੱਚ ਸੈਂਟਰ ਵਿੱਚੋਂ ਪਹਿਲਾ, ਲੰਬੀ ਛਾਲ ਵਿੱਚ ਪਹਿਲਾ, ਕੁਸ਼ਤੀ ਵਿੱਚ ਪਹਿਲਾ, 400 ਮੀਟਰ ਦੌੜ ਵਿੱਚ ਦੂਜਾ, 200 ਮੀਟਰ ਦੌੜ ਵਿੱਚ ਦੂਜਾ ਸਥਾਨ ਹਾਸਲ ਕਰਨ ਦੇ ਨਾਲ ਨਾਲ ਖੋ-ਖੋ, ਕਬੱਡੀ ਅਤੇ ਰੱਸਾਕਸ਼ੀ ਟੀਮ ਵਿੱਚ ਜਗ੍ਹਾ ਬਣਾਈ ਹੈ, ਇਸੇ ਤਰਾਂ੍ਹ ਪੰਜਵੀਂ ਜਮਾਤ ਦੀ ਖੁਸ਼ੀ ਨੇ ਕੁੜੀਆਂ ਦੀ 200 ਮੀਟਰ ਦੌੜ ਵਿੱਚ ਪਹਿਲਾ, ਲੰਬੀ ਛਾਲ ਵਿੱਚ ਪਹਿਲਾ, 400 ਮੀਟਰ ਦੌੜ ਵਿੱਚ ਦੂਜਾ ਅਤੇ ਗੋਲਾ ਸੁੱਟਣ ਵਿੱਚ ਦੂਜਾ ਸਥਾਨ ਪ੍ਰਰਾਪਤ ਕਰਨ ਦੇ ਨਾਲ ਨਾਲ ਸੈਂਟਰ ਪੱਧਰੀ ਖੋ-ਖੋ ਟੀਮ ਵਿੱਚ ਜਗ੍ਹਾ ਬਣਾਈ ਹੈ। ਪੰਜਵੀਂ ਜਮਾਤ ਦੀ ਮੀਰਾ ਨੇ 100 ਮੀਟਰ ਦੌੜ ਵਿੱਚ ਪਹਿਲਾ ਸਥਾਨ ਹਾਸਲ ਕਰਨ ਦੇ ਨਾਲ ਨਾਲ ਖੋ-ਖੋ ਅਤੇ ਰੱਸਾਕਸ਼ੀ ਟੀਮ ਵਿੱਚ ਜਗ੍ਹਾ ਬਣਾਈ ਹੈ, ਪੰਜਵੀਂ ਜਮਾਤ ਦੀ ਲੀਜਾ ਨੇ ਕੱਬਡੀ ਅਤੇ ਰੱਸਾਕਸ਼ੀ ਟੀਮ ਵਿੱਚ ਜਗ੍ਹਾ ਬਣਾਈ ਹੈ, ਜਦਕਿ ਪੰਜਵੀਂ ਜਮਾਤ ਦੇ ਹਨੀ ਨੇ ਖੋ-ਖੋ ਟੀਮ ਵਿੱਚ ਜਗ੍ਹਾ ਬਣਾ ਕੇ ਸਕੂਲ ਅਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ। ਇਸ ਮੌਕੇ ਤੇ ਰਜਨੀ ਦੇਵੀ, ਵੀਰ ਸਿੰਘ, ਮਾਨਸੀ, ਹਰਸਾ, ਦਿਵਿਆਂਸੂ, ਸਤੀਸ਼ ਕੁਮਾਰ, ਕਮਲੇਸ਼ ਦੇਵੀ, ਹੇਮਾ, ਪਰਮਜੀਤ, ਰਿੰਪੀ, ਹੇਮਾ, ਜੀਵਨ ਜੋਤੀ ਆਦਿ ਹਾਜ਼ਰ ਸਨ।