ਆਨਲਾਈਨ ਡੈਸਕ, ਨਵੀਂ ਦਿੱਲੀ : ਸਲਮਾਨ ਖਾਨ ਦੁਆਰਾ ਹੋਸਟ ਕੀਤੇ ਜਾਣ ਵਾਲੇ ‘ਬਿਗ ਬੌਸ 17’ ਨੂੰ ਲੈ ਕੇ ਇੰਤਜ਼ਾਰ ਦੀ ਘੜੀ ਖ਼ਤਮ ਹੋਣ ਵਾਲੀ ਹੈ। ਇਸ ਰਿਆਲਿਟੀ ਸ਼ੋਅ ਦੇ ਆਨਏਅਰ ਹੋਣ ਦੇ ਆਡਿਊਂਸ ਬੇਸਬਰੀ ਤੋਂ ਇੰਤਜ਼ਾਰ ਕਰ ਰਹੇ ਹਨ ਜੋ ਕਿ ਕੁਝ ਹੀ ਘੰਟਿਆਂ ’ਚ ਖ਼ਤਮ ਹੋਣੇ ਵਾਲਾ ਹੈ।
ਸ਼ੋਅ ਸ਼ਨਿਵਾਰ 15 ਅਕਤੂਬਰ ਤੋਂ ਸ਼ੁਰੂ ਹੋ ਰਿਹਾ ਹੈ। ਇਸ ਸ਼ੋਅ ਨੂੰ ਤੁਸੀਂ ਕਦੋਂ ਤੇ ਕਿੱਥੇ ਦੇਖ ਸਕਦੇ ਹੋ? ਆਨਲਾਈਨ ਇਸ ਨੂੰ ਕਿੱਥੇ ਦੇਖਿਆ ਜਾ ਸਕਦਾ ਹੈ? ਇਸ ’ਚ ਹਿੱਸਾ ਲੈਣ ਵਾਲੇ ਕੰਟਸਟੈਂਟ ਕੋਣ ਹੋਣਗੇ? ਇਸ ਵਾਰ ਦੇ ਸ਼ੋਅ ’ਚ ਕੀ-ਕੀ ਬਦਲਾਅ ਹੋਏ ਹੈ? ਇਹ ਸਭ ਅਸੀਂ ਤੁਹਾਨੂੰ ਇਸ ਪੋਸਟ ’ਚ ਦੱਸਾਂਗੇ।
‘ਬਿਗ ਬੌਸ’ ’ਚ ਹੋਏ ਕਈ ਬਦਲਾਅ
ਸ਼ੋਅ ਦੇ ਪ੍ਰੋਮੋ ’ਚ ਕਈ ਕੰਟਸਟੈਂਟ ਦੇ ਵੀਡੀਓ ਦਿਖਾਏ ਜਾ ਚੁੱਕੇ ਹਨ। ਸਲਮਾਨ ਖ਼ਾਨ ਦੇ ਪਹਿਲੇ ਹੀ ਇਹ ਦੱਸ ਦਿੱਤਾ ਹੈ ਕਿ ਇਸ ਵਾਰ ਦਾ ਗੇਮ ਦਿਲ, ਦੋਸਤੀ ਤੇ ਦਿਮਾਗ ਵਾਲਾ ਹੋਵੇਗਾ। ਸ਼ੋਏ ਦੀ ਲਾਂਚਿੰਗ ਡਿਟੇਲਸ ਤੋਂ ਪਹਿਲੇ ਇਹ ਗੱਲ ਸਾਹਮਣੇ ਆ ਚੁੱਕੀ ਹੈ ਕਿ ਇਸ ਵਾਰ ਕੰਟਸਟੈਂਟ ਦਿਲ, ਦੋਸਤੀ ਤੇ ਦਿਮਾਗ ਦਾ ਗੇਮ ਖੇਡਣਗੇ।
ਕੁਝ ਕੰਟਸਟੈਂਟ ਦੇ ਵੀਡੀਓ ਸਾਹਮਣੇ ਆਏ ਹਨ ਜਿਨ੍ਹਾਂ ਨੂੰ ਦੇਖਣ ਤੋਂ ਬਾਅਦ ਫੈਨਜ਼ ਨੇ ਉਨ੍ਹਾਂ ਦੇ ਨਾਵਾਂ ਦਾ ਅੰਦਾਜ਼ਾ ਲਗਾਇਆ ਹੈ। ਇਸ ਨਾਲ ਹੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਵਾਰ ਦੇ ਸ਼ੋਅ ‘ਚ ਕਾਫੀ ਕੁਝ ਵੱਖਰਾ ਹੋਣ ਵਾਲਾ ਹੈ। ਥੀਮ ਤੋਂ ਲੈ ਕੇ ਗੇਮ ਪਲਾਨਿੰਗ ਤੱਕ, ਇਸ ਵਾਰ ਸਭ ਕੁਝ ਵੱਖਰਾ ਹੋਵੇਗਾ।
‘ਬਿੱਗ ਬੌਸ 17’ ਕਦੋਂ ਤੇ ਕਿੱਥੇ ਦੇਖਣਾ
‘ਬਿੱਗ ਬੌਸ 17’ 15 ਅਕਤੂਬਰ ਨੂੰ ਰਾਤ 9 ਵਜੇ ਸ਼ੁਰੂ ਹੋ ਰਿਹਾ ਹੈ। ਇਹ ਸ਼ੋਅ ਸੋਮਵਾਰ ਤੋਂ ਸ਼ੁੱਕਰਵਾਰ ਰਾਤ 10 ਵਜੇ ਆਨਏਅਰ ਹੋਵੇਗਾ ਜਦੋਂ ਕਿ ਸ਼ਨੀਵਾਰ ਤੇ ਐਤਵਾਰ ਨੂੰ ਰਾਤ 9 ਵਜੇ ਦਿਖਾਇਆ ਜਾਵੇਗਾ। ਪਰ ਜੇਕਰ ਤੁਸੀਂ ਟੀਵੀ ‘ਤੇ ਸ਼ੋਅ ਦੇਖਣਾ ਛੱਡ ਦਿੱਤਾ ਹੈ ਤਾਂ ਵੀ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ‘ਬਿੱਗ ਬੌਸ 17’ ਨੂੰ ਜੀਓ ਸਿਨੇਮਾ ‘ਤੇ ਵੀ ਦੇਖਿਆ ਜਾ ਸਕਦਾ ਹੈ। ਇਸ ਪਲੇਟਫਾਰਮ ‘ਤੇ ਸ਼ੋਅ ਨੂੰ 24 ਘੰਟਿਆਂ ਵਿੱਚ ਕਿਸੇ ਵੀ ਸਮੇਂ ਦੇਖਿਆ ਜਾ ਸਕਦਾ ਹੈ।
‘ਬਿਗ ਬੌਸ 17’ ਕੰਟਸਟੈਂਟ ਦੇ ਨਾਂ
ਐਸ਼ਵਰਿਆ ਸ਼ਰਮਾ
ਨੀਲ ਭੱਟ
ਅੰਕਿਤਾ ਲੋਖੰਡੇ
ਵਿੱਕੀ ਜੈਨ
ਈਸ਼ਾ ਮਾਲਵੀਆ
ਮੁਨੱਵਰ ਫਾਰੂਕੀ
ਮਨਾਰਾ ਚੋਪੜਾ
ਅਭਿਸ਼ੇਕ ਕੁਮਾਰ
ਸਨਾ ਰਈਸ
ਸੰਨੀ ਆਰੀਆ
ਅਨੁਰਾਗ ਡੋਵਾਲ
ਰਿੰਕੂ ਧਵਨ
ਜਿਗਨਾ ਵੋਰਾ
ਸੋਨੀਆ ਬੰਸਲ
‘ਬਿਗ ਬੌਗ’ 17 ’ਚ ਕੀ ਹੈ ਨਵਾਂ?
‘ਬਿੱਗ ਬੌਸ 17’ ਦੇ ਘਰ ‘ਚ ਪਹਿਲੀ ਵਾਰ ਇਕ ਅਨੋਖਾ ਏਰੀਆ ਦੇਖਣ ਨੂੰ ਮਿਲੇਗਾ ਜਿਸ ਨੂੰ ‘ਅਰਕਾਇਵ ਰੂਮ’ ਦੇ ਨਾਂ ਨਾਲ ਜਾਣਿਆ ਜਾਵੇਗਾ। ਇਸ ਤੋਂ ਇਲਾਵਾ ਕੰਟਸਟੈਂਟ ਲਈ ਦੋ ਵੱਖ-ਵੱਖ ਤਰ੍ਹਾਂ ਦੇ ਥੀਮ ਬੈੱਡ ਬਣਾਏ ਜਾਣਗੇ। ਰਸੋਈ ਖੇਤਰ ਨੂੰ ਯੂਰਪੀਅਨ ਥੀਮ ‘ਤੇ ਡਿਜ਼ਾਈਨ ਕੀਤਾ ਗਿਆ ਹੈ। ਬਾਥਰੂਮ ਦੇ ਖੇਤਰ ਵਿੱਚ ਵੀ ਬਦਲਾਅ ਕੀਤੇ ਗਏ ਹਨ। ਜਾਣਕਾਰੀ ਹੈ ਕਿ ਇਸ ਵਾਰ ਮੁਕਾਬਲੇਬਾਜ਼ਾਂ ਲਈ ਕੋਈ ਡਾਇਨਿੰਗ ਏਰੀਆ ਨਹੀਂ ਬਣਾਇਆ ਜਾਵੇਗਾ।



