ਜਸਵਿੰਦਰ ਸਿੰਘ ਜੱਸਾ, ਜੈਤੋ : ਜੈਤੋ ਮੰਡੀ ਦੀਆਂ ਹਿੰਦੂ ਜਥੇਬੰਦੀਆਂ ਦੇ ਰੋਹ ਨੂੰ ਦੇਖਦਿਆਂ ਆਖ਼ਰਿਕਾਰ ਪੁਲਿਸ ਪ੍ਰਸ਼ਾਸਨ ਨੂੰ ਹਿੰਦੂ ਧਰਮ ਦੇ ਅਹਿਮ ਸਥਾਨ ਗੀਤਾ ਭਵਨ ਖਿਲਾਫ਼ ਭੱਦੀ ਸ਼ਬਦਾਵਲੀ ਵਰਤਣ ਵਾਲੇ ਲੋਕਾਂ ਖਿਲਾਫ਼ ਪਰਚਾ ਦਰਜ ਕਰਨ ਲਈ ਮਜ਼ਬੂਰ ਹੋਣਾ ਪਿਆ। ਪਿਛਲੇ ਕਈ ਦਿਨਾਂ ਜੈਤੋ ਦੀਆਂ ਹਿੰਦੂ ਜਥੇਬੰਦੀਆਂ ਉਨਾਂ੍ਹ ਦੇ ਪਵਿੱਤਰ ਧਾਰਮਿਕ ਸਥਾਨ ਗੀਤਾ ਭਵਨ ਖਿਲਾਫ਼ ਇਤਰਾਜ਼ਯੋਗ ਟਿੱਪਣੀਆਂ ਕਰਨ ਵਾਲੇ ਸ਼ਰਾਰਤੀ ਅਨਸਰਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਵਾਉਣ ਲਈ ਲਗਾਤਾਰ ਪੁਲਿਸ ਪ੍ਰਸ਼ਾਸਨ ਪਾਸ ਗੇੜੇ ਲਗਾ ਰਹੀਆਂ ਸਨ। ਪਰ ਪੁਲਿਸ ਦੀ ਿਢੱਲੀ ਕਾਰਗੁਜ਼ਾਰੀ ਤੋਂ ਗੁੱਸੇ ਵਿਚ ਆਏ ਲੋਕਾਂ ਨੇ ਬੀਤੇ ਕੱਲ੍ਹ ਤੋਂ ਸਥਾਨਕ ਬਾਜਾਖਾਨਾ ਚੌਕ ਵਿਚ ਅਣਮਿੱਥੇ ਸਮੇਂ ਲਈ ਧਰਨਾ ਲਗਾ ਕੇ ਅੱਜ ਜੈਤੋ ਬੰਦ ਦਾ ਸੱਦਾ ਦਿੱਤਾ ਸੀ ਪਰ ਇਸ ਸਭ ਦੇ ਬਾਵਜੂਦ ਜੈਤੋ ਸਬ ਡਿਵੀਜ਼ਨ ਦੇ ਡੀ.ਐਸ.ਪੀ ਸੁਖਦੀਪ ਸਿੰਘ ਧਰਨਾਕਾਰੀ ਲੋਕਾਂ ਨੂੰ ਵਿਸ਼ਵਾਸ ਵਿਚ ਲੈਣ ਦੀ ਥਾਂ ਉਨਾਂ੍ਹ ਨਾਲ ਦੁਰਵਿਵਹਾਰ ਕਰਦਿਆਂ ਲੋਕਾਂ ਉਪਰ ਹਲਕੇ ਬਲ ਦਾ ਪ੍ਰਯੋਗ ਕਰਦੇ ਹੋਏ ਉਨਾਂ੍ਹ ਨੂੰ ਖਦੇੜਨ ਲੱਗ ਪਏ ਤੇ ਕੁੱਝ ਲੋਕਾਂ ਨੂੰ ਜੈਤੋ ਥਾਣੇ ਵਿਚ ਲੈ ਗਏ। ਜਿਸ ਕਾਰਨ ਜਥੇਬੰਦੀਆਂ ਦਾ ਰੋਹ ਹੋਰ ਵਧ ਗਿਆ। ਜਿਸ ਨੂੰ ਦੇਖਦਿਆਂ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਨੇ ਇਸ ਮਸਲੇ ਦੇ ਹੱਲ ਦੀ ਡਿਊਟੀ ਡੀ.ਐਸ.ਪੀ ਕੋਟਕਪੂਰਾ ਸ਼ਮਸ਼ੇਰ ਸਿੰਘ ਸ਼ੇਰਗਿੱਲ ਦੀ ਲਗਾਈ। ਜਿੰਨਾਂ੍ਹ ਨੇ ਬੜੀ ਸੂਝਬੂਝ ਨਾਲ ਧਾਰਮਿਕ ਜਥੇਬੰਦੀਆਂ ਨੂੰ ਸਾਂਤ ਕਰਦਿਆਂ ਮੁਲਜ਼ਮਾਂ ਖਿਲਾਫ਼ ਪਰਚਾ ਦਰਜ ਕਰਨ ਦਾ ਵਿਸ਼ਵਾਸ ਦਿਵਾਇਆ। ਇਸ ਤੋਂ ਤੁਰੰਤ ਬਾਅਦ ਥਾਣਾ ਜੈਤੋ ਵਿਖੇ ਸੰਦੀਪ ਬਾਂਸਲ ਦੇ ਬਿਆਨਾਂ ਦੇ ਆਧਾਰ ਤੇ ਰਾਕੇਸ਼ ਕੁਮਾਰ ਘੋਚਾ, ਬਲਦੇਵ ਸਿੰਘ ਬੱਲੀ, ਪੁੰਨੀ ਨਾਮ ਵਿਅਕਤੀਆਂ ਵਿਰੁੱਧ ਆਈ ਪੀ ਸੀ ਦੀ ਧਾਰਾ 295/ 153 ਬੀ/34 ਅਧੀਨ ਪਰਚਾ ਦਰਜ ਕਰ ਲਿਆ ਤੇ ਜਲਦ ਉਕਤ ਮੁਲਜ਼ਮਾਂ ਨੂੰ ਗਿ੍ਫਤਾਰ ਕਰਨ ਦਾ ਲੋਕਾਂ ਨੂੰ ਵਿਸ਼ਵਾਸ ਦਿਵਾਇਆ। ਅੱਜ ਰੋਸ ਪ੍ਰਦਰਸ਼ਨ ਕਰਨ ਵਾਲਿਆ ਸ਼੍ਰੀ ਮਹਾਂਦੇਵ ਕਾਂਵੜ ਸੰਘ, ਸ਼੍ਰੀ ਪੰਚ ਮੁਖੀ ਲੰਗਰ ਭਵਨ, ਨੌਜਵਾਨ ਵੈਲਫੇਅਰ ਸੋਸਾਇਟੀ, ਪੀਰ ਮੰਦਰ ਲੰਗਰ ਕਮੇਟੀ, ਪੰਚਾਇਤੀ ਗਾਊਸ਼ਾਲਾ, ਸ਼੍ਰੀ ਰਾਮਾ ਕ੍ਰਿਸ਼ਨਾ ਡਰਾਮਾਟਿਕ ਕਲੱਬ, ਸ਼੍ਰੀ ਸ਼ਿਆਮ ਮੰਦਰ, ਸਾਈ ਮੰਦਰ ਕਮੇਟੀ, ਸ਼੍ਰੀ ਗੋਮੁੱਖ ਸਹਾਰਾ ਲੰਗਰ ਕਮੇਟੀ,ਜੈ ਭੋਲੇ ਕਾਂਵੜ ਸੰਘ, ਬਾਲਾ ਜੀ ਸੇਵਾ ਮੰਡਲ, ਮਾਂ ਚਿੰਤਪੂਰਨੀ ਲੰਗਰ ਕਮੇਟੀ, ਮਾਂ ਿਛਨਮਸਤਿਕਾ ਲੰਗਰ ਕਮੇਟੀ, ਸ਼੍ਰੀ ਸ਼ਿਆਮ ਸੇਵਾ ਮਿੱਤਰ ਮੰਡਲ ਆਦਿ ਧਾਰਮਿਕ ਜਥੇਬੰਦੀਆਂ ਹਾਜ਼ਰ ਸਨ।
ਸਿਟੀ ਨੇ ਨਿਊਟਨ ਕਮਿਊਨਿਟੀ ਸੈਂਟਰ ਪ੍ਰੋਜੈਕਟ ਲਈ ਅਗਲਾ ਕਦਮ ਚੁੱਕਿਆ
ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦਾ ਠੇਕਾ ਦਿੱਤਾ ਸਰੀ, ਬੀ.ਸੀ.- ਸੋਮਵਾਰ ਨੂੰ, ਸਿਟੀ ਕੌਂਸਲ ਨੇ ਨਿਊਟਨ ਕਮਿਊਨਿਟੀ ਸੈਂਟਰ ਲਈ ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦੇ ਠੇਕੇ ਨੂੰ ਮਨਜ਼ੂਰੀ ਦਿੱਤੀ।



