ਪੰਜਾਬੀ ਜਾਗਰਣ ਕੇਂਦਰ, ਜਲੰਧਰ : ਮਸ਼ਹੂਰ ਫਿਲਮਕਾਰ ਰਵਿੰਦਰ ਪੀਪਟ ਨਹੀਂ ਰਹੇ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੌਮੀ ਇਨਾਮ ਜੇਤੂ ਪੰਜਾਬੀ ਫ਼ੀਚਰ ਫ਼ਿਲਮ ‘ਚੰਨ ਪ੍ਰਦੇਸੀ’ (1980) ਤੋਂ ਕੀਤੀ ਸੀ। ਇਸ ਫ਼ਿਲਮ ਦਾ ਸਕ੍ਰੀਨਪਲੇ, ਡਿਜ਼ਾਈਨ ਤਿਆਰ ਕਰਨ ਤੋਂ ਇਲਾਵਾ ਫ਼ਿਲਮ ਦਾ ਮਕਬੂਲ ਗੀਤ ‘ਮਾਏ ਨਾ ਵੱਟ ਪੂਣੀਆਂ, ਨਾ ਕੱਤ ਕੱਚੜਾ ਸੂਤ’ (ਮੁਹਮੰਦ ਰਫ਼ੀ, ਸਾਥੀ) ਵੀ ਉਨ੍ਹਾਂ ਦਾ ਲਿਖਿਆ ਹੋਇਆ ਸੀ।
ਰਵਿੰਦਰ ਪੀਪਟ ਨੇ ਆਪਣੇ ਨਿਰਦੇਸ਼ਨ ਹੇਠ ਪਹਿਲੀ ਹਿੰਦੀ ਫ਼ਿਲਮ ਮੀਰਾ ਇੰਟਰਪ੍ਰਾਈਜ਼ਸ, ਬੰਬੇ ਦੀ ‘ਲਾਵਾ’ (1985) ਬਣਾਈ ਸੀ। ਉਨ੍ਹਾਂ ਦੇ ਨਿਰਦੇਸ਼ਨ ’ਚ ਬਣੀ ਫ਼ਿਲਮਸਾਜ਼ ਵਿਜੈ ਟੰਡਨ ਦੇ ਫ਼ਿਲਮਸਾਜ਼ ਅਦਾਰੇ ਗੌਤਮ ਵਿਜੈ ਫ਼ਿਲਮਸ, ਬੰਬੇ ਦੀ ‘ਕਚਹਿਰੀ’ (1993) ਨੇ ਵੀ 30 ਸਤੰਬਰ 1994 ਨੂੰ ਨੈਸ਼ਨਲ ਐਵਾਰਡ ਹਾਸਿਲ ਕੀਤਾ ਸੀ।



