ਸਪੋਰਟਸ ਡੈਸਕ: ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਵਨਡੇ ਕ੍ਰਿਕਟ ਵਿੱਚ 300 ਛੱਕੇ ਪੂਰੇ ਕਰ ਲਏ ਹਨ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਖੇਡੇ ਜਾ ਰਹੇ ਪਾਕਿਸਤਾਨ ਖਿਲਾਫ ਵਿਸ਼ਵ ਕੱਪ ਮੈਚ ‘ਚ ਹਿਟਮੈਨ ਨੇ ਇਹ ਖਾਸ ਉਪਲੱਬਧੀ ਹਾਸਲ ਕੀਤੀ। ਹੁਣ ਰੋਹਿਤ ਸ਼ਰਮਾ ਉਨ੍ਹਾਂ ਬੱਲੇਬਾਜ਼ਾਂ ਦੀ ਸੂਚੀ ‘ਚ ਸ਼ਾਮਲ ਹੋ ਗਿਆ ਹੈ, ਜਿਨ੍ਹਾਂ ਨੇ ਵਨਡੇ ਕ੍ਰਿਕਟ ‘ਚ 300 ਤੋਂ ਜ਼ਿਆਦਾ ਛੱਕੇ ਲਗਾਏ ਹਨ।

ਵੈਸਟਇੰਡੀਜ਼ ਦੇ ਦਿੱਗਜ ਖਿਡਾਰੀ ਕ੍ਰਿਸ ਗੇਲ ਨੇ ਵਨਡੇ ‘ਚ 331 ਛੱਕੇ ਅਤੇ ਸਾਬਕਾ ਪਾਕਿਸਤਾਨੀ ਬੱਲੇਬਾਜ਼ ਸ਼ਾਹਿਦ ਅਫਰੀਦੀ ਨੇ ਵਨਡੇ ‘ਚ 351 ਛੱਕੇ ਲਗਾਏ ਹਨ। ਇਸ ਤੋਂ ਪਹਿਲਾਂ ਅਫਗਾਨਿਸਤਾਨ ਖਿਲਾਫ ਖੇਡੇ ਗਏ ਮੈਚ ‘ਚ ਰੋਹਿਤ ਸ਼ਰਮਾ ਨੇ ਅੰਤਰਰਾਸ਼ਟਰੀ ਕ੍ਰਿਕਟ ‘ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਦਾ ਰਿਕਾਰਡ ਬਣਾਇਆ ਸੀ। ਉਥੇ ਹੀ ਰੋਹਿਤ ਨੇ 246 ਵਨਡੇ ਪਾਰੀਆਂ ‘ਚ 300 ਛੱਕਿਆਂ ਦਾ ਅੰਕੜਾ ਪਾਰ ਕੀਤਾ।

ਰੋਹਿਤ ਸ਼ਰਮਾ ਵਨਡੇ ‘ਚ 300 ਛੱਕੇ ਲਗਾਉਣ ਵਾਲੇ ਦੁਨੀਆ ਦੇ ਤੀਜੇ ਬੱਲੇਬਾਜ਼ ਬਣ ਗਏ ਹਨ ਪਰ ਉਨ੍ਹਾਂ ਨੇ ਕ੍ਰਿਸ ਗੇਲ ਦਾ ਰਿਕਾਰਡ ਤੋੜ ਦਿੱਤਾ ਹੈ। ਉਹ ਵਨਡੇ ਵਿਚ ਸਭ ਤੋਂ ਘੱਟ ਪਾਰੀਆਂ ਵਿਚ 300 ਛੱਕੇ ਲਗਾਉਣ ਦੇ ਮਾਮਲੇ ਵਿਚ ਕ੍ਰਿਸ ਗੇਲ ਤੋਂ ਅੱਗੇ ਨਿਕਲ ਗਏ ਹਨ। ਰੋਹਿਤ ਨੇ ਇਹ ਉਪਲਬਧੀ ਆਪਣੀ 246ਵੀਂ ਵਨਡੇ ਪਾਰੀ ‘ਚ ਹਾਸਲ ਕੀਤੀ, ਜਦਕਿ ਕ੍ਰਿਸ ਗੇਲ ਨੇ 282 ਪਾਰੀਆਂ ‘ਚ ਅਤੇ ਸ਼ਾਹਿਦ ਅਫਰੀਦੀ ਨੇ 324 ਪਾਰੀਆਂ ‘ਚ 300 ਛੱਕੇ ਲਗਾਏ।