ਪੱਤਰ ਪੇ੍ਰਰਕ, ਮਾਨਸਾ : ਐਸਡੀਕੇਐਲ ਡੀਏਵੀ ਪਬਲਿਕ ਸਕੂਲ ਮਾਨਸਾ ਵਿਖੇ ਹਿੰਦੀ ਦਿਵਸ ਦੇ ਮੱਦੇਨਜ਼ਰ ਹਿੰਦੀ ਪੱਖਵਾੜਾ ਮਨਾਇਆ ਗਿਆ, ਜਿਸ ਦੀ ਸ਼ੁਰੂਆਤ ਸਰਸਵਤੀ ਵੰਦਨਾਂ ਨਾਲ ਕੀਤੀ ਗਈ। ਇਸ ਮੌਕੇ ਮੁੱਖ ਮਹਿਮਾਨ ਵੱਜੋਂ ਬਠਿੰਡਾ ਡੀਏਵੀ ਪਬਲਿਕ ਸਕੂਲ ਦੇ ਪਿੰ੍ਸੀਪਲ ਅਨੁਰਾਧਾ ਭਾਟੀਆ ਨੇ ਸ਼ਿਰਕਤ ਕੀਤੀ। ਪੋ੍ਗਰਾਮ ਦੌਰਾਨ ਪੰਜਵੀਂ ਤੋਂ ਨੌਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਬਹੁਤ ਹੀ ਉਤਸ਼ਾਹ ਨਾਲ ਪੋ੍ਗਰਾਮ ਪੇਸ਼ ਕੀਤਾ ਗਿਆ। ਵਿਦਿਆਰਥੀਆਂ ਵੱਲੋਂ ਸਰਸਵਤੀ ਵੰਦਨਾਂ ਦੇ ਨਾਲ ਮੰਤਰ ਉਚਾਰਣ, ਦੋਹਾ ਗਾਇਨ, ਯੱਗ ਪ੍ਰਰਾਰਥਨਾ, ਸਮੂਹਿਕ ਨਿ੍ਤ, ਸ਼ਿਵ ਤਾਂਡਵ ਅਤੇ ਕਵਿਤਾ ਗਾਇਨ ਪ੍ਰਸਤੁਤਿ ਕੀਤਾ ਗਿਆ। ਹਿੰਦੀ ਦਿਵਸ ਹਰ ਸਾਲ 14 ਸਤੰਬਰ ਨੂੰ ਦੇਸ਼ ਭਰ ਵਿੱਚ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਕੇ ਅਸੀਂ ਆਪਣੀ ਮਾਂ-ਬੋਲੀ ਹਿੰਦੀ ਦੇ ਮਹੱਤਵ ਨੂੰ ਯਾਦ ਕਰਦੇ ਹਾਂ ਅਤੇ ਇਸਦਾ ਆਦਰ ਕਰਦੇ ਹਾਂ। ਮੁੱਖ ਮਹਿਮਾਨ ਅਨੁਰਾਧਾ ਭਾਟੀਆ ਨੇ ਵਿਦਿਆਰਥੀਆਂ ਵੱਲੋਂ ਕੀਤੀਆਂ ਗਈਆਂ ਗਤੀਵਿਧੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੱਜ ਦੇ ਯੁੱਗ ਵਿੱਚ ਹਿੰਦੀ ਦਾ ਬਹੁਤ ਮਹੱਤਵ ਹੈ। ਸੰਸਕ੍ਰਿਤੀ ਸਾਰੀਆਂ ਭਾਸ਼ਾਵਾਂ ਦੀ ਜਨਨੀ ਹੈ ਪਰੰਤੂ ਸਾਰੀਆਂ ਭਾਸ਼ਾਵਾਂ ਵਿੱਚ ਹਿੰਦੀ ਸਰਵਉੱਤਮ ਹੈ। ਇਹ ਸਾਡੇ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਵਿਸ਼ਵ ਹਿੰਦੀ ਸੰਮੇਲਨ ਤਿੰਨ ਵਾਰ ਭਾਰਤ ਵਿੱਚ ਹੋ ਚੁੱਕਿਆ ਹੈ। ਹਿੰਦੀ ਭਾਸ਼ਾ ਵਰਗੀ ਮਿਠਾਸ ਕਿਸੇ ਵੀ ਭਾਸ਼ਾ ਵਿਚ ਨਹੀਂ ਹੈ।
ਸਿਟੀ ਨੇ ਨਿਊਟਨ ਕਮਿਊਨਿਟੀ ਸੈਂਟਰ ਪ੍ਰੋਜੈਕਟ ਲਈ ਅਗਲਾ ਕਦਮ ਚੁੱਕਿਆ
ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦਾ ਠੇਕਾ ਦਿੱਤਾ ਸਰੀ, ਬੀ.ਸੀ.- ਸੋਮਵਾਰ ਨੂੰ, ਸਿਟੀ ਕੌਂਸਲ ਨੇ ਨਿਊਟਨ ਕਮਿਊਨਿਟੀ ਸੈਂਟਰ ਲਈ ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦੇ ਠੇਕੇ ਨੂੰ ਮਨਜ਼ੂਰੀ ਦਿੱਤੀ।



