ਪੱਤਰ ਪੇ੍ਰਰਕ, ਮਾਨਸਾ : ਅਗਰਵਾਲ ਸਮਾਜ ਸਭਾ ਮਾਨਸਾ ਦੀ ਸਮੂਹ ਕਮੇਟੀ ਵੱਲੋਂ ਇੰਜ. ਹਨੀਸ਼ ਬਾਂਸਲ ਚੇਅਰਮੈਨ ਅਗਰਵਾਲ ਸਮਾਜ ਸਭਾ ਮਾਨਸਾ ਦੀ ਹਾਜ਼ਰੀ ਵਿੱਚ ਡਾ. ਨਾਨਕ ਸਿੰਘ ਐਸਐਸਪੀ ਮਾਨਸਾ ਨੂੰ ਉਨ੍ਹਾਂ ਦੇ ਦਫ਼ਤਰ ਵਿਖੇ ਸਨਮਾਨ ਵੱਜੋਂ ਅੱਗਰਵਾਲ ਸਮਾਜ ਦੇ ਸਿਰਜਕ ਮਹਾਰਾਜਾ ਅਗਰਸੈਨ ਜੀ ਦੀ ਪਵਿੱਤਰ ਤਸਵੀਰ ਭੇਂਟ ਕੀਤੀ ਗਈ। ਇਸ ਦੇ ਨਾਲ ਹੀ ਚੇਅਰਮੈਨ ਇੰਜ. ਹਨੀਸ਼ ਬਾਂਸਲ ਨੇ ਸਮੂਹ ਅੱਗਰਵਾਲ ਭਾਈਚਾਰੇ ਲਈ ਹਰ ਸੰਭਵ ਮਦੱਦ ਲਈ ਮੋਹਰੀ ਰੋਲ ਅਦਾ ਕਰਨ ਦਾ ਵਿਸ਼ਵਾਸ ਦਿਵਾਇਆ। ਸਮੂਹ ਅੱਗਰਵਾਲ ਭਾਈਚਾਰੇ ਨੂੰ ਵੱਧ ਤੋਂ ਵੱਧ ਨਵ ਨਿਯੁਕਤ ਅੱਗਰਵਾਲ ਸਮਾਜ ਸਭਾ ਮਾਨਸਾ ਦਾ ਮੈਂਬਰ ਬਣ ਕੇ ਪਰਿਵਾਰ ਵਿੱਚ ਵਾਧਾ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਇੱਕ ਵਿਸ਼ਾਲ ਪਰਿਵਾਰ ਜੋੜ ਕੇ ਸਮਾਜ ਭਲਾਈ ਲਈ ਲੋੜਵੰਦਾਂ ਲਈ ਸਿਹਤ ਪੱਖੋਂ ਅਤੇ ਗਰੀਬ ਬੱਚਿਆਂ ਲਈ ਵਿਦਿਆ ਤੇ ਖੇਤਰ ਵਿੱਚ ਉੱਚੇਚੇ ਕਦਮ ਚੁੱਕੇ ਜਾ ਸਕਣ। ਇਸ ਮੌਕੇ ਹੰਸ ਰਾਜ, ਸੁਰੇਸ਼ ਰੁਮਾਰ ਨੰਦਗੜ੍ਹੀਆ, ਸੁਰਿੰਦਰ ਕੁਮਾਰ, ਰੁਲਦੂ ਰਾਮ ਨੰਦਗੜ੍ਹੀਆ, ਪ੍ਰਧਾਨ ਨੇਮ ਕੁਮਾਰ(ਨੇਮਾ), ਸਕੱਤਰ ਅੰਕੁਸ਼ ਜਿੰਦਲ, ਸੀਨੀਅਰ ਵਾਈਸ ਪ੍ਰਧਾਨ ਵਿਜੇ ਜੈਨ, ਵਾਈਸ ਪ੍ਰਧਾਨ ਸੰਜੇ ਮਿੱਤਲ, ਜੁਆਇੰਟ ਸਕੱਤਰ ਵਨੀਤ ਸਿੰਗਲਾ, ਖਜਾਨਚੀ ਮੁਨੀਸ਼ ਕੁਮਾਰ ਅਤੇ ਮੈਂਬਰ ਮੁਨੀਸ਼ ਸਿੰਗਲਾ (ਮੀਨੂੰ ਚੌਧਰੀ) ਮੌਜੂਦ ਰਹੇ।