ਅਭਿਸ਼ੇਕ ਤ੍ਰਿਪਾਠੀ, ਅਹਿਮਦਾਬਾਦ : ਦੇਸ਼ ਦੇ 1.4 ਅਰਬ ਭਾਰਤੀ ਸ਼ਨਿਚਰਵਾਰ ਨੂੰ ਨਰਿੰਦਰ ਮੋਦੀ ਸਟੇਡੀਅਮ ’ਚ ਬੈਠੇ 1.3 ਲੱਖ ਪ੍ਰਸ਼ੰਸ਼ਕਾਂ ਨਾਲ ਜਦੋਂ ਜ਼ੋਰ-ਜ਼ੋਰ ਦੀ ਭਾਰਤ-ਭਾਰਤ ਦੇ ਜੈਕਾਰੇ ਲਗਾਉਣਗੇ ਤਾਂ ਉਸ ਦੀ ਗੂੰਜ ਸਰਹੱਦ ਪਾਰ ਤੱਕ ਸੁਣਵਾਈ ਦੇਵੇਗੀ। ਪੰਜ ਅਕਤੂਬਰ ਨੂੰ ਇੰਗਲੈਂਡ ਤੇ ਨਿਊਜ਼ੀਲੈਂਡ ਵਿਚਕਾਰ ਵਨਡੇ ਵਿਸ਼ਵ ਕੱਪ ਦਾ ਪਹਿਲਾ ਮੈਚ ਖੇਡਿਆ ਗਿਆ ਸੀ ਪਰ ਅਸਲੀ ਟੂਰਨਾਮੈਂਟ ਹੁਣ ਭਾਰਤ-ਪਾਕਿਸਤਾਨ ਦੇ ਮਹਾਮੁਕਾਬਲੇ ਨਾਲ ਸ਼ੁਰੂ ਹੋਵੇਗਾ। ਨਾਰੰਗੀ ਕੁਰਸੀਆਂ ਤੇ ਹਰੇ ਘਾ ’ਤੇ ਪੈਂਦੀ ਸਫ਼ੈਦ ਰੋਸ਼ਨੀ ਵਿਚਕਾਰ ਬਣੀ 22 ਗਜ਼ ਦੀ ਪੱਟੀ ’ਤੇ ਜਦੋਂ ਭਾਰਤ ਦੇ 11 ਖਿਡਾਰੀ ਉਤਰਨਗੇ ਤਾਂ ਪੂਰੀ ਦੁਨੀਆ ਦੇ ਭਾਰਤੀ ਖ਼ੁਦ ਨੂੰ ਮੈਦਾਨ ’ਤੇ ਮੌਜੂਦ ਮਹਿਸੂਸ ਕਰਨਗੇ।
ਬੇਸ਼ੱਕ ਦੋਵਾਂ ਟੀਮਾਂ ਦੇ ਖਿਡਾਰੀ ਕਹਿੰਦੇ ਹੋਣ ਕਿ ਇਹ ਆਮ ਮੈਚ ਹੈ…ਪਰ ਪੂਰੀ ਦੁਨੀਆ ਦੇ ਹਿੰਦੁਸਤਾਨੀਆਂ ਤੇ ਪਾਕਿਸਤਾਨੀਆਂ ਲਈ ਇਹ ਟੱਕਰ ਕਿਸੇ ਵੀ ਤਰੀਕੇ ਨਾਲ ਆਮ ਨਹੀਂ ਹੈ। ਹਰ ਭਾਰਤੀ ਦੇ ਮਨ ’ਚ ਸਿਰਫ਼ ਇਕ ਚਾਹਤ ਰਹਿੰਦੀ ਹੈ ਕਿ ਭਾਰਤੀ ਟੀਮ ਬੇਸ਼ੱਕ ਕੋਈ ਵੀ ਮੈਚ ਹਾਰ ਜਾਵੇ ਪਰ ਪਾਕਿਸਤਾਨ ਤੋਂ ਨਾ ਹਾਰੇ। ਪਿਛਲੇ ਸਾਲ ਆਸਟ੍ਰੇਲੀਆ ’ਚ ਟੀ-20 ਵਿਸ਼ਵ ਕੱਪ ’ਚ ਵਿਰਾਟ ਨੇ ਜਦੋਂ ਹਾਰਿਸ ਰਉਫ ’ਤੇ ਛੱਕੇ ਮਾੜ ਕੇ ਮੈਲਬੌਰਨ ਕ੍ਰਿਕਟ ਮੈਦਾਨ ’ਚ ਅਜਿਹੇ ਹੀ ਇਕ ਮਹਾਮੁਕਾਬਲੇ ’ਚ ਸਾਨੂੰ ਜਿੱਤ ਦਿਵਾਈ ਸੀ ਤਾਂ ਹਰ ਭਾਰਤੀ ਨੂੰ ਸੰਜੀਵਨੀ ਚੱਖਣ ਵਰਗਾ ਅਹਿਸਾਸ ਹੋਇਆ ਸੀ। ਰੋਹਿਤ ਦੀ ਟੀਮ, ਬਾਬਰ ਦੀ ਟੀਮ ਨੂੰ ਹਰਾਉਣ ਨੂੰ ਹਰਾਉਣ ਲਈ ਕਾਹਲੀ ਹੈ ਤੋ ਉਸ ਤੋਂ ਜ਼ਿਆਦਾ ਕਾਹਲੇ ਹਨ ਭਾਰਤੀ ਦੀਵਾਲੀ ਤੋਂ ਪਹਿਲਾਂ ਪਟਾਕੇ ਚਲਾਉਣ ਲਈ…। ਤਾਂ ਹੋ ਜਾਓ ਤਿਆਰ, ਟੀਮ ਇੰਡੀਆ ਹੁਣ ਕਰੇਗੀ ਇਕ ਹੋਰ ਵਾਰ…।
ਮਜ਼ਬੂਤੀ
ਭਾਰਤ : ਭਾਰਤੀ ਬੱਲੇਬਾਜ਼ੀ ਹਮਲਾਵਲ ਸੰਤੁਲਿਤ ਨਜ਼ਰ ਆ ਰਹੀ ਹੈ
-ਗੇਂਦਬਾਜ਼ ਵਿਰੋਧੀ ਟੀਮਾਂ ਨੂੰ ਵੱਡਾ ਸਕੋਰ ਬਣਾਉਣ ਤੋਂ ਰੋਕਣ ’ਚ ਕਾਮਯਾਬ ਰਹਿਣ।
-ਪਾਕਿਸਤਾਨ : ਮੁਹੰਮਦ ਰਿਜ਼ਵਾਨ ਤੇ ਸਉਦ ਸ਼ਕੀਲ ਜ਼ਬਰਦਸਤ ਫਾਰਮ ’ਚ
-ਤੇਜ਼ ਗੇਂਦਬਾਜ਼ੀ ਹਮਲਾਵਰ ਟੀਮ ਦਾ ਸਭ ਤੋਂ ਮਜ਼ਬੂਤ ਪੱਖ
——
ਕਮਜ਼ੋਰੀ
ਭਾਰਤ : ਸ਼ਾਹੀਨ ਦੇ ਸਾਹਮਣੇ ਸ਼ੁਰੂਆਤੀ ਓਵਰ ’ਚ ਵਿਕੇਟ ਗਵਾਉਣਾ
-ਮੁਹੰਮਦ ਸਿਰਾਜ ਹੁਣ ਤੱਕ ਪ੍ਰਭਾਵਿਤ ਨਹੀਂ ਕਰ ਸਕਦੇ
-ਪਾਕਿਸਤਾਨ : ਕਪਤਾਨ ਬਾਬਰ ਹੁਣ ਤੱਕ ਫਾਰਮ ਹਾਸਲ ਨਹੀਂ ਕਰ ਸਕੇ
-ਸਪਿਨਰਾਂ ਨੇ ਵੀ ਅਜੇ ਉਮੀਦ ਮੁਤਾਬਕ ਪ੍ਰਦਰਸ਼ਨ ਨਹੀਂ ਕੀਤਾ



