ਸਹਾਇਕ ਕਮਿਸ਼ਨਰ ਜੱਸਲ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ
ਪੱਤਰ ਪੇ੍ਰਰਕ, ਮਾਨਸਾ : ਆਯੂਸ਼ਮਾਨ ਭਵ ਮੁਹਿੰੰਮ ਦੀ ਸ਼ੁਰੂਆਤ ਸਿਵਲ ਹਸਪਤਾਲ ਮਾਨਸਾ ਵਿਖੇ ਕੀਤੀ ਗਈ। ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਸਹਾਇਕ ਕਮਿਸ਼ਨਰ (ਜ) ਹਰਜਿੰਦਰ ਸਿੰਘ ਜੱਸਲ ਨੇ ਸ਼ਿਰਕਤ ਕੀਤੀ। ਸਹਾਇਕ ਕਮਿਸ਼ਨਰ ਨੇ ਦੱਸਿਆ ਕਿ ਭਾਰਤ ਦੇ ਰਾਸ਼ਟਰਪਤੀ ਦੁਆਰਾ ਇਸ ਮੁਹਿੰੰਮ ਦਾ ਆਰੰਭ ਦੇਸ਼ ਭਰ ਵਿਚ ਕੀਤਾ ਗਿਆ ਹੈ। ਇਸ ਮੁਹਿੰਮ ਦਾ ਮੁੱਖ ਮਕਸਦ ਪੰਜ ਸਾਲ ਦੀ ਉਮਰ ਤੋਂ ਉੱਪਰ ਦੇ ਹਰ ਵਿਅਕਤੀ ਦੀ ਆਭਾ ਆਈਡੀ ਅਤੇ ਆਯੂਸ਼ਮਾਨ ਕਾਰਡ ਬਣਾਉਣੇ, ਸਿਹਤ ਮੇਲਿਆਂ ਦਾ ਆਯੋਜਨ ਕਰਨਾ, ਪਿੰਡਾਂ ਵਿਚ ਸਿਹਤ ਕੈਂਪ ਲਗਾਉਣ, ਸਵੱਛਤਾ ਅਤੇ ਅੰਗ ਦਾਨ ਸਬੰਧੀ ਜਾਗਰੂਕ ਕਰਨਾ ਹੈ। ਇਸ ਲੜੀ ਤਹਿਤ ਮਾਨਸਾ ਵਿਖੇ ਜ਼ਿਲ੍ਹਾ ਪੱਧਰ ‘ਤੇ ਇਸ ਮੁਹਿੰਮ ਦੀ ਸ਼ੁਰੂਆਤ ਸਿਵਲ ਹਸਪਤਾਲ ਮਾਨਸਾ ਤੋਂ ਕੀਤੀ ਗਈ ਹੈ। ਸਿਵਲ ਸਰਜਨ ਡਾ. ਅਸ਼ਵਨੀ ਕੁਮਾਰ ਨੇ ਦੱਸਿਆ ਕਿ ਬਲਾਕ ਪੱਧਰ ‘ਤੇ ਸੀਐਚਸੀ ਬੁਢਲਾਡਾ, ਖਿਆਲਾ ਕਲਾਂ, ਸਰਦੂਲਗੜ੍ਹ ਅਤੇ ਹੈਲਥ ਐਂਡ ਵੈਲਨੈਸ ਪੱਧਰ ‘ਤੇ ਕੁੱਲਰੀਆਂ, ਦਾਤੇਵਾਸ, ਠੂਠਿਆਂਵਾਲੀ, ਦਲੇਲ ਸਿੰਘ ਵਾਲਾ, ਰੋੜਕੀ ਅਤੇ ਝੰਡਾ ਕਲਾਂ ਵਿਖੇ ਇਸ ਮੁਹਿੰਮ ਦਾ ਆਰੰਭ ਕੀਤਾ ਗਿਆ ਹੈ, ਜਿਸ ਤਹਿਤ 17 ਸਤੰਬਰ ਤੋਂ 2 ਅਕਤੂਬਰ 2023 ਤੱਕ ਸੇਵਾ ਪੰਖਵਾੜਾ ਮਨਾਇਆ ਜਾ ਰਿਹਾ ਹੈ। ਇਸ ਪੰਖਵਾੜੇ ਦੇ ਤਿੰਨ ਮੁੱਖ ਪਹਿਲੂ ਹਨ। ਸਵੱਛਤਾ ਅਭਿਆਨ ,ਅੰਗ ਦਾਨ ਸਹੂੰ ਅਤੇ ਖੂਨਦਾਨ ਦਾ ਕੈਂਪ। ਉਨਾਂ੍ਹ ਦੱਸਿਆ ਕਿ 30 ਸਾਲ ਤੋਂ ਉਪਰ ਦੇ ਹਰ ਵਿਅਕਤੀ ਦਾ ਬੀਪੀ ਸ਼ੁਗਰ ਦੀ ਜਾਂਚ ਅਤੇ ਟੀਬੀ ਦੀ ਸਕਰੀਨਿੰਗ ਕਰਨ ਲਈ ਹਰ ਸ਼ਨੀਵਾਰ ਹੈਲਥ ਵੈਲਨੈਸ ਸੈਂਟਰ ‘ਤੇ ਮੇਲਿਆਂ ਦਾ ਆਯੋਜਨ ਕੀਤਾ ਜਾਵੇਗਾ। ਇਸ ਵਿੱਚ ਟੀਬੀ ਦੇ 100 ਫ਼ੀਸਦੀ ਪਾਜ਼ੇਟਿਵ ਮਰੀਜ਼ਾਂ ਦਾ ਦਵਾਈ ਅਤੇ ਇਲਾਜ ਯਕੀਨੀ ਬਣਾਉਣਾ ਅਤੇ 85 ਫ਼ੀਸਦੀ ਮਰੀਜ਼ਾਂ ਦਾ ਠੀਕ ਹੋਣਾ ਯਕੀਨੀ ਬਣਾਇਆ ਜਾਵੇਗਾ। ਗੈਰ ਸੰਚਾਰੀ ਬਿਮਾਰੀਆ ਜਿਵੇਂਕਿ ਬਲੱਡ ਪ੍ਰਰੈਸ਼ਰ ਅਤੇ ਸ਼ੂਗਰ ਦੇ ਮਰੀਜ਼ਾਂ ਦੀ ਦਵਾਈ ਯਕੀਨੀ ਬਣਾਈ ਜਾਵੇਗੀ। ਇਸ ਮੁਹਿੰਮ ਦੌਰਾਨ ਲੋਕਾਂ ਦੀ ਸੁਵਿਧਾ ਲਈ ਪਿੰਡ ਪੱਧਰ ‘ਤੇ ਸਿਹਤ ਮੇਲੇ ਲਗਾਏ ਜਾਣਗੇ। ਇਸ ਮੌਕੇ ਮੈੈਕਸ ਹੈਲਥ ਕੇਅਰ ਬਠਿੰਡਾ ਦਾ ਸਨਮਾਨ ਕੀਤਾ ਗਿਆ, ਉਨਾਂ ਵੱਲੋ ਨਿਕਸ਼ੈ ਮਿੱਤਰਾ ਸਕੀਮ ਅਧੀਨ ਟੀ.ਬੀ.ਦੇ ਮਰੀਜਾਂ ਲਈ ਹੁਣ ਤੱਕ 740 ਸੰਤੁਲਿਤ ਰਾਸ਼ਨ ਕਿੱਟਾ ਵੰਡਣ ਲਈ ਸਹਿਯੋਗ ਕੀਤਾ ਗਿਆ ਹੈ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਜਸਕਮਲ ਕੌਰ, ਜ਼ਿਲ੍ਹਾ ਪੋ੍ਗਰਾਮ ਅਫ਼ਸਰ ਅਵਤਾਰ ਸਿੰਘ, ਜ਼ਿਲ੍ਹਾ ਸਮੂਹ ਸਿੱਖਿਆ ਅਤੇ ਸੂਚਨਾ ਅਫ਼ਸਰ ਵਿਜੈ ਕੁਮਾਰ, ਡਾ. ਬਲਜੀਤ ਕੌਰ ਸੀਨੀਅਰ ਮੈਡੀਕਲ ਅਫ਼ਸਰ, ਡਾ. ਰਸ਼ਮੀ ਗਾਇਨੀਕਾਲੋਜਿਸਟ, ਡਾ. ਛਵੀ ਬਜਾਜ ਸੈਕੇਟਿ੍ਕ, ਡਾ. ਨਿਸ਼ੀ ਸੂਦ ਟੀਬੀ ਸਪੈਸ਼ਲਿਸਟ, ਹਰਜਿੰਦਰ ਕੌਰ ਸੀਡੀਪੀਓ, ਉਪ ਸਮੂਹ ਸਿੱਖਿਆ ਅਫ਼ਸਰ ਦਰਸ਼ਨ ਸਿੰਘ ਹਾਜ਼ਰ ਹਨ।



