ਰਾਜਨ ਭੱਲਾ, ਬੱਸੀ ਪਠਾਣਾਂ : ਭਾਰਤ ਵਿਕਾਸ ਪ੍ਰਰੀਸ਼ਦ ਸ਼ਾਖਾ ਵੱਲੋਂ ਸੰਤ ਨਾਮਦੇਵ ਗਰਲਜ਼ ਕਾਲਜ ਵਿਖੇ ਸ਼ਾਖਾ ਪ੍ਰਧਾਨ ਮਨੋਜ ਕੁਮਾਰ ਭੰਡਾਰੀ ਅਤੇ ਮਹਿਲਾ ਮੁਖੀ ਮੀਨੂੰ ਬਾਲਾ ਅਤੇ ਪੋ੍ਜੈਕਟ ਹੈੱਡ ਕਿਰਨ ਅਰੋੜਾ ਦੀ ਦੇਖ-ਰੇਖ ਹੇਠ ਰੰਗੋਲੀ ਅਤੇ ਪੇਂਟਿੰਗ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਕਾਲਜ ਦੀਆਂ ਵਿਦਿਆਰਥਣਾਂ ਨੇ ਉਤਸ਼ਾਹ ਨਾਲ ਭਾਗ ਲਿਆ। ਮੁਕਾਬਲੇ ਵਿੱਚ ਦੀਕਸ਼ਾ ਰਾਣੀ ਤੇ ਕਾਜਲ ਪਹਿਲੇ ਸਥਾਨ ‘ਤੇ, ਅਮਨਦੀਪ ਕੌਰ ਦੂਜੇ ਸਥਾਨ ‘ਤੇ ਤਨਵੀ ਤੇ ਸਿਮਰਨ ਤੀਜੇ ਸਥਾਨ ‘ਤੇ ਰਹੀਆਂ। ਜਿਨਾਂ੍ਹ ਨੂੰ ਭਾਰਤ ਵਿਕਾਸ ਪ੍ਰਰੀਸ਼ਦ ਵੱਲੋਂ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਪਿੰ੍ਸੀਪਲ ਸੁਨੀਤਾ ਰਾਣੀ ਨੇ ਕਿਹਾ ਕਿ ਪ੍ਰਰੀਸ਼ਦ ਵੱਲੋਂ ਅਜਿਹੇ ਮੁਕਾਬਲੇ ਕਰਵਾਉਣਾ ਸ਼ਲਾਘਾਯੋਗ ਹੈ। ਇਸ ਮੌਕੇ ਕੁਲਦੀਪ ਕੌਰ, ਨਿਧੀ ਭੰਡਾਰੀ, ਨੀਰੂ ਸੋਨੀ, ਮਨਪਿ੍ਰਯਾ ਧਵਨ, ਅਜੇ ਮਲਹੋਤਰਾ, ਰਵਿੰਦਰ ਕੁਮਾਰ ਰਿੰਕੂ, ਪ੍ਰਦੀਪ ਮਲਹੋਤਰਾ ਆਦਿ ਮੌਜੂਦ ਸਨ।
ਸਿਟੀ ਨੇ ਨਿਊਟਨ ਕਮਿਊਨਿਟੀ ਸੈਂਟਰ ਪ੍ਰੋਜੈਕਟ ਲਈ ਅਗਲਾ ਕਦਮ ਚੁੱਕਿਆ
ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦਾ ਠੇਕਾ ਦਿੱਤਾ ਸਰੀ, ਬੀ.ਸੀ.- ਸੋਮਵਾਰ ਨੂੰ, ਸਿਟੀ ਕੌਂਸਲ ਨੇ ਨਿਊਟਨ ਕਮਿਊਨਿਟੀ ਸੈਂਟਰ ਲਈ ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦੇ ਠੇਕੇ ਨੂੰ ਮਨਜ਼ੂਰੀ ਦਿੱਤੀ।



