ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਲਾਇਲਪੁਰ ਖ਼ਾਲਸਾ ਕਾਲਜ ਵਿਖੇ ਬੀ-ਕਾਮ, ਬੀਬੀਏ, ਐੱਮ-ਕਾਮ ਪਹਿਲੇ ਸਮੈਸਟਰ ਦੇ ਵਿਦਿਆਰਥੀਆਂ ਲਈ ਓਰੀਐਂਟੇਸ਼ਨ ਪੋ੍ਗਰਾਮ ਕਰਵਾਇਆ ਗਿਆ। ਕਾਲਜ ਪਿੰ੍ਸੀਪਲ ਪੋ੍. ਜਸਰੀਨ ਕੌਰ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਪਿੰ੍ਸੀਪਲ ਪੋ੍. ਜਸਰੀਨ ਕੌਰ ਨੇ ਸੰਬੋਧਨ ‘ਚ ਨਵੇਂ ਵਿਦਿਆਰਥੀਆਂ ਨੂੰ ਕਾਲਜ ਦੀਆਂ ਰਵਾਇਤਾਂ ਤੇ ਵਿੱਦਿਅਕ, ਖੇਡਾਂ, ਸੱਭਿਆਚਾਰ ਤੇ ਸੰਗੀਤ ਦੇ ਖੇਤਰਾਂ ‘ਚ ਪ੍ਰਰਾਪਤੀਆਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਵਿਦਿਆਰਥੀਆਂ ਨੂੰ ਵਧੀਆ ਸੰਭਵ ਸਿੱਖਣ ਦੇ ਮਾਹੌਲ ਤੇ ਫੈਕਲਟੀ ਤੋਂ ਮਾਰਗਦਰਸ਼ਨ ਬਾਰੇ ਭਰੋਸਾ ਦਿਵਾਇਆ। ਉਨ੍ਹਾਂ ਕਿਹਾ ਕਿ ਲਾਇਲਪੁਰ ਖ਼ਾਲਸਾ ਕਾਲਜ ਵਿਦਿਆ, ਖੇਡਾਂ ਤੇ ਕਲਾ ਦੇ ਖੇਤਰ ‘ਚ ਵੱਡੇ ਮੁਕਾਮ ਕਰਨ ਵਾਲਾ ਆਦਾਰ ਹੈ। ਕਾਮਰਸ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਡਾਂਸ, ਕਵਿਤਾ ਤੇ ਸੰਗੀਤਕ ਪ੍ਰਦਰਸ਼ਨ ਕੀਤਾ ਗਿਆ। ਕਾਮਰਸ ਵਿਭਾਗ ਦੇ ਮੁਖੀ ਡਾ. ਰਛਪਾਲ ਸਿੰਘ ਸੰਧੂ ਨੇ ਸਾਰਿਆਂ ਦਾ ਧੰਨਵਾਦ ਕੀਤਾ। ਪੋ੍. ਸਤਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਐੱਨਐੱਸਐੱਸ ਤੇ ਪਾਠਕ੍ਰਮ ਤੋਂ ਬਾਹਰਲੀਆਂ ਗਤੀਵਿਧੀਆਂ ‘ਚ ਉਪਲੱਬਧ ਮੌਕਿਆਂ ਬਾਰੇ ਜਾਣਕਾਰੀ ਦਿੱਤੀ। ਸਟੇਜ ਦਾ ਸੰਚਾਲਨ ਵਿਭਾਗ ਦੇ ਵਿਦਿਆਰਥੀ ਬਲਪ੍ਰਰੀਤ ਕੌਰ (ਬੀ-ਕਾਮ ਪੰਜਵਾ ਸਮੈਟਰ) ਤੇ ਅਪੂਰਵਾ (ਬੀ-ਕਾਮ ਪਹਿਲਾ ਸਮੈਸਟਰ) ਨੇ ਬਾਖੂਬੀ ਨਿਭਾਇਆ। ਇਸ ਮੌਕੇ ਕਾਮਰਸ ਵਿਭਾਗ ਦੇ ਪੋ੍. ਅੰਮਿਤਾ ਸ਼ਾਹਿਦ, ਪੋ੍. ਰਵਨੀਤ ਬੈਂਸ, ਪੋ੍. ਵਿਵੇਕ ਮਹਾਜਨ, ਪੋ੍. ਯੂਬੀਕ, ਪੋ੍. ਪ੍ਰਮੋਦ ਸ਼ਰਮਾ, ਪੋ੍. ਨਵਦੀਪ ਕੁਮਾਰ, ਪੋ੍. ਪਤਵੰਤ ਕੌਰ ਅਟਵਾਲ, ਪੋ੍. ਰਮਿੰਦਰ ਕੌਰ ਭਾਟੀਆ, ਪੋ੍. ਮਨੀਸ਼ ਗੋਇਲ, ਪੋ੍. ਪੂਜਾ ਰਲਹਨ ਗੁਲਾਟੀ, ਪੋ੍. ਜੋਤੀ ਵੋਹਰਾ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਮੁਖੀ ਤੇ ਅਧਿਆਪਕ ਵੀ ਹਾਜ਼ਰ ਸਨ।