ਅਮਰੀਕ ਸਿੰਘ ਮੱਲ੍ਹੀ, ਕਪੂਰਥਲਾ : ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ‘ਮੇਰੀ ਮਾਟੀ, ਮੇਰਾ ਦੇਸ਼’ ਮੁਹਿੰਮ ਤਹਿਤ ਪਿੰਡ ਖੋਜੇਵਾਲ ਅਧੀਨ ਪੈਂਦੇ ਬੂਥ ਨੰਬਰ 48 ‘ਚ ਹਰ ਘਰ ਤੋਂ ਮਿੱਟੀ ਇਕੱਠੀ ਕਰਨ ਦਾ ਕਾਰਜ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਦੀ ਅਗਵਾਈ ਹੇਠ ਕੀਤਾ ਗਿਆ। ਇਸ ਦੌਰਾਨ ਪਿੰਡ ‘ਚੋਂ ਮਿੱਟੀ ਇਕੱਠੀ ਕਰਦਿਆਂ ਸਮੁੱਚੇ ਪਿੰਡ ‘ਚ ਦੇਸ਼ ਭਗਤੀ ਦਾ ਮਾਹੌਲ ਬਣ ਗਿਆ। ਇਸ ਦੌਰਾਨ ਪਿੰਡ ਵਿਚ 75 ਬੂਟੇ ਲਾ ਕੇ ਸ਼ਹੀਦਾਂ ਦੀ ਯਾਦ ‘ਚ ਅੰਮਿ੍ਤ ਵਾਟਿਕਾ ਵੀ ਬਣਾਈ ਗਈ। ਇਸ ਮੌਕੇ ਪਿੰਡ ਵਾਸੀਆਂ ਨੇ ਕਿਹਾ ਕਿ ਅਸੀਂ ਬਹੁਤ ਖੁਸ਼ਕਿਸਮਤ ਹਾਂ ਕਿ ਸਾਡੇ ਪਿੰਡ ਦੀ ਮਿੱਟੀ ਦੇਸ਼ ਦੇ ਉਨ੍ਹਾਂ ਮਹਾਨ ਸ਼ਹੀਦਾਂ ਦੀ ਯਾਦਗਾਰ ਉਸਾਰਣ ਜਾ ਰਹੀ ਹੈ। ਜਾਣਕਾਰੀ ਦਿੰਦਿਆਂ ਖੋਜੇਵਾਲ ਨੇ ਦੱਸਿਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਮੇਰੀ ਮਾਟੀ, ਮੇਰਾ ਦੇਸ਼’ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਤਹਿਤ ਦੇਸ਼ ਭਰ ਤੋਂ ਸ਼ਹੀਦ ਸੈਨਿਕਾਂ ਦੇ ਘਰਾਂ ਦੀ ਮਿੱਟੀ ਇਕੱਠੀ ਕੀਤੀ ਜਾ ਰਹੀ ਹੈ। ਇਸ ਮਿੱਟੀ ਨੂੰ ਵਾਰ ਮੈਮੋਰੀਅਲ ਦਿੱਲੀ ਵਿਖੇ ਲਿਜਾਇਆ ਜਾਵੇਗਾ, ਜਿੱਥੇ ਉਨ੍ਹਾਂ ਬਹਾਦਰ ਸੈਨਿਕਾਂ ਦੀ ਯਾਦ ‘ਚ ਅੰਮਿ੍ਤ ਵਾਟਿਕਾ ਬਣਾਇਆ ਜਾਵੇਗਾ। ਸ਼ਹੀਦ ਸੈਨਿਕ ਸ਼ਹੀਦਾਂ ਦੇ ਘਰਾਂ ਤੋਂ ਲਿਆਂਦੀ ਮਿੱਟੀ ‘ਚ ਦਫ਼ਨਾਇਆ ਜਾਵੇਗਾ। ਸ਼ਹੀਦਾਂ ਦੀ ਯਾਦ ਵਿਚ ਇਕ ਬੂਟਾ ਲਾਇਆ ਜਾਵੇਗਾ, ਤਾਂ ਜੋ ਹਰ ਦੇਸ਼ ਵਾਸੀ ਆਪਣੇ ਅਮਰ ਨਾਇਕਾਂ ਦੀ ਕੁਰਬਾਨੀ ਨੂੰ ਸ਼ਰਧਾਂਜਲੀ ਦੇ ਸਕੇ। ਖੋਜੇਵਾਲ ਨੇ ਦੱਸਿਆ ਕਿ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਤੌਰ ‘ਤੇ ਯਾਦਗਾਰ ਸਥਾਪਤ ਕੀਤੀ ਜਾਵੇਗੀ। ਸ਼ਹੀਦਾਂ ਦੇ ਘਰੋਂ ਲਿਆਂਦੀ ਮਿੱਟੀ ‘ਚ ਹਰ ਸ਼ਹੀਦ ਸੈਨਿਕ ਦੀ ਯਾਦ ਵਿਚ ਇਕ ਬੂਟਾ ਲਗਾਇਆ ਜਾਵੇਗਾ, ਤਾਂ ਜੋ ਹਰ ਦੇਸ਼ ਵਾਸੀ ਆਪਣੇ ਅਮਰ ਨਾਇਕਾਂ ਦੀ ਕੁਰਬਾਨੀ ਨੂੰ ਸ਼ਰਧਾਂਜਲੀ ਭੇਟ ਕਰ ਸਕੇ। ਖੋਜੇਵਾਲ ਨੇ ਕਿਹਾ ਕਿ ਸ਼ਹੀਦਾਂ ਦੇ ਘਰਾਂ ਤੋਂ ਲਿਆਂਦੀ ਗਈ ਮਿੱਟੀ ਵਿਚ ਹਰ ਬਲਿਦਾਨੀ ਸੈਨਿਕ ਦੀ ਯਾਦ ਵਿੱਚ ਇਕ ਬੂਟਾ ਲਾਇਆ ਜਾਏਗਾ, ਤਾਂ ਜੋ ਹਰ ਦੇਸ਼ਵਾਸੀ ਆਪਣੇ ਮਹਾਨ ਵੀਰਾਂ ਦੇ ਬਲਿਦਾਨ ਨੂੰ ਨਮਨ ਕਰ ਸਕੇ। ਖੋਜੇਵਾਲ ਨੇ ਕਿਹਾ ਕਿ ਬਹਾਦਰਾਂ ਨੂੰ ਸ਼ਰਧਾਂਜਲੀ ਵਜੋਂ ਯਾਦਗਾਰ ਸਥਾਪਤ ਕਰਨਾ, ਮਿੱਟੀ ਨੂੰ ਨਮਨ ਅਤੇ ਬਹਾਦਰਾਂ ਦਾ ਵੰਦਨ ‘ਮੇਰੀ ਮਾਟੀ,ਮੇਰਾ ਦੇਸ਼’ ਮੁਹਿੰਮ ਦੇ ਮੁੱਖ ਅੰਗ ਹਨ। ਯਾਦਗਾਰ ਦਾ ਉਦੇਸ਼ ਪਿੰਡ, ਪੰਚਾਇਤ, ਸ਼ਹਿਰ ਅਤੇ ਨਗਰ ਪਾਲਿਕਾ ਵਿਚ ਸਥਾਨਕ ਬਹਾਦਰਾਂ ਦੀ ਕੁਰਬਾਨੀ ਦੀ ਭਾਵਨਾ ਨੂੰ ਸਲਾਮ ਕਰਨਾ ਹੈ ਅਤੇ ਇਸ ਨੂੰ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਸਥਾਪਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ‘ਮੇਰੀ ਮਾਟੀ, ਮੇਰਾ ਦੇਸ਼’ ਮੁਹਿੰਮ ਦੇਸ਼ ਅਤੇ ਆਜ਼ਾਦੀ ਲਈ ਬਲਿਦਾਨ ਦੇਣ ਵਾਲੇ ਯੋਧਿਆਂ ਅਤੇ ਆਜ਼ਾਦੀ ਘੁਲਾਟੀਆਂ ਨੂੰ ਸਨਮਾਨਿਤ ਕਰਨ ਲਈ ਪਿੰਡ ਪੰਚਾਇਤਾਂ ਵੱਲੋਂ ਨੀਂਹ ਪੱਥਰ ‘ਤੇ ਯਾਦਗਾਰੀ ਤਖ਼ਤੀਆਂ ਵੀ ਲਗਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਹਰ ਘਰ ਤਿਰੰਗਾ ਮੁਹਿੰਮ ਦੀ ਸਫ਼ਲਤਾ ਤੋਂ ਬਾਅਦ ਸਰਕਾਰ ਵੱਲੋਂ ਆਜ਼ਾਦੀ ਦਾ ਅੰਮਿ੍ਤ ਮਹਾਉਤਸਵ ਤਹਿਤ ਸ਼ਮੂਲੀਅਤ ਕਰਨ ਦਾ ਉਤਸ਼ਾਹੀ ਪੋ੍ਗਰਾਮ ਉਲੀਕਿਆ ਗਿਆ ਹੈ। ਇਸ ਮੌਕੇ ਯੂਥ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਨੀ ਬੈਂਸ ਨੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜਗਦੀਸ਼ ਸਿੰਘ ਜੋਸ਼, ਮੈਂਬਰ ਪੰਚਾਇਤ ਸਰਬਜੀਤ ਸਿੰਘ ਦਿਓਲ, ਅਮਰਜੀਤ ਸਿੰਘ ਦਿਓਲ, ਗੁਰਮੇਲ ਸਿੰਘ ਦਿਓਲ, ਕਪੂਰ ਸਿੰਘ ਦਿਓਲ, ਮੰਗਲਜੀਤ ਸਿੰਘ, ਪਰਮਜੀਤ ਸਿੰਘ ਰਿੰਕੂ, ਅਮਰਵਤ ਸਿੰਘ ਮੰਗੀ, ਗੁਰਸ਼ਰਨਜੀਤ ਕੌਰ ਦਿਓਲ, ਮਨੋਹਰ ਸਿੰਘ, ਭਾਜਪਾ ਮੰਡਲ 1 ਦੇ ਮੀਤ ਪ੍ਰਧਾਨ ਅਨਿਲ ਕੁਮਾਰ ਰਾਜਨ, ਸਰਵਣ ਸਿੰਘ ਦਿਓਲ, ਰਾਮ ਸਰੂਪ, ਗੁਰਨਾਮ ਚੰਦ, ਹਰਬਲਾਸ, ਪਿੰਕੀ, ਪਰਮਜੀਤ ਪੰਮੂ, ਪਰਮਜੀਤ ਕੌਰ ਦਿਓਲ, ਸ਼ੈਰੀ ਪਵਾਰ, ਨਰੇਗਾ ਤੋਂ ਪੁਸ਼ਪ, ਰਾਣੀ, ਅਨੀਤਾ, ਆਸ਼ੂ, ਰੱਜੀ, ਬੇਬੀ, ਲਾਡੀ, ਪਰਮਜੀਤ, ਰਮੇਸ਼ ਲਾਲ, ਗੁਰਨਾਮ ਚੰਦ, ਹਰਬਾਸ ਆਦਿ ਹਾਜ਼ਰ ਸਨ।
ਸਿਟੀ ਨੇ ਨਿਊਟਨ ਕਮਿਊਨਿਟੀ ਸੈਂਟਰ ਪ੍ਰੋਜੈਕਟ ਲਈ ਅਗਲਾ ਕਦਮ ਚੁੱਕਿਆ
ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦਾ ਠੇਕਾ ਦਿੱਤਾ ਸਰੀ, ਬੀ.ਸੀ.- ਸੋਮਵਾਰ ਨੂੰ, ਸਿਟੀ ਕੌਂਸਲ ਨੇ ਨਿਊਟਨ ਕਮਿਊਨਿਟੀ ਸੈਂਟਰ ਲਈ ਪ੍ਰੀ-ਕੰਸਟਰੱਕਸ਼ਨ ਅਤੇ ਡਿਜ਼ਾਈਨ ਸੇਵਾਵਾਂ ਦੇ ਠੇਕੇ ਨੂੰ ਮਨਜ਼ੂਰੀ ਦਿੱਤੀ।



