ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : Pulkit Samrat on Fukrey 3 Success: ਬਾਕਸ ਆਫਿਸ ‘ਤੇ ਧਮਾਲ ਮਚਾਉਣ ਵਾਲੀ ਫਿਲਮ ‘ਫੁਕਰੇ 3’ ਹਰ ਦਿਨ ਸ਼ਾਨਦਾਰ ਕੁਲੈਕਸ਼ਨ ਕਰ ਰਹੀ ਹੈ। ਮਸ਼ਹੂਰ ਕਾਮੇਡੀ ਫਰੈਂਚਾਇਜ਼ੀ ‘ਫੁਕਰੇ’ ਦੇ ਪਹਿਲੇ ਦੋ ਪਾਰਟ ਵੀ ਸਫਲ ਰਹੇ ਸਨ।
ਫਿਲਮ ‘ਜਵਾਨ’ ਦੇ ਤੂਫਾਨ ਵਿਚਾਲੇ ‘ਫੁਕਰੇ 3’ ਜਿਸ ਰਫਤਾਰ ਨਾਲ ਅੱਗੇ ਵਧ ਰਹੀ ਹੈ, ਉਹ ਸ਼ਲਾਘਾਯੋਗ ਹੈ। ਫਿਲਮ ਘਰੇਲੂ ਤੌਰ ‘ਤੇ 100 ਕਰੋੜ ਰੁਪਏ ਦੇ ਨੇੜੇ ਪਹੁੰਚ ਗਈ ਹੈ, ਜਦੋਂਕਿ ਇਸ ਦਾ ਵਿਸ਼ਵਵਿਆਪੀ ਕਾਰੋਬਾਰ 100 ਕਰੋੜ ਰੁਪਏ ਨੂੰ ਪਾਰ ਕਰ ਗਿਆ ਹੈ। ਫਿਲਮ ਦੀ ਸਫਲਤਾ ਤੋਂ ਬਾਅਦ ਪੁਲਕਿਤ ਸਮਰਾਟ ਲੇਡੀ ਲਵ ਕ੍ਰਿਤੀ ਖਰਬੰਦਾ ਨਾਲ ਅੰਮ੍ਰਿਤਸਰ ਪਹੁੰਚੇ।
ਪੁਲਕਿਤ ਸਮਰਾਟ ਨੇ ਲਿਆ ਵਾਹਿਗੁਰੂ ਦਾ ਆਸ਼ੀਰਵਾਦ
ਮ੍ਰਿਗਦੀਪ ਸਿੰਘ ਲਾਂਬਾ ਵੱਲੋਂ ਨਿਰਦੇਸ਼ਿਤ ਫਿਲਮ ਫੁਕਰੇ 3 ਦੀ ਕਹਾਣੀ, ਸਕ੍ਰੀਨਪਲੇ, ਅਦਾਕਾਰਾਂ ਦੀ ਅਦਾਕਾਰੀ ਤੇ ਪੰਕਜ ਤ੍ਰਿਪਾਠੀ ਦੀ ਕਾਮਿਕ ਟਾਈਮਿੰਗ ਨੇ ਲੋਕਾਂ ਦਾ ਖੂਬ ਮਨੋਰੰਜਨ ਕੀਤਾ ਹੈ। ਇਹੀ ਕਾਰਨ ਹੈ ਕਿ ਫਿਲਮ ਨੇ ਸਿਰਫ 12 ਦਿਨਾਂ ‘ਚ 100 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ। ਪੁਲਕਿਤ ਸਮਰਾਟ ਫਿਲਮ ਦੀ ਲੀਡ ਸਟਾਰ ਕਾਸਟ ਦਾ ਹਿੱਸਾ ਹੈ। ਅਜਿਹੇ ‘ਚ ਆਪਣੀ ਫਿਲਮ ਦੀ ਸਫਲਤਾ ਤੋਂ ਬਾਅਦ ਉਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ‘ਚ ਵਾਹਿਗੁਰੂ ਦਾ ਆਸ਼ੀਰਵਾਦ ਲਿਆ।
100 ਕਰੋੜ ਪਾਰ ਕਰਨ ਦੀ ਖੁਸ਼ੀ ‘ਚ ਪੁੱਜੇ ਅੰਮ੍ਰਿਤਸਰ
ਇੱਥੇ ਪੁਲਕਿਤ ਨੇ ਕ੍ਰਿਤੀ ਖਰਬੰਦਾ ਦੇ ਨਾਲ ਮੱਥਾ ਟੇਕਿਆ। ਪੁਲਕਿਤ ਨੇ ਸਫੈਦ ਰੰਗ ਦਾ ਕੁਰਤਾ-ਪਜ਼ਾਮਾ ਪਹਿਨ ਕੇ ਵਾਹਿਗੁਰੂ ਦਾ ਆਸ਼ੀਰਵਾਦ ਲਿਆ, ਜਦਕਿ ਕ੍ਰਿਤੀ ਖਰਬੰਦਾ ਹਲਕੇ ਨੀਲੇ ਰੰਗ ਦੇ ਸਲਵਾਰ ਸੂਟ ‘ਚ ਮੰਦਰ ਪਹੁੰਚੀ। ਅਦਾਕਾਰ ਨੇ ਮਿੱਠੇ ਸੁਨੇਹੇ ਨਾਲ ਅੰਮ੍ਰਿਤਸਰ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
ਪੁਲਕਿਤ ਨੇ ਲਿਖਿਆ, ‘ਬਹੁਤ ਸਾਰੀ ਖੁਸ਼ੀ ਨਾਲ ਜਸ਼ਨ ਮਨਾ ਰਿਹਾ ਹਾਂ ਕਿਉਂਕਿ #Fukery3 100 ਕਰੋੜ ਦਾ ਅੰਕੜਾ ਵਰਲਡਵਾਈਡ ਪਾਰ ਕਰ ਚੁੱਕੀ ਹੈ। ਇਹ ਅੰਕੜਾ ਸਰੋਤਿਆਂ ਦੇ ਬਹੁਤ ਸਾਰੇ ਪਿਆਰ ਅਤੇ ਪ੍ਰਮਾਤਮਾ ਦੀਆਂ ਅਸੀਸਾਂ ਨੂੰ ਦਰਸਾਉਂਦਾ ਹੈ। ਵਾਹਿਗੁਰੂ, ਹਮੇਸ਼ਾ ਸਾਡਾ ਖਿਆਲ ਰੱਖਣਾ।’ ਜਿੱਥੇ ਕ੍ਰਿਤੀ ਪੁਲਕਿਤ ਦੀ ਫਿਲਮ ਦੀ ਸਫਲਤਾ ਲਈ ਖੁਸ਼ ਨਜ਼ਰ ਆਈ। ਇਸ ਦੇ ਨਾਲ ਹੀ ਪੁਲਕਿਤ ਦੇ ਚਿਹਰੇ ‘ਤੇ ਵੀ ਸਕੂਨ ਨਜ਼ਰ ਆਇਆ। ਮ੍ਰਿਗਦੀਪ ਸਿੰਘ ਲਾਂਬਾ ਦੀ ਕਾਮੇਡੀ ਫਿਲਮ ‘ਫੁਕਰੇ 3’ ਦੀ ਸਟਾਰ ਕਾਸਟ ‘ਚ ਪੁਲਕਿਤ ਸਮਰਾਟ ਤੇ ਪੰਕਜ ਤ੍ਰਿਪਾਠੀ ਤੋਂ ਇਲਾਵਾ ਰਿਚਾ ਚੱਢਾ, ਵਰੁਣ ਸ਼ਰਮਾ ਅਤੇ ਮਨਜੋਤ ਸਿੰਘ ਵੀ ਲੀਡ ਕਾਸਟ ‘ਚ ਹਨ। ‘ਫੁਕਰੇ 3’ ਰਿਚਾ ਚੱਢਾ ਤੇ ਪੁਲਕਿਤ ਸਮਰਾਟ ਦੀ ਕਹਾਣੀ ‘ਤੇ ਕੇਂਦਰਿਤ ਹੈ, ਜੋ ਦਿੱਲੀ ਦੇ ਉਪਨਗਰ ਖੇਤਰ ‘ਚ ਚੋਣਾਂ ‘ਚ ਇਕ-ਦੂਜੇ ਦਾ ਸਾਹਮਣਾ ਕਰਦੇ ਹਨ।



