ਸਟਾਫ ਰਿਪੋਰਟਰ, ਰੂਪਨਗਰ : ਕਾਰਜ ਸਾਧਕ ਅਫਸਰ ਰੂਪਨਗਰ ਮਨਜੀਤ ਸਿੰਘ ਢੀਂਡਸਾ ਨੇ ਦੱਸਿਆ ਕਿ ਨਗਰ ਕੌਂਸਲ ਦੀ ਹਦੂਦ ਅੰਦਰ ਆਉਂਦੇ ਖ਼ੇਤਰ ਵਿੱਚ ਹਰ ਕਿਸਮ ਦੀ ਜਾਇਦਾਦ ਦਾ ਵਿੱਤੀ ਸਾਲ 2023-24 ਦਾ ਬਣਦਾ ਪ੍ਰਰਾਪਰਟੀ ਟੈਕਸ 30 ਸਤੰਬਰ ਤੋਂ ਪਹਿਲਾ ਜਮ੍ਹਾਂ ਕਰਵਾਉਣ ‘ਤੇ 10 ਫ਼ੀਸਦੀ ਛੋਟ ਪ੍ਰਰਾਪਤ ਕਰਨ ਸਬੰਧੀ ਸ਼ਹਿਰ ਵਾਸੀਆਂ ਨੂੰ ਪ੍ਰਰਾਪਰਟੀ ਟੈਕਸ ਅਦਾਇਗੀ ਕਰਨ ਦੀ ਸਹੂਲਤ ਦੇਣ ਲਈ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ‘ਤੇ ਸਪੈਸ਼ਲ ਕੈਂਪ ਲਾਏ ਜਾ ਰਹੇ ਹਨ, ਜਿਸ ਦੀ ਸ਼ੁਰੂਆਤ ਭਾਈ ਲਾਲੋ ਮਾਰਕੀਟ ਵਿਖੇ ਕੈਂਪ ਲਗਾ ਕੇ ਕੀਤੀ ਗਈ।
ਉਨ੍ਹਾਂ ਦੱਸਿਆ ਕਿ 15 ਸਤੰਬਰ ਨੂੰ ਇਹ ਕੈਂਪ ਮੇਨ ਬਾਜ਼ਾਰ, 16 ਸਤੰਬਰ ਨੂੰ ਕਿਤਾਬ ਬਾਜ਼ਾਰ, 20 ਸਤੰਬਰ ਨੂੰ ਹਸਪਤਾਲ ਰੋਡ, 22 ਸਤੰਬਰ ਨੂੰ ਨੰਗਲ ਚੌਕ, 23 ਸਤੰਬਰ ਨੂੰ ਕਲਿਆਣ ਸਿਨੇਮਾ ਅਤੇ 25 ਸਤੰਬਰ ਨੂੰ ਬੇਲਾ ਚੌਕ ਵਿਖੇ ਲਗਾਏ ਜਾਣਗੇ। ਮਨਜੀਤ ਸਿੰਘ ਢੀਂਡਸਾ ਨੇ ਦੱਸਿਆ ਕਿ ਇਨ੍ਹਾਂ ਕੈਂਪਾਂ ਦਾ ਸਮਾਂ ਸਵੇਰੇ 10:30 ਤੋਂ 1:30 ਵਜੇ ਦੁਪਹਿਰ ਤਕ ਰਹੇਗਾ ਅਤੇ ਇਸ ਦੇ ਨਾਲ ਹੀ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਪ੍ਰਰਾਪਰਟੀ ਟੈਕਸ ਜਮ੍ਹਾਂ ਕਰਨ ਲਈ ਪ੍ਰਰਾਪਰਟੀ ਟੈਕਸ ਸ਼ਾਖਾ ਦਾ ਦਫ਼ਤਰ ਖੁੱਲ੍ਹਾ ਰਹੇਗਾ। ਇਸ ਤੋਂ ਇਲਾਵਾ 30 ਸਤੰਬਰ ਸ਼ਨਿਚਰਵਾਰ ਦੇ ਦਿਨ ਇਹ ਪ੍ਰਰਾਪਰਟੀ ਟੈਕਸ ਸ਼ਾਖਾ ਆਮ ਦਫ਼ਤਰੀ ਦਿਨਾਂ ਵਾਂਗ ਪ੍ਰਰਾਪਰਟੀ ਟੈਕਸ ਜਮ੍ਹਾਂ ਕਰਨ ਲਈ ਖੁੱਲਾ ਰਹੇਗਾ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ 30 ਸਤੰਬਰ ਤੋਂ ਪਹਿਲਾਂ ਪ੍ਰਰਾਪਰਟੀ ਟੈਕਸ ਦੀ ਅਦਾਇਗੀ ਯਕੀਨੀ ਬਣਾਉਣ ਅਤੇ ਸਰਕਾਰ ਵੱਲੋਂ ਦਿੱਤੀ ਗਈ 10 ਫ਼ੀਸਦੀ ਰਿਬੇਟ/ਛੋਟ ਦਾ ਲਾਭ ਉਠਾਉਣ।



