ਸਟਾਫ ਰਿਪੋਰਟਰ, ਤਰਨਤਾਰਨ : ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨਾਲ ਤਰਨਤਾਰਨ ਜ਼ਿਲ੍ਹੇ ਤੋਂ ਭਾਜਪਾ ਦੇ ਮੀਤ ਪ੍ਰਧਾਨ ਜਸਮੀਤ ਸਿੰਘ ਵਾਲੀਆ ਨੇ ਮੁਲਾਕਾਤ ਕੀਤੀ ਹੈ। ਉਨਾਂ੍ਹ ਨੇ ਇਸ ਦੌਰਾਨ ਜ਼ਿਲ੍ਹੇ ‘ਚ ਪਾਰਟੀ ਦੀਆਂ ਚੱਲ ਰਹੀਆਂ ਸਰਗਰਮੀਆਂ ਅਤੇ ਮੇਰੀ ਮਿੱਟੀ, ਮੇਰਾ ਦੇਸ਼ ਮੁਹਿੰਮ ਬਾਰੇ ਵਿਚਾਰ ਚਰਚਾ ਕੀਤੀ। ਨਾਲ ਹੀ ਉਨਾਂ੍ਹ ਨੇ ਕਿਹਾ ਕਿ ਪਾਰਟੀ ਵੱਲੋਂ ਜੋ ਨਿਰਦੇਸ਼ ਦਿੱਤੇ ਜਾਣਗੇ ਉਹ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਇੰਨ ਬਿੰਨ ਪੂਰੇ ਕੀਤੇ ਜਾਣਗੇ। ਉਕਤ ਮੁਲਾਕਾਤ ਬਾਰੇ ਜਾਣਕਾਰੀ ਦਿੰਦਿਆਂ ਜਸਮੀਤ ਸਿੰਘ ਵਾਲੀਆ ਨੇ ਦੱਸਿਆ ਕਿ ਮਾਝੇ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਤਰੁਣ ਚੁੱਘ ਕੇਂਦਰ ਦੀ ਸੱਤਾਧਾਰੀ ਪਾਰਟੀ ਦੇ ਕੌਮੀ ਜਨਰਲ ਸਕੱਤਰ ਹਨ। ਉਨਾਂ੍ਹ ਨੇ ਕਿਹਾ ਕਿ ਤਰੁਣ ਚੁੱਘ ਵੱਲੋਂ ਪਾਰਟੀ ਦੇ ਵਰਕਰਾਂ ਦੀ ਪੂਰੀ ਸਾਰ ਲਈ ਜਾਂਦੀ ਹੈ ਅਤੇ ਸਮੇਂ-ਸਮੇਂ ‘ਤੇ ਮੁਲਾਕਾਤ ਕਰਕੇ ਪਿੱਠ ਵੀ ਥਾਪੜੀ ਜਾਂਦੀ ਹੈ। ਜਸਮੀਤ ਸਿੰਘ ਵਾਲੀਆ ਨੇ ਕਿਹਾ ਕਿ ਉਨਾਂ੍ਹ ਨੇ ਬਹੁਤ ਹੀ ਖੁਸ਼ ਨੁਮਾਂ ਮਾਹੌਲ ਵਿਚ ਤਰੁਣ ਚੁੱਘ ਹੁਰਾਂ ਨਾਲ ਮੁਲਾਕਾਤ ਕੀਤੀ ਅਤੇ ਪਾਰਟੀ ਦੀਆਂ ਗਤੀਵਿਧੀਆਂ ਬਾਰੇ ਵਿਚਾਰ ਚਰਚਾ ਕੀਤੀ। ਉਨਾਂ੍ਹ ਦੱਸਿਆ ਕਿ ਜ਼ਿਲ੍ਹੇ ‘ਚ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਲਗਾਤਾਰ ਪਿੰਡਾਂ ‘ਚ ਪਾਰਟੀ ਦਾ ਪਰਸਾਰ ਤੇ ਪ੍ਰਚਾਰ ਹੋ ਰਿਹਾ ਹੈ। ਜਦੋਂਕਿ ਵੱਖ ਵੱਖ ਪਾਰਟੀਆਂ ਨੂੰ ਛੱਡ ਕੇ ਰੋਜ਼ਾਨਾਂ ਹੀ ਵੱਡੀ ਗਿਣਤੀ ਪਰਿਵਾਰ ਭਾਰਤੀ ਜਨਤਾ ਪਾਰਟੀ ਦਾ ਹਿੱਸਾ ਬਣ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਵਰਕਰਾਂ ਦੀ ਤਰੁੱਣ ਚੁੱਘ ਵੱਲੋਂ ਪ੍ਰਸ਼ੰਸਾ ਕਰਦਿਆਂ ਹੋਰ ਦਿ੍ੜਤਾ ਨਾਲ ਕੰਮ ਕਰਦੇ ਰਹਿਣ ਲਈ ਪੇ੍ਰਿਤ ਕੀਤਾ ਹੈ।