ਬਿਜ਼ਨੈੱਸ ਡੈਸਕ, ਨਵੀਂ ਦਿੱਲੀ। ਦੇਸ਼ ਦੇ ਸਭ ਤੋਂ ਵੱਡੇ ਜਨਤਕ ਖੇਤਰ ਦੇ ਬੈਂਕਾਂ ‘ਚੋਂ ਇਕ ਬੈਂਕ ਆਫ ਬੜੌਦਾ ਨੇ ਆਪਣੇ ਗਾਹਕਾਂ ਨੂੰ ਤਿਉਹਾਰੀ ਸੀਜ਼ਨ ‘ਚ ਜ਼ਿਆਦਾ ਮੁਨਾਫਾ ਕਮਾਉਣ ਦਾ ਮੌਕਾ ਦਿੱਤਾ ਹੈ।

ਦਰਅਸਲ ਬੈਂਕ ਨੇ ਆਪਣੇ ਵੱਖ-ਵੱਖ ਫਿਕਸਡ ਡਿਪਾਜ਼ਿਟ (FD) ਦੇ ਕਾਰਜਕਾਲ ‘ਤੇ ਵਿਆਜ ਦਰਾਂ ਵਿੱਚ ਵਾਧਾ ਕੀਤਾ ਹੈ। ਇਸ ਤੋਂ ਪਹਿਲਾਂ ਬੈਂਕ ਆਫ ਬੜੌਦਾ ਨੇ ਮਈ 2023 ਅਤੇ ਮਾਰਚ 2023 ਵਿੱਚ ਰਿਟੇਲ ਟਰਮ ਡਿਪਾਜ਼ਿਟ ‘ਤੇ ਵਿਆਜ ਦਰਾਂ ਵਿੱਚ ਵਾਧਾ ਕੀਤਾ ਸੀ।

ਕਿੰਨਾ ਹੋਵੇਗਾ ਵਿਆਜ ਦਰ ਵਿੱਚ ਵਾਧਾ

ਬੈਂਕ ਆਫ ਬੜੌਦਾ ਨੇ 3 ਸਾਲ ਤਕ ਦੇ ਵੱਖ-ਵੱਖ ਕਾਰਜਕਾਲਾਂ ਲਈ FD ‘ਤੇ ਵਿਆਜ ਦਰਾਂ ਨੂੰ 50 ਬੇਸਿਸ ਪੁਆਇੰਟ (bps) ਤਕ ਵਧਾ ਦਿੱਤਾ ਹੈ। ਬੈਂਕ ਨੇ ਕਿਹਾ ਕਿ ਇਹ ਨਵੀਆਂ ਦਰਾਂ 9 ਅਕਤੂਬਰ, 2023 ਤੋਂ 2 ਕਰੋੜ ਰੁਪਏ ਤੋਂ ਘੱਟ ਦੀ FD ‘ਤੇ ਲਾਗੂ ਕੀਤੀਆਂ ਗਈਆਂ ਹਨ।


ਹੁਣ ਤੁਹਾਨੂੰ ਕਿੰਨਾ ਮਿਲ ਰਿਹੈ ਵਿਆਜ

ਨਵੀਂਆਂ ਦਰਾਂ ਲਾਗੂ ਹੋਣ ਤੋਂ ਬਾਅਦ, ਬੈਂਕ ਹੁਣ ਆਪਣੇ ਗਾਹਕਾਂ ਨੂੰ 2 ਤੋਂ 3 ਸਾਲ ਦੀ FD ‘ਤੇ ਵੱਧ ਤੋਂ ਵੱਧ 7.25 ਪ੍ਰਤੀਸ਼ਤ ਵਿਆਜ ਦੇ ਰਿਹਾ ਹੈ, ਜਦੋਂ ਕਿ ਸੀਨੀਅਰ ਨਾਗਰਿਕਾਂ ਨੂੰ ਉਸੇ ਸਮੇਂ ਲਈ 7.75 ਪ੍ਰਤੀਸ਼ਤ ਤੱਕ ਵਿਆਜ ਮਿਲ ਰਿਹਾ ਹੈ। ਮੌਜੂਦਾ ਗਾਹਕਾਂ ਨੂੰ ਵੀ ਵਧੀਆਂ ਵਿਆਜ ਦਰਾਂ ਦਾ ਫਾਇਦਾ ਹੋਵੇਗਾ।

ਇਸ ਤੋਂ ਇਲਾਵਾ ਬੈਂਕ ਨੇ 399 ਦਿਨਾਂ ਲਈ ਆਪਣੀ ਤਿਰੰਗਾ ਪਲੱਸ ਡਿਪਾਜ਼ਿਟ ਸਕੀਮ (Tiranga Plus Deposit Scheme) ‘ਤੇ ਵਿਆਜ ਦਰਾਂ ‘ਚ ਵੀ ਬਦਲਾਅ ਕੀਤਾ ਹੈ।