Jasmin Bhasin hospitalised : ਅਦਾਕਾਰਾ ਜੈਸਮੀਨ ਭਸੀਨ (Jasmine Bhain) ਪੇਟ ਦੀ ਇਨਫੈਕਸ਼ਨ (Stomach Infection) ਕਾਰਨ ਹਸਪਤਾਲ ‘ਚ ਦਾਖ਼ਲ ਹੈ। ਉਸ ਨੇ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਨੂੰ ਇਸ ਦੀ ਜਾਣਕਾਰੀ ਦਿੱਤੀ। ਜੈਸਮੀਨ ਨੇ ਇਕ ਤਸਵੀਰ ਸ਼ੇਅਰ ਕੀਤੀ ਹੈ ਜਿਸ ‘ਚ ਉਹ ਹਸਪਤਾਲ ਦੇ ਬੈੱਡ ‘ਤੇ ਪਈ ਹੈ। ਉਸ ਦੇ ਹੱਥ ‘ਤੇ ਡਰਿੱਪ ਲੱਗੀ ਹੋਈ ਹੈ। ਕੈਪਸ਼ਨ ‘ਚ ਉਨ੍ਹਾਂ ਲਿਖਿਆ- ਪੇਟ ਦੀ ਇਨਫੈਕਸ਼ਨ। ਉਨ੍ਹਾਂ ਦੀ ਸਿਹਤ ਨੂੰ ਲੈ ਕੇ ਜੈਸਮੀਨ ਭਸੀਨ ਦੇ ਪ੍ਰਸ਼ੰਸਕ ਚਿੰਤਤ ਹਨ। ਫਿਲਹਾਲ ਅਦਾਕਾਰਾ ਦੀ ਸਿਹਤ ਨੂੰ ਲੈ ਕੇ ਕੋਈ ਅਪਡੇਟ ਨਹੀਂ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਸੋਮਵਾਰ ਰਾਤ ਸ਼ਹਿਨਾਜ਼ ਗਿੱਲ ਲਾਈਵ ਆਈ ਤੇ ਪ੍ਰਸ਼ੰਸਕ ਉਸ ਨੂੰ ਹਸਪਤਾਲ ਵਿੱਚ ਦੇਖ ਕੇ ਹੈਰਾਨ ਰਹਿ ਗਏ। ਸ਼ਹਿਨਾਜ਼ ਨੇ ਦੱਸਿਆ ਕਿ ਉਸ ਨੂੰ ਇਨਫੈਕਸ਼ਨ ਹੋ ਗਈ ਹੈ ਤੇ ਇਸ ਕਾਰਨ ਹਸਪਤਾਲ ‘ਚ ਐਡਮਿਟ ਹੋਣਾ ਪਿਆ। ਲਾਈਵ ਵੀਡੀਓ ਦੌਰਾਨ ਰੀਆ ਕਪੂਰ ਵੀ ਸ਼ਹਿਨਾਜ਼ ਨੂੰ ਮਿਲਣ ਪਹੁੰਚੀ ਤੇ ਉਸ ਨੇ ਸ਼ਹਿਨਾਜ਼ ਦੇ ਫੈਨਜ਼ ਨਾਲ ਗੱਲਬਾਤ ਵੀ ਕੀਤੀ।
ਜੈਸਮੀਨ ਭਸੀਨ ਬਿੱਗ ਬੌਸ 14 ‘ਚ ਨਜ਼ਰ ਆਈ ਸੀ। ਜੈਸਮੀਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਦਿਲ ਤੋਂ ਹੈਪੀ ਹੈ ਜੀ, ਦਿਲ ਸੇ ਦਿਲ ਤਕ ਵਰਗੇ ਸ਼ੋਅਜ਼ ਲਈ ਜਾਣੀ ਜਾਂਦੀ ਹੈ। ਅਦਾਕਾਰਾ ਨਾਗਿਨ 4 ‘ਚ ਵੀ ਨਜ਼ਰ ਆਈ ਸੀ। ਇਸ ਤੋਂ ਇਲਾਵਾ ਉਹ ਪੰਜਾਬੀ ਇੰਡਸਟਰੀ ‘ਚ ਵੀ ਸਰਗਰਮ ਹੈ। ਜੈਸਮੀਨ ਦੀ ਐਕਟਿੰਗ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ।



