ਰਾਕੇਸ਼ ਸ਼ਰਮਾ, ਕਟੜਾ : ਜੇਕਰ ਤੁਸੀਂ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਦੀ ਯੋਜਨਾ ਬਣਾਈ ਹੈ ਤਾਂ ਘਰ ਬੈਠੇ ਕਟੜਾ ਤੋਂ ਭਵਨ ਤਕ ਦੇ ਮੌਸਮ, ਯਾਤਰਾ ਸਬੰਧੀ ਜ਼ਰੂਰੀ ਸਾਰੀ ਜਾਣਕਾਰੀ ਮਿਲ ਜਾਵੇਗੀ। ਕਟੜਾ ਵਿਚ ਚਾਰ ਸਾਲ ਤੋਂ ਚੱਲ ਰਹੇ ਸ੍ਰੀ ਮਾਤਾ ਵੈਸ਼ਨੋ ਦੇਵੀ ਸ਼੍ਰਾਈਨ ਬੋਰਡ ਦੇ ਕਾਲ ਸੈਂਟਰ ਨੂੰ ਵਿਸਥਾਰ ਦੇਣ ਦੇ ਨਾਲ ਹੁਣ ਆਧੁਨਿਕ ਵੀ ਕਰ ਦਿੱਤਾ ਹੈ। ਪਹਿਲਾਂ ਇਕ ਲਾਈਨ ’ਤੇ ਸ਼ੁਰੂ ਹੋਏ ਕਾਲ ਸੈਂਟਰ ’ਚ ਹੁਣ 10 ਲਾਈਨਾਂ ਮੁਹੱਈਆ ਹਨ। ਸ਼ਰਧਾਲੂ ਟੋਲ ਫ੍ਰੀ ਨੰਬਰ 18001807212 ’ਤੇ ਸਫ਼ਰ ਸਬੰਧੀ ਜਾਣਕਾਰੀ ਲੈ ਸਕਦੇ ਹਨ। ਸ਼੍ਰਾਈਨ ਬੋਰਡ 15 ਅਕਤੂਬਰ ਤੋਂ ਸ਼ੁਰੂ ਹੋ ਰਹੇ ਸਰਦ ਰੁੱਤ ਦੇ ਨਰਾਤਿਆਂ ’ਤੇ ਚੈਟਬਾਟ ਦੀ ਸਹੂਲਤ ਮੁਹੱਈਆ ਕਰਵਾਉਣ ਜਾ ਰਿਹਾ ਹੈ। ਕਾਲ ਸੈਂਟਰ ’ਚ ਮੁਲਾਜ਼ਮ ਤਿੰਨ ਸ਼ਿਫਟਾਂ ’ਚ ਕੰਮ ਕਰ ਰਹੇ ਹਨ।
ਇਹ ਜਾਣਕਾਰੀਆਂ ਮਿਲਣਗੀਆਂ
ਕਾਲ ਸੈਂਟਰ ਤੋਂ ਭਵਨ ਮੌਸਮ ਦੇ ਨਾਲ ਭੀੜ ਭੜੱਕੇ ਸਬੰਧੀ ਜਾਣਕਾਰੀ, ਭਵਨ ਤੇ ਬੇਸਕੈਂਪ ’ਚ ਰਹਿਣ ਦੀ ਸਹੂਲਤ ਦੇ ਨਾਲ ਸਵੇਰੇ-ਸ਼ਾਮ ਹੋਣ ਵਾਲੀ ਦਿਵਿਆ ਆਰਤੀ ’ਚ ਸ਼ਾਮਲ ਹੋਣ ਤੋਂ ਇਲਾਵਾ ਸਿਹਤ ਸਬੰਧੀ ਜਾਣਕਾਰੀ, ਹੈਲੀਕਾਪਟਰ ਸੇਵਾ, ਬੈਟਰੀ ਕਾਰ ਸੇਵਾ ਤੇ ਰੋਪਵੇ ਕੇਬਲ ਕਰ ਸੇਵਾ, ਘੋੜਾ, ਪਿੱਠੂ ਪਾਲਕੀ ਸਬੰਧੀ ਸੇਵਾ, ਕੁਦਰਤੀ ਆਫਤ ਜਾ ਫਿਰ ਹਾਦਸੇ ਆਦਿ ਦੀ ਜਾਣਕਾਰੀ ਮੁਹੱਈਆ ਹੋਵੇਗੀ।



