ਸੁਖਦੇਵ ਗਰਗ, ਜਗਰਾਓਂ : ਪਿੰਡ ਪੋਨਾ ਵਿਖੇ ਵੱਖ-ਵੱਖ ਥਾਵਾਂ ‘ਤੇ ਬੂਟੇ ਲਗਾਏ ਗਏ। ਇਸ ਮੌਕੇ ਪ੍ਰਧਾਨ ਕੁਲਵੰਤ ਸਿੰਘ ਪੋਨਾ ਨੇ ਦੱਸਿਆ ਨਵੇਂ ਤੇ ਪੁਰਾਣੇ ਛੱਪੜ ਤੇ ਪਿੰਡ ਦੀਆਂ ਸਾਂਝੀਆਂ ਖਾਲੀ ਥਾਵਾਂ ‘ਤੇ ਅੰਬ, ਅਮਰੂਦ, ਜਾਮਨ ਤੇ ਛਾਂਦਾਰ 300 ਬੂਟੇ ਲੋਕਾਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਕਰਨ ਦੇ ਮਕਸਦ ਨਾਲ ਲਗਾਏ ਗਏ ਹਨ।
ਉਨ੍ਹਾਂ ਕਿਹਾ ਦਰਖਤਾਂ, ਬੂਟਿਆਂ ਦੀ ਲਗਾਤਾਰ ਕਟਾਈ ਕੀਤੀ ਜਾ ਰਹੀ ਹੈ ਜਿਸ ਨਾਲ ਸਾਹ ਲੈਣਾ ਅੌਖਾ ਹੋ ਗਿਆ ਹੈ, ਕਿਉਂਕਿ ਆਕਸੀਜਨ ਦੀ ਕਮੀ ਹੋ ਰਹੀ ਹੈ ਇਸ ਲਈ ਸਾਨੂੰ ਸਭ ਨੂੰ ਰਲ ਕੇ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ।
ਇਸ ਮੌਕੇ ਪੰਚ ਰਣਜੋਧ ਸਿੰਘ, ਪੰਚ ਕੁਲਦੀਪ ਸਿੰਘ, ਪੰਚ ਕੁਲਵੰਤ ਸਿੰਘ, ਪੰਚ ਗੁਰਦਿਆਲ ਸਿੰਘ, ਪੰਚ ਮਲਕੀਤ ਸਿੰਘ, ਤੇਜਿੰਦਰ ਸਿੰਘ, ਪ੍ਰਰੀਤਮ ਦਾਸ, ਰਾਜਵੀਰ ਕੌਰ ਤੇ ਮਨਰੇਗਾ ਟੀਮ ਹਾਜ਼ਰ ਸੀ।



