ਦਲਵਿੰਦਰ ਸਿੰਘ ਰਛੀਨ, ਰਾਏਕੋਟ : ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਟਾਹਲੀਆਣਾ ਸਾਹਿਬ ਰਾਏਕੋਟ ਵਿਖੇ ਸ੍ਰੀ ਗੁਰੂ ਗੰ੍ਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਧਾਰਮਿਕ ਸਮਾਗਮ ਕਰਵਾਇਆ ਗਿਆ।

ਸਮਾਗਮ ਦੌਰਾਨ ਸਮੂਹ ਸਟਾਫ਼ ਤੇ ਵਿਦਿਆਰਥੀਆਂ ਵੱਲੋਂ ਸੰਗਤੀ ਰੂਪ ‘ਚ ਸ੍ਰੀ ਜਪੁਜੀ ਸਾਹਿਬ ਦੇ ਜਾਪ ਕੀਤੇ ਗਏ, ਉਪਰੰਤ ਪਿੰ੍ਸੀਪਲ ਡਿੰਪਲ ਿਢੱਲੋਂ ਨੇ ਵਿਦਿਆਰਥੀਆਂ ਨੂੰ ਸ੍ਰੀ ਗੁਰੂ ਗੰ੍ਥ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਵਧਾਈ ਦਿੱਤੀ ਤੇ ਧਾਰਮਿਕ ਅਧਿਆਪਕ ਗੁਰਮੇਲ ਸਿੰਘ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ। ਸਮਾਗਮ ਦੌਰਾਨ ਸਕੂਲ ਦੀਆਂ ਵਿਦਿਆਰਥਣਾਂ ਅਨੁਰੀਤ ਕੌਰ, ਸੁਖਮਨਪ੍ਰਰੀਤ ਕੌਰ ਤੇ ਇੰਦਰਜੀਤ ਵੱਲੋਂ ਕਵੀਸ਼ਰੀ ਗਾਇਨ ਕੀਤੀ ਗਈ, ਵਿਦਿਆਰਥੀ ਬਲਕਾਰ ਸਿੰਘ ਤੇ ਪੰਜਾਬੀ ਅਧਿਆਪਕ ਸਤਵੀਰ ਸਿੰਘ ਨੇ ਸ਼ਬਦ ਗਾਇਨ ਰਾਹੀਂ ਗੁਰੂ ਚਰਨਾਂ ‘ਚ ਹਾਜ਼ਰੀ ਲਗਵਾਈ।

ਇਸ ਮੌਕੇ ਬਲਜਿੰਦਰ, ਸਰਬਜੀਤ ਕੌਰ ਗਰੇਵਾਲ, ਪਰਮਿੰਦਰ ਕੌਰ, ਗੁਰਮੀਤ ਕੌਰ, ਬਬੀਤਾ ਗਰਗ, ਗੁਰਪ੍ਰਰੀਤ ਕੌਰ, ਜਸਪ੍ਰਰੀਤ ਕੌਰ, ਸੰਦੀਪ ਕੌਰ, ਪ੍ਰਭਦੀਪ ਕੌਰ, ਰਵਨੀਤ ਕੌਰ, ਮਨਦੀਪ ਕੌਰ, ਹਰਪ੍ਰਰੀਤ ਕੌਰ, ਜਸਵਿੰਦਰ ਕੌਰ, ਰਾਣੀ ਸੈਂਭੀ, ਕਿਰਨਦੀਪ ਕੌਰ, ਬੇਅੰਤ ਕੌਰ, ਕੁਲਜੀਤ ਕੌਰ, ਬਿ੍ਜ ਬਾਲਾ, ਸੁਦਾਗਰ ਸਿੰਘ, ਜਤਿੰਦਰਪਾਲ ਸਿੰਘ ਤੇ ਵਰਿੰਦਰ ਮੋਹਣ ਆਦਿ ਹਾਜ਼ਰ ਸਨ।