ਸੁਖਦੇਵ ਗਰਗ, ਜਗਰਾਓਂ : ਆਲ ਇੰਡੀਆ ਹਿਊਮਨ ਰਾਈਟਸ ਐਸੋਸੀਏਸ਼ਨ ਵੱਲੋਂ ਸਥਾਨਕ ਗੁਰਦੁਆਰਾ ਭਜਨਗੜ੍ਹ ਵਿਖੇ ਕਰਵਾਏ 163ਵੇਂ ਸਮਾਗਮ ‘ਚ 25 ਬਜ਼ੁਰਗਾਂ ਨੂੰ ਪੈਨਸ਼ਨ ਵੰਡੀ ਗਈ। ਏਐੱਸ ਸਪੋਰਟਸ ਦੇ ਮਾਲਕ ਤੇ ਆਲ ਇੰਡੀਆ ਹਿਊਮਨ ਰਾਈਟਸ ਐਸੋਸੀਏਸ਼ਨ ਦੇ ਪ੍ਰਧਾਨ ਮਨਜਿੰਦਰ ਪਾਲ ਸਿੰਘ ਹਨੀ ਤੇ ਜਸਵਿੰਦਰ ਸਿੰਘ ਨੇ ਆਪਣੇ ਪਿਤਾ ਜੋਗਿੰਦਰ ਸਿੰਘ ਦੀ ਬਰਸੀ ਮੌਕੇ 25 ਬਜ਼ੁਰਗਾਂ ਨੂੰ ਪੈਨਸ਼ਨ ਦਿੱਤੀ। ਸਮਾਗਮ ਦੇ ਮੁੱਖ ਮਹਿਮਾਨ ਸੰਤ ਬਾਬਾ ਗੁਰਚਰਨ ਸਿੰਘ ਨਾਨਕਸਰ ਨੇ ਸੰਸਥਾ ਵੱਲੋਂ ਬਜ਼ੁਰਗਾਂ ਦੀ ਸੇਵਾ ਲਈ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ।

ਇਸ ਮੌਕੇ ਬਾਬਾ ਲਖਵਿੰਦਰ ਸਿੰਘ ਦਿੱਲੀ, ਕੌਂਸਲਰ ਵਿਕਰਮ ਜੱਸੀ, ਰਾਕੇਸ਼ ਮੈਣੀ, ਰਾਜਨ ਬਾਂਸਲ, ਬਲਦੇਵ ਕ੍ਰਿਸ਼ਨ ਗੋਇਲ, ਵਿਨੋਦ ਬਾਂਸਲ, ਪੋ੍. ਕਰਮ ਸਿੰਘ ਸੰਧੂ, ਦਮਨਦੀਪ ਸਿੰਘ, ਵਿੱਕੀ ਅੌਲਖ, ਡਾ. ਰਜਨੀਸ਼ ਪਾਲ ਸਿੰਘ, ਦੀਪਕ ਸੇਠੀ, ਗੁਰਪ੍ਰਰੀਤ ਸਿੰਘ, ਅਮਰਜੀਤ ਸਿੰਘ ਓਬਰਾਏ, ਹਰਪਾਲ ਸਿੰਘ ਖ਼ਾਲਸਾ, ਗੁਰਦੁਆਰਾ ਭਜਨਗੜ੍ਹ ਦੇ ਮੁੱਖ ਸੇਵਾਦਾਰ ਗੁਰਪ੍ਰਰੀਤ ਸਿੰਘ, ਅੱਛਰੂ ਸਿੰਗਲਾ ਆਦਿ ਹਾਜ਼ਰ ਸਨ।