ਦਲਵਿੰਦਰ ਸਿੰਘ ਰਛੀਨ, ਰਾਏਕੋਟ : ਹਲਕਾ ਰਾਏਕੋਟ ‘ਚ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਹੋਰ ਮਜ਼ਬੂਤੀ ਮਿਲੀ, ਜਦੋਂ ਪਿੰਡ ਆਂਡਲੂ ਵਿਖੇ ਦਰਜਨਾਂ ਹੋਰ ਪਰਿਵਾਰਾਂ ਨੇ ਪਾਰਟੀ ‘ਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਸ ਸਬੰਧੀ ਕਰਵਾਏ ਸੰਖੇਪ ਸਮਾਗਮ ਦੌਰਾਨ ਵਿਧਾਇਕ ਠੇਕੇਦਾਰ ਹਾਕਮ ਸਿੰਘ ਨੇ ਪਾਰਟੀ ‘ਚ ਸ਼ਾਮਲ ਹੋਣ ਵਾਲੇ ਬੇਅੰਤ ਸਿੰਘ, ਪੂਜਾ ਰਾਣੀ, ਭਜਨ ਸਿੰਘ, ਕੇਵਲ ਸਿੰਘ, ਸਵਰਨਜੀਤ ਸਿੰਘ, ਚਮਕੌਰ ਸਿੰਘ, ਸਰਬਜੀਤ ਕੌਰ, ਦਰਸ਼ਨ ਸਿੰਘ, ਦਲਬਾਰਾ ਸਿੰਘ, ਸੰਤੋ, ਜਗਤਾਰ ਸਿੰਘ ਜੱਗਾ, ਕੁਲਦੀਪ ਸਿੰਘ ਕੀਪਾ, ਚਰਨਜੀਤ ਕੌਰ, ਜਸਵਿੰਦਰ ਕੌਰ ਆਦਿ ਪਿੰਡ ਵਾਸੀਆਂ ਨੂੰ ਹਾਰ ਤੇ ਸਿਰੋਪਾਓ ਪਾ ਕੇ ਪਾਰਟੀ ‘ਚ ਸਵਾਗਤ ਕੀਤਾ ਤੇ ਪਾਰਟੀ ਵਿਚ ਹਰ ਪ੍ਰਕਾਰ ਦਾ ਮਾਣ-ਸਤਿਕਾਰ ਮਿਲਣ ਦਾ ਭਰੋਸਾ ਦਿੱਤਾ।

ਇਸ ਮੌਕੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਨੇ ਕਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਡੇਢ ਸਾਲ ‘ਚ ਕੀਤੇ ਲੋਕਪਖੀ ਕੰਮਾਂ ਤੇ ਗਰੰਟੀਆਂ ਦੀ ਪੂਰਤੀ ਤੋਂ ਸੂਬੇ ਦਾ ਹਰ ਵਰਗ ਪੂਰੀ ਤਰ੍ਹਾਂ ਖੁਸ਼ ਹੈ। ਇਸ ਸਮੇਂ ਕਮਲ ਸੁਖਾਣਾ, ਗੁਰਪਾਲ ਸਿੰਘ ਜੰਡ, ਬਿੱਟੂ ਆਂਡਲੂ, ਗੁਰਮਿੰਦਰ ਸਿੰਘ ਤੂਰ, ਸਵਰਨਜੀਤ ਸਿੰਘ, ਸੁਖਵਿੰਦਰ ਸਿੰਘ ਸਰਪੰਚ, ਕਰਮ ਸਿੰਘ, ਹਰਦੇਵ ਸਿੰਘ, ਬਬਲੂ, ਸੁਖਦੇਵ ਸਿੰਘ, ਪਿਆਰਾ ਸਿੰਘ, ਹਰਬੰਸ ਸਿੰਘ, ਗੁਲਜ਼ਾਰ ਸਿੰਘ, ਪਾਲੀ, ਬੂਟਾ ਆਦਿ ਹਾਜ਼ਰ ਸਨ।