ਸੰਜੀਵ ਗੁਪਤਾ, ਜਗਰਾਓਂ : ਬਲੌਜ਼ਮਜ ਕਾਨਵੈਂਟ ਸਕੂਲ ਵਿਖੇ ਹਿੰਦੀ ਦਿਵਸ ਦੀ ਮਹੱਤਤਾ ਨੂੰ ਵਿਦਿਆਰਥੀਆਂ ਨਾਲ ਸਾਂਝਾ ਕੀਤਾ ਗਿਆ। 14 ਸਤੰਬਰ 1949 ਦੇ ਦਿਨ ਨੂੰ ਇਸ ਭਾਸ਼ਾ ਨੂੰ ਸੰਵਿਧਾਨ ‘ਚ ਮਹੱਤਤਾ ਦਿੱਤੀ ਗਈ। ਉਸੇ ਦਿਨ ਤੋਂ ਇਸ ਨੂੰ ਹਿੰਦੀ ਦਿਵਸ ਵਜੋਂ ਮਨਾਇਆ ਲੱਗਾ ਇਸ ਦੀ ਸ਼ੁੁਰੂਆਤ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਕੀਤੀ ਜੋ ਕਿ ਹਿੰਦੀ ਦੇ ਮਹਾਨ ਕਵੀ ਰਜਿੰਦਰ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਸੀ।
ਇਸ ਮੌਕੇ ਸਕੂਲ ਦੇ ਪਿੰ੍ਸੀਪਲ ਡਾ. ਅਮਰਜੀਤ ਕੌਰ ਨਾਜ਼ ਨੇ ਇਸ ਦਿਨ ਦੀ ਸਾਰਿਆਂ ਨੂੰ ਵਧਾਈ ਦਿੱਤੀ। ਇਸ ਦੇ ਨਾਲ ਹੀ ਹਿੰਦੀ ਵਿਭਾਗ ਦੇ ਮੁੁਖੀ ਅਨੂ ਗਰਗ ਨੇ ਵਿਦਿਆਰਥੀਆਂ ਨੂੰ ਇਸ ਦਿਨ ਦੀ ਅਹਿਮੀਅਤ ਦੱਸੀ ਜੋ ਕਿ ਸ਼ਲਾਘਾਯੋਗ ਸੀ। ਡਾ. ਨਾਜ਼ ਨੇ ਕਿਹਾ ਭਾਸ਼ਾਵਾਂ ਸਾਡੇ ਜੀਵਨ ਦਾ ਆਧਾਰ ਹੁੰਦੀਆਂ ਹਨ। ਇਸ ਕਰਕੇ ਇਨ੍ਹਾਂ ਦਿਨਾਂ ਨੂੰ ਵਿਦਿਆਰਥੀਆਂ ਨਾਲ ਸਾਂਝਾ ਕਰਨਾ ਸਾਡਾ ਫਰਜ਼ ਹੈ ਤਾਂ ਜੋ ਵਿਦਿਆਰਥੀ ਆਉਣ ਵਾਲੇ ਦਿਨਾਂ ‘ਚ ਇਹ ਦਿਹਾੜੇ ਯਾਦ ਰੱਖਣ। ਇਸ ਮੌਕੇ ਸਕੂਲ ਦੇ ਚੇਅਰਮੈਨ ਹਰਭਜਨ ਸਿੰਘ ਜੌਹਲ ਤੇ ਪ੍ਰਧਾਨ ਮਨਪ੍ਰਰੀਤ ਸਿੰਘ ਬਰਾੜ ਨੇ ਵੀ ਹਿੰਦੀ ਦਿਵਸ ਦੀ ਪੂਰੇ ਸਮਾਜ ਨੂੰ ਵਧਾਈ ਦਿੱਤੀ।



