ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ Nushrratt Bharuccha Back Mumbai: ਫਲਸਤੀਨ ਤੇ ਇਜ਼ਰਾਈਲ ਵਿਚਾਲੇ ਮਾਹੌਲ ਪਹਿਲਾਂ ਹੀ ਗਰਮ ਹੈ। ਫਲਸਤੀਨ ਨੇ ਸ਼ਨੀਵਾਰ ਸਵੇਰੇ ਇਜ਼ਰਾਈਲ ‘ਤੇ ਹਮਲਾ ਕੀਤਾ। ਇਸ ਹਮਲੇ ਵਿਚ 300 ਲੋਕਾਂ ਦੀ ਜਾਨ ਚਲੀ ਗਈ ਸੀ ਤੇ ਹਜ਼ਾਰਾਂ ਲੋਕ ਜ਼ਖਮੀ ਹੋ ਗਏ ਸਨ।

ਇਸ ਦੌਰਾਨ ਖਬਰ ਆਈ ਕਿ ਨੁਸਰਤ ਭਰੂਚਾ ਇਜ਼ਰਾਈਲ ‘ਚ ਫਸ ਗਈ ਹੈ, ਜਿਸ ਕਾਰਨ ਅਦਾਕਾਰਾ ਨਾਲ ਸੰਪਰਕ ਨਹੀਂ ਹੋ ਸਕਿਆ। ਹਾਲਾਂਕਿ ਹੁਣ ਨੁਸਰਤ ਦੇ ਪਰਿਵਾਰ ਤੇ ਪ੍ਰਸ਼ੰਸਕਾਂ ਲਈ ਰਾਹਤ ਦੀ ਖਬਰ ਸਾਹਮਣੇ ਆਈ ਹੈ। ਅਦਾਕਾਰਾ ਆਪਣੇ ਦੇਸ਼ ਪਰਤ ਆਈ ਹੈ।

ਮੁੰਬਈ ਪਰਤ ਆਈ ਹੈ ਨੁਸਰਤ ਭਰੂਚਾ

ਨਿਊਜ਼ ਏਜੰਸੀ ਏਐਨਆਈ ਨੇ ਸੋਸ਼ਲ ਮੀਡੀਆ ‘ਤੇ ਅਦਾਕਾਰਾ ਦਾ ਵੀਡੀਓ ਸ਼ੇਅਰ ਕੀਤਾ ਹੈ, ਜਿਸ ‘ਚ ਉਹ ਆਪਣੇ ਬਾਡੀਗਾਰਡ ਨਾਲ ਮੁੰਬਈ ਏਅਰਪੋਰਟ ‘ਤੇ ਨਜ਼ਰ ਆ ਰਹੀ ਹੈ। ਜਿਵੇਂ ਹੀ ਅਭਿਨੇਤਰੀ ਏਅਰਪੋਰਟ ਤੋਂ ਬਾਹਰ ਆਉਂਦੀ ਹੈ, ਮੀਡੀਆ ਨੇ ਉਸ ਨੂੰ ਚਾਰੇ ਪਾਸਿਓਂ ਘੇਰ ਲਿਆ। ਇਸ ਦੌਰਾਨ ਅਭਿਨੇਤਰੀ ਦੇ ਚਿਹਰੇ ‘ਤੇ ਥੋੜ੍ਹਾ ਜਿਹਾ ਡਰ ਨਜ਼ਰ ਆ ਰਿਹਾ ਸੀ। ਹਾਲਾਂਕਿ ਉਨ੍ਹਾਂ ਨੇ ਕਿਸੇ ਵੀ ਮੀਡੀਆ ਵਾਲੇ ਨੂੰ ਕੋਈ ਜਵਾਬ ਨਹੀਂ ਦਿੱਤਾ। ਉਹ ਆਪਣੀ ਕਾਰ ਵਿੱਚ ਬੈਠ ਕੇ ਘਰ ਲਈ ਰਵਾਨਾ ਹੋ ਗਈ।


ਦੂਤਾਵਾਸ ਦੀ ਮਦਦ ਨਾਲ ਭਾਰਤ ਪਰਤੀ

ਇਸ ਤੋਂ ਪਹਿਲਾਂ ANI ਨੇ ਦੱਸਿਆ ਸੀ ਕਿ ਅਭਿਨੇਤਰੀ ਨੁਸਰਤ ਭਰੂਚਾ ਨਾਲ ਆਖਰਕਾਰ ਸੰਪਰਕ ਕੀਤਾ ਗਿਆ ਹੈ ਤੇ ਦੂਤਾਵਾਸ ਦੀ ਮਦਦ ਨਾਲ ਸੁਰੱਖਿਅਤ ਘਰ ਵਾਪਸ ਲਿਆਂਦਾ ਗਿਆ ਹੈ। ਉਹ ਸੁਰੱਖਿਅਤ ਹੈ ਤੇ ਭਾਰਤ ਆ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਨੁਸਰਤ ਹੈਫੀ ਫਿਲਮ ਫੈਸਟੀਵਲ ਵਿੱਚ ਹਿੱਸਾ ਲੈਣ ਲਈ ਇਜ਼ਰਾਈਲ ਗਈ ਸੀ ਅਤੇ ਹਮਾਸ ਦੇ ਹਮਲੇ ਤੋਂ ਬਾਅਦ ਉਸ ਨਾਲ ਸੰਪਰਕ ਨਹੀਂ ਹੋ ਸਕਿਆ।