ਦਲਵਿੰਦਰ ਸਿੰਘ ਰਛੀਨ, ਰਾਏਕੋਟ : ਸਥਾਨਕ ਗੁਰੂ ਗੋਬਿੰਦ ਸਿੰਘ ਸਟੇਡੀਅਮ ਰਾਏਕੋਟ ਵਿਖੇ ਕਰਵਾਈਆਂ ਬਲਾਕ ਪੱਧਰੀ ਖੇਡਾਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ਹਿਬਾਜ਼ਪੁਰਾ ਦੇ ਖਿਡਾਰੀਆਂ ਨੇ ਖੋ-ਖੋ ਮੁਕਾਬਲਿਆਂ ‘ਚ ਸਫਲਤਾ ਦੇ ਝੰਡੇ ਗੱਡੇੇ। ਬਲਾਕ ਪੱਧਰੀ ਟੂਰਨਾਮੈਂਟ ਦੌਰਾਨ ਕੋਚ ਸੁਖਵਿੰਦਰ ਸਿੰਘ ਦੇ ਸਿਖਲਾਈ ਜਾਫ਼ਤਾ ਖਿਡਾਰੀਆਂ ਨੇ ਅੰਡਰ-14 ਤੇ ਅੰਡਰ-17 ਵਰਗ ‘ਚ ਸ਼ਾਨਦਾਰ ਪ੍ਰਦਰਸ਼ਨ ਸਦਕਾ ਓਵਰਆਲ ਜੇਤੂ ਬਣੀ, ਉਥੇ ਹੀ ਅੰਡਰ-14 (ਲੜਕੇ ਤੇ ਲੜਕੀਆਂ) ਦੇ ਵਰਗਾਂ ‘ਚ ਸੋਨ ਤਮਗੇ ਤੇ ਅੰਡਰ-17 ਵਰਗ ‘ਚ ਲੜਕੀਆਂ ਦੀ ਟੀਮ ਨੇ ਚਾਂਦੀ ਤਮਗੇ ਜਿੱਤ ਕੇ ਸਕੂਲ ਤੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ।
ਜੇਤੂ ਖਿਡਾਰੀਆਂ ਦੇ ਸਕੂਲ ਪੁੱਜਣ ‘ਤੇ ਪਿੰ੍ਸੀਪਲ ਗੁਰਮੇਲ ਸਿੰਘ, ਸਰਪੰਚ ਦਰਸਨ ਸਿੰਘ ਮਾਨ, ਬਲਾਕ ਸੰਮਤੀ ਮੈਂਬਰ ਗੁਰਮਨਪ੍ਰਰੀਤ ਸਿੰਘ ਗੋਲਡੀ, ਸਾਬਕਾ ਸਰਪੰਚ ਸਵਰਨ ਸਿੰਘ, ਚੇਅਰਮੈਨ ਅਮਰਜੀਤ ਸਿੰਘ, ਗੁਰਪਿੰਦਰ ਸਿੰਘ ਕੁੱਕੀ, ਜਸਵਿੰਦਰ ਸਿੰਘ, ਸੁਖਦੇਵ ਸਿੰਘ, ਰਾਜਕੁਮਾਰ, ਅਮਨਦੀਪ ਸਿੰਘ, ਪਰਮਜੀਤ ਸਿੰਘ, ਤੇਜਿੰਦਰ ਸਿੰਘ, ਅਮਿਤ ਕੁਮਾਰ, ਮੁਕੇਸ਼ ਲਤਾ, ਰਾਖੀ, ਦੇਵੀ ਰਾਣੀ, ਸੁਰਿੰਦਰਪਾਲ ਕੌਰ, ਕੁਲਦੀਪ ਕੌਰ ਨੇ ਸਵਾਗਤ ਕੀਤਾ।



