IND vs AUS Probable Playing 11: ਆਈਸੀਸੀ ਵਿਸ਼ਵ ਕੱਪ 2023 ‘ਚ ਭਾਰਤੀ ਟੀਮ ਆਪਣਾ ਪਹਿਲਾ ਮੈਚ ਐਤਵਾਰ ਨੂੰ ਆਸਟ੍ਰੇਲੀਆ ਖ਼ਿਲਾਫ਼ ਖੇਡੇਗੀ। ਦੋਵਾਂ ਟੀਮਾਂ ਵਿਚਾਲੇ ਇਹ ਮੈਚ ਚੇਨਈ ਦੇ ਐਮ ਚਿਦੰਬਰਮ ਕ੍ਰਿਕਟ ਸਟੇਡੀਅਮ ‘ਚ ਖੇਡਿਆ ਜਾਵੇਗਾ। ਰੋਹਿਤ ਦੀ ਪਲਟਨ ਦੀ ਨਜ਼ਰ ਜਿੱਤ ਨਾਲ ਟੂਰਨਾਮੈਂਟ ਦੀ ਸ਼ੁਰੂਆਤ ਕਰਨ ‘ਤੇ ਹੋਵੇਗੀ। ਇਸ ਦੇ ਨਾਲ ਹੀ ਕੰਗਾਰੂ ਟੀਮ ਵੀ ਵਿਸ਼ਵ ਕੱਪ ਦੀ ਸ਼ੁਰੂਆਤ ਧਮਾਕੇਦਾਰ ਅੰਦਾਜ਼ ਨਾਲ ਕਰਨਾ ਚਾਹੇਗੀ।
ਸ਼ੁਭਮਨ ਗਿੱਲ ਦੀ ਥਾਂ ਕੌਣ ਲਵੇਗਾ?
ਭਾਰਤੀ ਟੀਮ ਆਪਣੇ ਫਾਰਮ ‘ਚ ਚੱਲ ਰਹੇ ਬੱਲੇਬਾਜ਼ ਸ਼ੁਭਮਨ ਗਿੱਲ ਦੇ ਬਿਨਾਂ ਆਸਟ੍ਰੇਲੀਆ ਖਿਲਾਫ ਮੈਦਾਨ ‘ਚ ਉਤਰੇਗੀ। ਗਿੱਲ ਡੇਂਗੂ ਤੋਂ ਪ੍ਰਭਾਵਿਤ ਹਨ ਤੇ ਇਸ ਕਾਰਨ ਉਹ ਪਹਿਲਾ ਮੈਚ ਖੇਡਦੇ ਨਜ਼ਰ ਨਹੀਂ ਆਉਣਗੇ। ਗਿੱਲ ਦੀ ਜਗ੍ਹਾ ਇਸ਼ਾਨ ਕਿਸ਼ਨ ਰੋਹਿਤ ਸ਼ਰਮਾ ਦੇ ਨਾਲ ਪਾਰੀ ਦੀ ਸ਼ੁਰੂਆਤ ਕਰਦੇ ਨਜ਼ਰ ਆਉਣਗੇ। ਵਿਰਾਟ ਕੋਹਲੀ ਤੀਜੇ ਨੰਬਰ ‘ਤੇ ਰਹੇਗਾ, ਜਦਕਿ ਮੱਧਕ੍ਰਮ ਦੀ ਜ਼ਿੰਮੇਵਾਰੀ ਸ਼੍ਰੇਅਸ ਅਈਅਰ, ਕੇਐੱਲ ਰਾਹੁਲ ਅਤੇ ਹਾਰਦਿਕ ਪਾਂਡਿਆ ਦੇ ਮੋਢਿਆਂ ‘ਤੇ ਹੋਵੇਗੀ।
IND vs AUS ਸੰਭਾਵੀ ਪਲੇਇੰਗ 11
ਰੋਹਿਤ ਸ਼ਰਮਾ (ਕਪਤਾਨ), ਈਸ਼ਾਨ ਕਿਸ਼ਨ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐਲ ਰਾਹੁਲ, ਹਾਰਦਿਕ ਪਾਂਡਿਆ, ਰਵਿੰਦਰ ਜਡੇਜਾ, ਰਵੀਚੰਦਰਨ ਅਸ਼ਵਿਨ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ।



