ਜੇਐੱਨਐੱਨ, ਨਵੀਂ ਦਿੱਲੀ : ਹਾਲਾਂਕਿ ਵਿੱਤੀ ਸਾਲ 2022-23 ਤੇ assessment year 2023-24 ਲਈ ਬਿਨਾਂ ਜ਼ੁਰਮਾਨੇ ਦੇ ਆਈਟੀਆਰ ਫਾਈਲ ਕਰਨ ਦੀ ਸਮਾਂ ਸੀਮਾ ਖ਼ਤਮ ਹੋ ਗਈ ਹੈ ਤੇ 31 ਜੁਲਾਈ ਤੱਕ ਦੇਸ਼ ਭਰ ਦੇ 6.5 ਕਰੋੜ ਤੋਂ ਵੱਧ ਟੈਕਸਦਾਤਾਵਾਂ ਨੇ ਆਪਣੀ ਰਿਟਰਨ ਦਾਖ਼ਲ ਕੀਤੀ ਹੈ। ਪਰ ਤੁਹਾਡੇ ਲਈ ਇਨਕਮ ਟੈਕਸ ਦੇ ਨਿਯਮ ਨੂੰ ਜਾਣਨਾ ਜ਼ਰੂਰੀ ਹੈ ਕਿ ਜੇਕਰ ਤੁਸੀਂ ਜਲਦਬਾਜ਼ੀ ‘ਚ ਰਿਟਰਨ ਭਰਦੇ ਸਮੇਂ ਨਿਵੇਸ਼ ਤੇ ਕਮਰੇ ਦੇ ਕਿਰਾਏ ਨਾਲ ਜੁੜੀ ਗ਼ਲਤ ਜਾਣਕਾਰੀ ਦਿੱਤੀ ਹੈ ਤਾਂ ਤੁਹਾਨੂੰ 200 ਫ਼ੀਸਦੀ ਤੱਕ ਦਾ ਜ਼ੁਰਮਾਨਾ ਭਰਨਾ ਪੈ ਸਕਦਾ ਹੈ।
ਪਤਾ ਹੈ ਕਿ ਆਈਟੀਆਰ ਫਾਈਲ ਕਰਦੇ ਸਮੇਂ ਟੈਕਸਦਾਤਾ ਅਕਸਰ ਆਪਣੇ ਨਿਵੇਸ਼ਾਂ ਤੇ ਕਮਰੇ ਦੇ ਕਿਰਾਏ ਲਈ ਟੈਕਸ ਛੋਟ ਦਾ ਦਾਅਵਾ ਕਰਦੇ ਹਨ। ਟੈਕਸ ਛੋਟ ਪ੍ਰਾਪਤ ਕਰਨ ਲਈ ਉਨ੍ਹਾਂ ਨੂੰ ਤੁਹਾਡੇ ਨਿਵੇਸ਼ ਜਾਂ ਕਮਰੇ ਦੇ ਕਿਰਾਏ ਦਾ ਸਹੀ ਸਬੂਤ ਦੇਣਾ ਜ਼ਰੂਰੀ ਹੈ। ਜੇਕਰ ਤੁਸੀਂ ਸਹੀ ਸਬੂਤ ਦਿੰਦੇ ਹੋ ਤਾਂ ਤੁਹਾਨੂੰ ਕੋਈ ਪਰੇਸ਼ਾਨੀ ਨਹੀਂ ਹੋਵੇਗੀ ਪਰ ਜੇਕਰ ਤੁਸੀਂ ਥੋੜ੍ਹੀ ਜਿਹੀ ਵੀ ਲਾਪਰਵਾਹੀ ਕਰਦੇ ਹੋ ਤਾਂ ਇਨਕਮ ਟੈਕਸ ਵਿਭਾਗ ਭਾਰੀ ਜ਼ੁਰਮਾਨਾ ਲਗਾ ਸਕਦਾ ਹੈ। ਇਹ ਭਾਰੀ ਜ਼ੁਰਮਾਨਾ 200 ਫ਼ੀਸਦੀ ਤੱਕ ਹੋ ਸਕਦਾ ਹੈ।
ਭੁੱਲ ਕੇ ਵੀ ਨਾ ਕਰੋ ਇਹ ਗ਼ਲਤੀ
ਇਨਕਮ ਟੈਕਸ ਵਿਭਾਗ ਨੇ ਕਈ ਨੌਕਰੀਪੇਸ਼ਾ ਲੋਕਾਂ ਨੂੰ ਨੋਟਿਸ ਜਾਰੀ ਕੀਤੇ ਹਨ। ਬਹੁਤ ਸਾਰੇ ਟੈਕਸਦਾਤਾ ਅਜਿਹੇ ਹਨ ਜਿਨ੍ਹਾਂ ਨੇ ਗ਼ਲਤ ਕਿਰਾਏ ਦੀਆਂ ਰਸੀਦਾਂ ਜਮ੍ਹਾਂ ਕਰਵਾ ਕੇ ਟੈਕਸ ਛੋਟ ਦਾ ਦਾਅਵਾ ਕੀਤਾ ਹੈ। ਇਨਕਮ ਵਿਭਾਗ ਦੁਆਰਾ ਅਜਿਹੇ ਲੋਕਾਂ ਦੀ ਪਛਾਣ ਵੀ ਕੀਤੀ ਜਾ ਰਹੀ ਹੈ। ਜੇਕਰ ਤੁਸੀਂ ਆਪਣੇ ਮਾਤਾ-ਪਿਤਾ ਦੇ ਘਰ ਰਹਿ ਕੇ ਟੈਕਸ ਛੋਟ ਦਾ ਦਾਅਵਾ ਕਰਦੇ ਹੋ ਤਾਂ ਤੁਹਾਡੇ ਮਾਤਾ-ਪਿਤਾ ਲਈ ਆਪਣੇ ITR ’ਚ ਕਿਰਾਏ ਦੀ ਆਮਦਨ ਦਿਖਾਉਣੀ ਜ਼ਰੂਰੀ ਹੈ। ਅਜਿਹਾ ਨਾ ਹੋਣ ‘ਤੇ ਇਨਕਮ ਟੈਕਸ ਵਿਭਾਗ ਜ਼ੁਰਮਾਨੇ ਦਾ ਨੋਟਿਸ ਭੇਜ ਸਕਦਾ ਹੈ। ਵਿਭਾਗ ਇਨਕਮ ਟੈਕਸ ਦੀ ਧਾਰਾ 270ਏ ਦੇ ਤਹਿਤ ਲੱਗਣ ਵਾਲੇ ਕੁੱਲ ਟੈਕਸ ਦਾ 200 ਫ਼ੀਸਦੀ ਜ਼ੁਰਮਾਨਾ ਲਗਾ ਸਕਦਾ ਹੈ।
ਇਹ ਗ਼ਲਤੀ ਨਾ ਕਰੋ
ਟੈਕਸ ਮਾਹਿਰਾਂ ਮੁਤਾਬਕ ਜੇਕਰ ਟੈਕਸਦਾਤਾ ਕਿਸੇ ਟੈਕਸ ਛੋਟ ਦਾ ਦਾਅਵਾ ਕਰਨ ਦਾ ਸਹੀ ਸਬੂਤ ਨਹੀਂ ਦੇ ਪਾਉਂਦਾ ਹੈ ਤਾਂ ਆਮਦਨ ਕਰ ਵਿਭਾਗ ਇਸ ਨੂੰ ਟੈਕਸ ਚੋਰੀ ਦਾ ਮਾਮਲਾ ਮੰਨ ਕੇ ਕਾਰਵਾਈ ਕਰਦਾ ਹੈ। ਇਨਕਮ ਟੈਕਸ ਐਕਟ 1961 ਦੇ ਤਹਿਤ ਜੇਕਰ ਕੋਈ ਵਿਅਕਤੀ ਬਿਨਾਂ ਕਿਸੇ ਦਸਤਾਵੇਜ਼ ਦੇ ਟੈਕਸ ਛੋਟ ਲੈਣਾ ਚਾਹੁੰਦਾ ਹੈ ਤਾਂ ਉਸ ਵਿਰੁੱਧ ਟੈਕਸ ਚੋਰੀ ਦੇ ਤਹਿਤ ਕਾਰਵਾਈ ਕੀਤੀ ਜਾ ਸਕਦੀ ਹੈ।



